12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਕੂਕਾ ਡਾਇਗਨੋਸਟਿਕ ਸੈਂਟਰ ਵਿਖੇ ਪੇੈਟ - ਸੀਟੀ ਅਤੇ ਗਾਮਾ ਕੈਮਰਾ ਦੀਆਂ ਅਤਿ - ਆਧੁਨਿਕ ਸਹੂਲਤਾਂ ਦੀ ਸ਼ੁਰੂਆਤ

ਲੁਧਿਆਣਾ, 11 ਅਕਤੂਬਰ (ਡਾ. ਤਰਲੋਚਨ ਸਿੰਘ)-ਪਿਛਲੇ ਲਗਭਗ 25 ਸਾਲਾਂ ਤੋਂ ਸਿਹਤ ਸੇਵਾਵਾਂ ਦੇ ਖੇਤਰ ਵਿਚ ਆਪਣੀ ਭਰੋਸੇਯੋਗ ਪਛਾਣ ਬਣਾਉਣ ਵਾਲੇ ਕੂਕਾ ਡਾਇਗਨੋਸਟਿਕ ਸੈਂਟਰ ਵਲੋਂ ਆਧੁਨਿਕ ਮੈਡੀਕਲ ਜਾਂਚ ਸੇਵਾਵਾਂ ਦੇ ਖੇਤਰ ਵਿਚ ਇਕ ਹੋਰ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ।

ਅਜੀਤ ਡੈਸਕ 12-10-2026
ਲੁਧਿਆਣਾ, 11 ਅਕਤੂਬਰ (ਡਾ. ਤਰਲੋਚਨ ਸਿੰਘ)-ਪਿਛਲੇ ਲਗਭਗ 25 ਸਾਲਾਂ ਤੋਂ ਸਿਹਤ ਸੇਵਾਵਾਂ ਦੇ ਖੇਤਰ ਵਿਚ ਆਪਣੀ ਭਰੋਸੇਯੋਗ ਪਛਾਣ ਬਣਾਉਣ ਵਾਲੇ ਕੂਕਾ ਡਾਇਗਨੋਸਟਿਕ ਸੈਂਟਰ ਵਲੋਂ ਆਧੁਨਿਕ ਮੈਡੀਕਲ ਜਾਂਚ ਸੇਵਾਵਾਂ ਦੇ ਖੇਤਰ ਵਿਚ ਇਕ ਹੋਰ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ। ਸੈਂਟਰ ਦਾ ਮੁੱਖ ਉਦੇਸ਼ ਲੋਕਾਂ ਨੂੰ ਸਹੀ, ਸਮੇਂ ਸਿਰ ਅਤੇ ਕਿਫ਼ਾਇਤੀ ਦਰਾਂ ‘ਤੇ ਜਾਂਚ ਸਹੂਲਤਾਂ ਮੁਹੱਈਆ ਕਰਵਾਉਣਾ ਹੈ। ਮਰੀਜ਼ਾਂ ਦੀ ਸਿਹਤ ਅਤੇ ਸਹੂਲਤ ਨੂੰ ਤਰਜੀਹ ਦਿੰਦਿਆਂ ਸੈਂਟਰ ਵਲੋਂ ਅਲਟਰਾਸਾਊਂਡ, ਐਕਸ-ਰੇ, ਸੀ.ਟੀ. ਸਕੈਨ, ਐਮ.ਆਰ.ਆਈ, ਮੈਮੋਗ੍ਰਾਫੀ ਅਤੇ ਵੱਖ-ਵੱਖ ਲੈਬਾਰਟਰੀ ਜਾਂਚਾਂ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਸੈਂਟਰ ਵਲੋਂ ਲੋਕਾਂ ਨੂੰ ਵਾਜਬ ਅਤੇ ਰਿਆਇਤੀ ਦਰਾਂ ‘ਤੇ ਜਾਂਚ ਸੇਵਾਵਾਂ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸੇ ਲੜੀ ਨੂੰ ਅੱਗੇ ਵਧਾਉਂਦਿਆਂ ਕੂਕਾ ਡਾਇਗਨੋਸਟਿਕ ਸੈਂਟਰ ਵਿਖੇ ਪੇੈਟ-ਸੀਟੀ ਸਕੈਨ ਅਤੇ ਗਾਮਾ ਕੈਮਰਾ ਦੀਆਂ ਅਤਿ-ਆਧੁਨਿਕ ਸਹੂਲਤਾਂ ਸ਼ੁਰੂ ਕੀਤੀਆਂ ਗਈਆਂ ਹਨ। ਇਹਨਾਂ ਸਹੂਲਤਾਂ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡਾ. ਪ੍ਰਸ਼ਾਂਤ ਅਰੋੜਾ ਨੇ ਦੱਸਿਆ ਕਿ ਇਹ ਪਹਿਲ ਖੇਤਰ ਵਿਚ ਆਧੁਨਿਕ ਡਾਇਗਨੋਸਟਿਕ ਸੇਵਾਵਾਂ ਦੇ ਵਿਸਥਾਰ ਵੱਲ ਇਕ ਅਹਿਮ ਕਦਮ ਹੈ ਅਤੇ ਨਿੱਜੀ ਖੇਤਰ ਵਿਚ ਇਹ ਇਕ ਮੋਹਰੀ ਪਹਿਲ ਹੈ। ਉਨ੍ਹਾਂ ਕਿਹਾ ਕਿ ਦੋਵੇਂ ਮਸ਼ੀਨਾਂ ਜੀ.ਈ . ਹੈਲਥ ਕੇਅਰ, ਯੂ.ਐਸ.ਏ. ਦੀਆਂ ਹਨ ਅਤੇ ਨਵੀਨਤਮ ਤਕਨੀਕ ਨਾਲ ਲੈਸ ਹਨ। ਇਨ੍ਹਾਂ ਸਹੂਲਤਾਂ ਰਾਹੀਂ ਵੱਖ-ਵੱਖ ਬਿਮਾਰੀਆਂ ਦੀ ਪਛਾਣ ਅਤੇ ਮਰੀਜ਼ਾਂ ਦੀ ਡਾਕਟਰੀ ਜਾਂਚ ਵਿਚ ਡਾਕਟਰਾਂ ਨੂੰ ਮਦਦ ਮਿਲੇਗੀ। ਉਨ੍ਹਾਂ ਦੱਸਿਆ ਕਿ ਸੈਂਟਰ ਵਲੋਂ ਸੀਮਤ ਸਮੇਂ ਲਈ ਪੇੈਟ-ਸੀਟੀ ਸਕੈਨ ਕੈਂਪ ਦੀ ਵਿਸ਼ੇਸ਼ ਦਰ 10,999 ਰੁਪਏ ਰੱਖੀ ਗਈ ਹੈ। ਇਸ ਪਹਿਲ ਦਾ ਉਦੇਸ਼ ਲੋੜਵੰਦ ਮਰੀਜ਼ਾਂ ਨੂੰ ਆਧੁਨਿਕ ਜਾਂਚ ਸਹੂਲਤਾਂ ਵਾਜਬ ਦਰਾਂ ‘ਤੇ ਉਪਲਬਧ ਕਰਵਾਉਣਾ ਹੈ। ਇਹ ਜਾਂਚ ਡਾਕਟਰੀ ਸਲਾਹ ਅਨੁਸਾਰ ਕਰਵਾਈ ਜਾ ਸਕਦੀ ਹੈ। ਇਸ ਮੌਕੇ ਡਾ. ਓ.ਪੀ. ਅਰੋੜਾ ਨੇ ਕਿਹਾ ਕਿ ਕੂਕਾ ਡਾਇਗਨੋਸਟਿਕ ਸੈਂਟਰ ਆਧੁਨਿਕ ਤਕਨੀਕ, ਮਿਆਰੀ ਜਾਂਚ ਸੇਵਾਵਾਂ ਅਤੇ ਕਿਫ਼ਾਇਤੀ ਸਿਹਤ ਸਹੂਲਤਾਂ ਰਾਹੀਂ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਇਸ ਮੌਕੇ ਡਾ. ਨੀਲਮ ਅਰੋੜਾ ਅਤੇ ਡਾ. ਲੇਖਾ ਸਚਦੇਵ ਵੀ ਮੌਜੂਦ ਸਨ।
ਪਿਛਲੀ ਖ਼ਬਰ ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ ਨੇ ਬੀ.ਐੱਡ. ਕਲਾਸ ਸੈਸ਼ਨ 2026-28 ਲਈ ਉਦਘਾਟਨੀ-ਕਮ-ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ‘ ਪੰਜਾਬ ਮੰਗਦਾ ਹਿਸਾਬ ਦੇਣਾ ਪਵੇਗਾ ਜਵਾਬ’ ਮੁਹਿੰਮ ਤਹਿਤ ਅਕਾਲੀ ਦਲ ਹਲਕਾ ਗਿੱਲ ਦੇ ਘਰ ਘਰ ਪਹੁੰਚ ਬਣਾ ਰਿਹਾ-ਸਿੰਮਕ, ਡ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।