12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਮੀਟਿੰਗ ਦੌਰਾਨ ਨੰਬਰਦਾਰਾਂ ਦੀਆਂ ਅਹਿਮ ਸਮੱਸਿਆਵਾਂ ਨੂੰ ਵਿਚਾਰਿਆ

ਆਲਮਗੀਰ, 11 ਅਕਤੂਬਰ(ਜਰਨੈਲ ਸਿੰਘ ਪੱਟੀ)-ਪੰਜਾਬ ਨੰਬਰਦਾਰ ਯੂਨੀਅਨ ਦੀ ਇਕ ਅਹਿਮ ਬੈਠਕ ਸਥਾਨਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾ ਵਿਖੇ ਪ੍ਰਧਾਨ ਜਰਨੈਲ ਸਿੰਘ ਝਰਮੜੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਸੂਬਾ ਭਰ ਦੇ ਨੰਬਰਦਾਰਾਂ ਨੂੰ ਦਰਪੇਸ਼ ਮੁਸ਼ਕਿਲਾਂ/ ਸਮੱਸਿਆਵਾਂ ’ਤੇ ਅਹਿਮ ਵਿਚਾਰ ਚਰਚਾ ਹੋਈ।

ਅਜੀਤ ਡੈਸਕ 12-10-2026
ਆਲਮਗੀਰ, 11 ਅਕਤੂਬਰ(ਜਰਨੈਲ ਸਿੰਘ ਪੱਟੀ)-ਪੰਜਾਬ ਨੰਬਰਦਾਰ ਯੂਨੀਅਨ ਦੀ ਇਕ ਅਹਿਮ ਬੈਠਕ ਸਥਾਨਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾ ਵਿਖੇ ਪ੍ਰਧਾਨ ਜਰਨੈਲ ਸਿੰਘ ਝਰਮੜੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਸੂਬਾ ਭਰ ਦੇ ਨੰਬਰਦਾਰਾਂ ਨੂੰ ਦਰਪੇਸ਼ ਮੁਸ਼ਕਿਲਾਂ/ ਸਮੱਸਿਆਵਾਂ ’ਤੇ ਅਹਿਮ ਵਿਚਾਰ ਚਰਚਾ ਹੋਈ। ਮੀਟਿੰਗ ਮੌਕੇ ਸੰਬੋਧਨ ਦੌਰਾਨ ਪ੍ਰਧਾਨ ਝਰਮਰੀ ਨੇ ਕਿਹਾ ਕਿ ਸੂਬਾ ਸਰਕਾਰ ਨੰਬਰਦਾਰਾਂ ਦੀਆਂ ਮੰਗਾ ਵੱਲ ਕੋਈ ਧਿਆਨ ਨਹੀਂ ਦੇ ਰਹੀ ਹੈ, ਜਦਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਚੋਣ ਮੈਨੀਫੈਸਟੋ ਵਿਚ ਆਮ ਆਦਮੀ ਪਾਰਟੀ ਨੇ ਨੰਬਰਦਾਰਾਂ ਨੂੰ ਭਰੋਸਾ ਦਿੱਤਾ ਸੀ ਕਿ ‘ਆਪ’ ਸਰਕਾਰ ਆਉਣ ’ਤੇ ਤੁਹਾਡੀਆਂ ਮੰਗਾਂ ਪਹਿਲ ਦੇ ਆਧਾਰ ’ਤੇ ਪੂਰੀਆਂ ਕੀਤੀਆਂ ਜਾਣਗੀਆਂ, ਪਰ ਸਰਕਾਰ ਦੇ ਸਾਢੇ 4 ਸਾਲ ਪੂਰੇ ਹੋਣ ਤੋਂ ਬਾਅਦ ਵੀ ਕੋਈ ਧਿਆਨ ਨਹੀਂ ਦਿੱਤਾ, ਜਦਕਿ ਅਸੀਂ ਸਾਰੇ ਮੰਤਰੀਆਂ ਨੂੰ ਮੰਗ ਪੱਤਰ ਦੇ ਚੁੱਕੇ ਹਾਂ ਪ੍ਰੰਤੂ ਮੁੱਖ ਮੰਤਰੀ ਨੇ ਨੰਬਰਦਾਰਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਹੈ। ਅਸੀਂ ਨੰਬਰਦਾਰ ਯੂਨੀਅਨ ਵਲੋਂ ਸਰਕਾਰ ਨੂੰ ਯਾਦ ਕਰਵਾਉਂਦੇ ਹਾਂ ਕਿ ਜੇ ਮਾਨ ਸਰਕਾਰ ਨੇ ਨੰਬਰਦਾਰਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਵੱਡੇ ਸੰਘਰਸ਼ ਦਾ ਬਿਗੁਲ ਜਲਦੀ ਵਜਾਇਆ ਜਾਵੇਗਾ ਅਤੇ ਨੰਬਰਦਾਰਾਂ ਦੇ ਸੰਘਰਸ਼ ਦੀ ਸਾਰੀ ਜ਼ੁੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਮੀਟਿੰਗ ਮੌਕੇ ਕੁਲਵੰਤ ਸਿੰਘ ਝਾਮਪੁਰ, ਹਰਬੰਸ ਸਿੰਘ ਇਸਰਹੇਲ, ਰਣ ਸਿੰਘ ਮਹਿਲਾ, ਬਲਜੀਤ ਸਿੰਘ ਚੁੰਨੀ ਕਲਾਂ, ਅਮਰਜੀਤ ਸਿੰਘ ਡੇਰਾ ਮੀਰ ਮੇਰਾ, ਲਖਵੀਰ ਸਿੰਘ ਸੰਧੂ, ਗੁਰਸ਼ਰਨ ਸਿੰਘ ਬਾਜਵਾ, ਜੰਗ ਸਿੰਘ ਪਟਿਆਲਾ, ਕੁਲਵੀਰ ਸਿੰਘ ਵਾਲਾ ਬਰਨਾਲਾ, ਬਲਵਿੰਦਰ ਸਿੰਘ ਕੰਜਾਰੀ, ਅਸੋਕ ਸੰਧੂ, ਚਾਨਾ ਜੀ, ਤੇਜਾ ਸਿੰਘ ਕਾਕੜਾ ਜ਼ਿਲ੍ਹਾ ਪ੍ਰਧਾਨ ਸੰਗਰੂਰ, ਜਸਵਿੰਦਰ ਸਿੰਘ ਬੱਸੀ ਪਠਾਣਾਂ, ਭਜਨ ਸਿੰਘ ਖ਼ਜ਼ਾਨਚੀ, ਹਰਦੀਪ ਸਿੰਘ ਮੋਰਿੰਡਾ, ਨੰਬਰਦਾਰ ਯੂਨੀਅਨ ਦੇ ਸਰਪ੍ਰਸਤ ਤਰਲੋਚਨ ਸਿੰਘ ਮਾਨ ਦੀ ਸਪੁੱਤਰੀ ਬੀਬਾ ਮਨਦੀਪ ਕੌਰ ਅਤੇ ਦਾਮਾਦ ਅਮਨਦੀਪ ਸਿੰਘ ਧਨੋਆ ਉਨ੍ਹਾਂ ਦਾ ਸੁਨੇਹਾ ਲੈ ਕੇ ਵਿਸ਼ੇਸ਼ ਤੌਰ ’ਤੇ ਪਹੁੰਚੇ, ਜਿਸ ਵਿਚ ਉਨ੍ਹਾਂ ਕਿਹਾ ਕਿ ਸਾਰੇ ਇਕੱਠੇ ਹੋ ਕੇ ਵੱਡਾ ਸੰਘਰਸ਼ ਵਿੱਡੋ ਫਿਰ ਕੁੱਝ ਹੱਲ ਹੋਵੇਗਾ।
ਪਿਛਲੀ ਖ਼ਬਰ ਰੈਜ਼ੀਡੈਂਟ ਫੈਲਫੇਅਰ ਸੁਸਾਇਟੀ ਐੱਸ ਜੀ ਇਨਕਲੇਵ ਦੀ ਚੋਣ ਹੋਈ ਮਲਕੀਅਤ ਸਿੰਘ ਭੱਟੀ ਪ੍ਰਧਾਨ, ਮਨਜੀਤ ਸਿੰਘ ਜਨ: ਸਕੱਤਰ, ਰ... ਅਗਲੀ ਖ਼ਬਰ ਗੁਰੂ ਨਾਨਕ ਖਾਲਸਾ ਕਾਲਜ ਵਿਖੇ ਇਨਾਮ ਵੰਡ ਸਮਾਰੋਹ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।