15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਸਮਾਲ ਸਕੇਲ ਐਸੋਸੀਏਸ਼ਨ ਦੇ ਪ੍ਰਧਾਨ ਠੁਕਰਾਲ ਦੀ ਅਗਵਾਈ ’ਚ ਕਾਰੋਬਾਰੀਆਂ ਨੇ ਜ਼ਿਲ੍ਹਾ ਉਦਯੋਗ ਕੇਂਦਰ ਦੇ ਬਾਹਰ ਲਗਾਇਆ ਧਰਨਾ

ਲੁਧਿਆਣਾ, 13 ਅਕਤੂਬਰ (ਜਤਿੰਦਰ ਭੰਬੀ)-ਮਿਕਸ ਲੈਂਡ ਯੂਜ਼ ਖੇਤਰ ਵਿਚ ਕਈ ਦਹਾਕਿਆਂ ਤੋਂ ਚੱਲ ਰਹੇ ਕਾਰੋਬਾਰ ’ਤੇ ਲਟਕ ਰਹੀ ਉਜਾੜੇ ਦੀ ਤਲਵਾਰ ਨੂੰ ਲੈ ਕੇ ਸਮੇਂ ਸਮੇਂ ਸਿਰ ਜਿੱਥੇ ਕਾਰੋਬਾਰੀਆਂ ਵਲੋਂ ਇਸ ਖੇਤਰ ਨੂੰ ਸਨਅਤੀ ਖੇਤਰ ਐਲਾਨਣ ਦੀ ਮੰਗ ਕੀਤੀ ਜਾ ਰਹੀ ਹੈ, ਉਥੇ ਹੀ ਸਮੇਂ ਦੀਆਂ ਸਰਕਾਰਾਂ ਵਲੋਂ ਮਿਆਦ ਵਿਚ ਵਾਧਾ ਕਰਕੇ ਢੰਗ ਟਪਾਊ ਨੀਤੀ ਤਹਿਤ ਢੰਗ ਟਪਾਇਆ ਜਾ ਰਿਹਾ ਹੈ। ਇਸ ਲੜੀ ਨੂੰ ਅੱਗੇ ਤੋਰਦਿਆਂ ਸਮਾਲ ਸਕੇਲ ਮੈਨੂਫੈਕਚਰਜ਼ ਐਸੋਸੀਏਸ਼ਨ ਵਲੋਂ ਲਗਾਏ ਗਏ ਧਰਨੇ ਪ੍ਰਦਰਸ਼ਨ ਤੋਂ ਬਾਅਦ ‘ਆਪ’ ਸਰਕਾਰ ਵਲੋਂ ਇਕ ਸਾਲ ਦੀ ਮਿਆਦ ਵਿਚ ਹੋਰ ਵਾਧਾ ਕਰ ਦਿੱਤਾ ਗਿਆ ਹੈ, ਪਰ ਕਾਰੋਬਾਰੀ ਇਸ ਵਾਧੇ ਤੋਂ ਖ਼ੁਸ਼ ਦਿਖਾਈ ਨਹੀਂ ਦੇ ਰਹੇ, ਕਿਉਂਕਿ ਇਸ ਵਾਧੇ ਦੇ ਵਿਰੋਧ ਵਿਚ ਜਿੱਥੇ ਪਹਿਲਾਂ ਕਾਰੋਬਾਰੀ ਉਦਯੋਗ ਮੰਤਰੀ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕਰ ਚੁੱਕੇ ਹਨ, ਉਥੇ ਹੀ ਉਨ੍ਹਾਂ ਵਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਜੇਕਰ ਇਸ ਖੇਤਰ ਨੂੰ ਸਨਅਤੀ ਖੇਤਰ ਘੋਸ਼ਿਤ ਨਾ ਕੀਤਾ ਤਾਂ ਸਰਕਾਰ ਖ਼ਿਲਾਫ਼ ਹਰੇਕ ਬੁੱਧਵਾਰ ਨੂੰ ਜ਼ਿਲ੍ਹਾ ਉਦਯੋਗ ਕੇਂਦਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਕੇ ਉਸ ਸਮੇਂ ਤੱਕ ਵਿਰੋਧ ਕੀਤਾ ਜਾਵੇਗਾ, ਜਦ ਤੱਕ ਸੂਬੇ ਦੀ ‘ਆਪ’ ਸਰਕਾਰ ਇਸ ਖੇਤਰ ਨੂੰ ਸਨਅਤੀ ਖੇਤਰ ਐਲਾਨ ਨਹੀਂ ਕਰਦੀ।

ਸਮਾਲ ਸਕੇਲ ਐਸੋਸੀਏਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ ਠੁਕਰਾਲ ਦੀ ਅਗਵਾਈ ‘ਚ ਰਜਿੰਦਰ ਸਿੰਘ ਕਲਸੀ, ਸਵਿੰਦਰ ਸਿੰਘ ਹੂੰਝਣ, ਸੁਮੇਸ਼ ਕੋਛੜ ਜ਼ਿਲ੍ਹਾ ਉਦਯੋਗ ਕੇਂਦਰ ਦੇ ਬਾਹਰ ਹੱਥਾਂ ਵਿਚ ਤਖ਼ਤੀਆਂ ਫੜ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ। ਅਜੀਤ ਤਸਵੀਰ 15-10-2026
ਲੁਧਿਆਣਾ, 13 ਅਕਤੂਬਰ (ਜਤਿੰਦਰ ਭੰਬੀ)-ਮਿਕਸ ਲੈਂਡ ਯੂਜ਼ ਖੇਤਰ ਵਿਚ ਕਈ ਦਹਾਕਿਆਂ ਤੋਂ ਚੱਲ ਰਹੇ ਕਾਰੋਬਾਰ ’ਤੇ ਲਟਕ ਰਹੀ ਉਜਾੜੇ ਦੀ ਤਲਵਾਰ ਨੂੰ ਲੈ ਕੇ ਸਮੇਂ ਸਮੇਂ ਸਿਰ ਜਿੱਥੇ ਕਾਰੋਬਾਰੀਆਂ ਵਲੋਂ ਇਸ ਖੇਤਰ ਨੂੰ ਸਨਅਤੀ ਖੇਤਰ ਐਲਾਨਣ ਦੀ ਮੰਗ ਕੀਤੀ ਜਾ ਰਹੀ ਹੈ, ਉਥੇ ਹੀ ਸਮੇਂ ਦੀਆਂ ਸਰਕਾਰਾਂ ਵਲੋਂ ਮਿਆਦ ਵਿਚ ਵਾਧਾ ਕਰਕੇ ਢੰਗ ਟਪਾਊ ਨੀਤੀ ਤਹਿਤ ਢੰਗ ਟਪਾਇਆ ਜਾ ਰਿਹਾ ਹੈ। ਇਸ ਲੜੀ ਨੂੰ ਅੱਗੇ ਤੋਰਦਿਆਂ ਸਮਾਲ ਸਕੇਲ ਮੈਨੂਫੈਕਚਰਜ਼ ਐਸੋਸੀਏਸ਼ਨ ਵਲੋਂ ਲਗਾਏ ਗਏ ਧਰਨੇ ਪ੍ਰਦਰਸ਼ਨ ਤੋਂ ਬਾਅਦ ‘ਆਪ’ ਸਰਕਾਰ ਵਲੋਂ ਇਕ ਸਾਲ ਦੀ ਮਿਆਦ ਵਿਚ ਹੋਰ ਵਾਧਾ ਕਰ ਦਿੱਤਾ ਗਿਆ ਹੈ, ਪਰ ਕਾਰੋਬਾਰੀ ਇਸ ਵਾਧੇ ਤੋਂ ਖ਼ੁਸ਼ ਦਿਖਾਈ ਨਹੀਂ ਦੇ ਰਹੇ, ਕਿਉਂਕਿ ਇਸ ਵਾਧੇ ਦੇ ਵਿਰੋਧ ਵਿਚ ਜਿੱਥੇ ਪਹਿਲਾਂ ਕਾਰੋਬਾਰੀ ਉਦਯੋਗ ਮੰਤਰੀ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕਰ ਚੁੱਕੇ ਹਨ, ਉਥੇ ਹੀ ਉਨ੍ਹਾਂ ਵਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਜੇਕਰ ਇਸ ਖੇਤਰ ਨੂੰ ਸਨਅਤੀ ਖੇਤਰ ਘੋਸ਼ਿਤ ਨਾ ਕੀਤਾ ਤਾਂ ਸਰਕਾਰ ਖ਼ਿਲਾਫ਼ ਹਰੇਕ ਬੁੱਧਵਾਰ ਨੂੰ ਜ਼ਿਲ੍ਹਾ ਉਦਯੋਗ ਕੇਂਦਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਕੇ ਉਸ ਸਮੇਂ ਤੱਕ ਵਿਰੋਧ ਕੀਤਾ ਜਾਵੇਗਾ, ਜਦ ਤੱਕ ਸੂਬੇ ਦੀ ‘ਆਪ’ ਸਰਕਾਰ ਇਸ ਖੇਤਰ ਨੂੰ ਸਨਅਤੀ ਖੇਤਰ ਐਲਾਨ ਨਹੀਂ ਕਰਦੀ। ਸਮਾਲ ਸਕੇਲ ਮੈਨੂਫੈਕਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ ਠੁਕਰਾਲ ਦੀ ਅਗਵਾਈ ਹੇਠ ਕਾਰੋਬਾਰੀਆਂ ਵਲੋਂ ਜ਼ਿਲ੍ਹਾ ਉਦਯੋਗ ਕੇਂਦਰ ਦੇ ਬਾਹਰ ਸਰਕਾਰ ਖ਼ਿਲਾਫ਼ ਲਗਾਏ ਗਏ ਧਰਨੇ ਦੌਰਾਨ ਜਿੱਥੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ, ਉਥੇ ਹੀ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਜਦ ਤੱਕ ਸਰਕਾਰ ਇਸ ਖੇਤਰ ਨੂੰ ਸਨਅਤੀ ਖੇਤਰ ਘੋਸ਼ਿਤ ਨਹੀਂ ਕਰਦੀ, ਉਸ ਸਮੇਂ ਤੱਕ ਹਰੇਕ ਬੁੱਧਵਾਰ ਚਾਰ ਕਾਰੋਬਾਰੀ ਇਸੇ ਤਰ੍ਹਾਂ ਵੱਖ ਵੱਖ ਸਲੋਗਨਾ ਵਾਲੀਆਂ ਤਖ਼ਤੀਆਂ ਫੜ ਕੇ ਰੋਸ ਪ੍ਰਦਰਸ਼ਨ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਇਹ ਰੋਸ ਪ੍ਰਦਰਸ਼ਨ ਉਸ ਸਮੇਂ ਤੱਕ ਜਾਰੀ ਰਹੇਗਾ, ਜਦ ਤੱਕ ਸਾਡੀ ਇਸ ਵੱਡੀ ਸਮੱਸਿਆ ਦਾ ਹੱਲ ਨਹੀਂ ਹੋ ਜਾਂਦਾ। ਉਨ੍ਹਾਂ ਕਿਹਾ ਕਿ ਇਸ ਖੇਤਰ ਵਿਚ ਪਿਛਲੇ 70-75 ਸਾਲ ਤੋਂ ਫ਼ੈਕਟਰੀਆਂ ਚੱਲ ਰਹੀ ਆਂ ਹਨ, ਜੋ ਕਿ ਇਸ ਖੇਤਰ ਵਿਚੋਂ ਕਿਸੇ ਵੀ ਕੀਮਤ ’ਤੇ ਬਾਹਰ ਨਹੀਂ ਜਾ ਸਕਦੀਆਂ। ਇਸ ਕਰਕੇ ਇਸ ਖੇਤਰ ਨੂੰ ਸਨਅਤੀ ਖੇਤਰ ਘੋਸ਼ਿਤ ਕਰਨਾ ਜ਼ਰੂਰੀ ਹੈ। ਇਸ ਮੌਕੇ ਉਨ੍ਹਾਂ ਨਾਲ ਰਜਿੰਦਰ ਸਿੰਘ ਕਲਸੀ, ਸਵਿੰਦਰ ਸਿੰਘ ਹੂੰਝਣ, ਸੁਮੇਸ਼ ਕੋਛੜ ਸ਼ਾਮਿਲ ਸਨ।
ਪਿਛਲੀ ਖ਼ਬਰ ਮਿਸ਼ਨ ਕਲੀਨ ਪੰਜਾਬ ਦੇ ਬਾਵਜੂਦ ਸ਼ਹਿਰ ’ਚ ਸਫ਼ਾਈ ਵਿਵਸਥਾ ’ਚ ਕੋਈ ਸੁਧਾਰ ਨਹੀਂ ਅਗਲੀ ਖ਼ਬਰ ਵਾਰਡ 21 ਤੋਂ ‘ ਆਪ ’ ਦੀ ਮਹਿਲਾ ਕੌਂਸਲਰ ਅਨੀਤਾ ਨਨਚਾਹਲ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।