03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ਅੰਤਰ ਜ਼ਿਲ੍ਹਾ ਮੁਕਾਬਲੇ ਕਰਵਾਏ

ਲੁਧਿਆਣਾ, 2 ਨਵੰਬਰ (ਜਸਵਿੰਦਰ ਸਿੰਘ)- ਸਤਯੁੱਗ ਦਰਸ਼ਨ ਸੰਗੀਤ ਕਲਾ ਕੇਂਦਰ ਵਲੋਂ 19ਵੇਂ ਅੰਤਰ-ਜ਼ਿਲ੍ਹਾ ਸੰਗੀਤ, ਨਾਚ ਤੇ ਕਲਾ ਮੁਕਾਬਲੇ ‘ਸਤਯੁਗ ਸੰਗੀਤ ਉਤਸਵ-2026’ ਗੁਰੂ ਨਾਨਕ ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਕਰਵਾਏ ਗਏ। ਉਨ੍ਹਾਂ ਨੇ ਜੋਤੀ ਜਗਾ ਕੇ ਉਤਸਵ ਦਾ ਸ਼ੁੱਭ ਆਰੰਭ ਕੀਤਾ।

ਅਜੀਤ ਡੈਸਕ 03-11-2026
ਲੁਧਿਆਣਾ, 2 ਨਵੰਬਰ (ਜਸਵਿੰਦਰ ਸਿੰਘ)- ਸਤਯੁੱਗ ਦਰਸ਼ਨ ਸੰਗੀਤ ਕਲਾ ਕੇਂਦਰ ਵਲੋਂ 19ਵੇਂ ਅੰਤਰ-ਜ਼ਿਲ੍ਹਾ ਸੰਗੀਤ, ਨਾਚ ਤੇ ਕਲਾ ਮੁਕਾਬਲੇ ‘ਸਤਯੁਗ ਸੰਗੀਤ ਉਤਸਵ-2026’ ਗੁਰੂ ਨਾਨਕ ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਕਰਵਾਏ ਗਏ। ਉਨ੍ਹਾਂ ਨੇ ਜੋਤੀ ਜਗਾ ਕੇ ਉਤਸਵ ਦਾ ਸ਼ੁੱਭ ਆਰੰਭ ਕੀਤਾ। ਪ੍ਰਿੰਸੀਪਲ ਦੀਪੇਂਦਰ ਕਾਂਤ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਇਹ ਮੁਕਾਬਲਾ ਅੱਠ ਜ਼ਿਲ੍ਹਿਆਂ ਵਿਚ ਕਰਵਾਇਆ ਜਾ ਰਿਹਾ ਹੈ। ਇਸ ਦਾ ਪਹਿਲਾ ਪੜਾਅ 23 ਨਵੰਬਰ ਤੱਕ ਚੱਲੇਗਾ। ਇਸ ਤੋਂ ਬਾਅਦ 27 ਨਵੰਬਰ ਨੂੰ ਸੈਮੀਫਾਈਨਲ ਅਤੇ 2 ਦਸੰਬਰ ਨੂੰ ਸਿਟੀ ਗਰੁੱਪ ਆਫ਼ ਇੰਸਟੀਚਿਊਟ ਜਲੰਧਰ ਵਿਖੇ ਗ੍ਰੈਂਡ ਫਿਨਾਲੇ ਕਰਵਾਇਆ ਜਾਵੇਗਾ। ਉਨ੍ਹਾਂ ਨੇ ਇਸ ਮੌਕੇ ਜਲਦ ਹੀ ਸ਼ੁਰੂ ਹੋਣ ਜਾ ਰਹੇ ‘ਸਮਭਾਵ ਸਮ੍ਰਿੱਧੀ ਸਕੂਲ’ ਬਾਰੇ ਵੀ ਜਾਣਕਾਰੀ ਦਿੱਤੀ। ਸ਼ਾਸਤਰੀ ਨਾਚ ਮੁਕਾਬਲੇ ਵਿਚ ਭਾਰਤੀ ਵਿੱਦਿਆ ਮੰਦਰ ਦੀ ਆਕ੍ਰਿਤੀ ਨੇ ਪਹਿਲਾ, ਬਾਲ ਭਾਰਤੀ ਪਬਲਿਕ ਸਕੂਲ ਦੀ ਧਨਸ਼ਾ ਛਾਬੜਾ ਨੇ ਦੂਜਾ ਤੇ ਬੀ.ਵੀ.ਐੱਮ. ਸ਼ਾਸਤਰੀ ਨਗਰ ਸੀਨੀਅਰ ਸੈਕੰਡਰੀ ਸਕੂਲ ਦੀ ਖੁਸ਼ੀ ਨੇ ਤੀਜਾ ਸਥਾਨ ਹਾਸਲ ਕੀਤਾ। ਭਗਤੀ ਸਮੂਹ ਨਾਚ ਵਿਚ ਬੀ.ਵੀ.ਐੱਮ. ਸੀਨੀਅਰ ਸੈਕੰਡਰੀ ਸਕੂਲ ਦੀ ਟੀਮ ਨੇ ਪਹਿਲਾ, ਐੱਸ.ਐੱਸ.ਐਨ. ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਨੇ ਦੂਜਾ ਅਤੇ ਰਾਮਗੜ੍ਹੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਟੀਮ ਨੇ ਹੌਸਲਾ-ਅਫ਼ਜ਼ਾਈ ਪੁਰਸਕਾਰ ਹਾਸਲ ਕੀਤਾ। ਲੋਕ ਨਾਚ ਵਿਚ ਰਾਮਗੜ੍ਹੀਆ ਸੀਨੀਅਰ ਸਕੂਲ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਆਰ.ਐੱਸ. ਮਾਡਲ ਸੀਨੀਅਰ ਸੈਕੰਡਰੀ ਸਕੂਲ ਅਤੇ ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ ਨੇ ਸਾਂਝੇ ਤੌਰ ‘ਤੇ ਦੂਜਾ ਸਥਾਨ ਹਾਸਲ ਕੀਤਾ। ਟੌਪਰ ਇੰਟਰਨੈਸ਼ਨਲ ਸਕੂਲ ਤੀਜੇ ਸਥਾਨ ‘ਤੇ ਰਿਹਾ। ਸਮਾਗਮ ਦੌਰਾਨ ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਵਿਧਾਇਕਾ ਰਾਜਿੰਦਰਪਾਲ ਕੌਰ ਛੀਨਾ ਨੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਵਿਸ਼ਵ ਪ੍ਰਸਿੱਧ ਗਾਇਕ ਮੁਹੰਮਦ ਸਦੀਕ, ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਤਰਸੇਮ ਸਿੰਘ ਭਿੰਡਰ, ਟਰੇਡ ਸੈੱਲ ਭਾਜਪਾ ਦੇ ਪ੍ਰਧਾਨ ਹਰਕੇਸ਼ ਮਿੱਤਲ ਤੋਂ ਇਲਾਵਾ ਹੋਰ ਕਈ ਸ਼ਖ਼ਸੀਅਤਾਂ ਨੇ ਹਾਜ਼ਰੀ ਲਗਵਾਈ।
ਪਿਛਲੀ ਖ਼ਬਰ ਦਿਆਲ ਸਕੂਲ ਨੇ ਇੰਟਰ - ਸਕੂਲ ਮੁਕਾਬਲੇ ’ ਚ ਤੀਜਾ ਸਥਾਨ ਕੀਤਾ ਹਾਸਿਲ ਅਗਲੀ ਖ਼ਬਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿਚ ਸਰਕਾਰ ਨਾਕਾਮ - ਬੈਂਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।