ਭਾਵਾਧਸ ਵਲੋਂ ਪ੍ਰਗਟ ਦਿਵਸ ਮੌਕੇ 25 ਅਕਤੂਬਰ ਨੂੰ ਕਰਾਇਆ ਜਾਵੇਗਾ ਰਾਜ ਪੱਧਰੀ ਸਤਿਸੰਗ ਸਮਾਗਮ-ਨਰੇਸ਼ ਧੀਂਗਾਨ
ਲੁਧਿਆਣਾ, 12 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਦੀ ਇਕ ਮੀਟਿੰਗ ਭਾਵਾਧਸ ਦੇ ਮੁੱਖ ਸੰਚਾਲਕ ਵੀਰੇਸ਼ ਨਰੇਸ਼ ਧੀਂਗਾਨ ਦੀ ਅਗਵਾਈ ਹੇਠ ਕੇਂਦਰੀ ਦਫ਼ਤਰ ਸਥਾਨਕ ਮਾਤਾ ਰਾਣੀ ਚੌਕ ਵਿਖੇ ਹੋਈ। ਮੀਟਿੰਗ ਵਿਚ ਹਾਜ਼ਰ ਸਮੂਹ ਭਾਵਾਧਸ ਦੇ ਆਗੂਆਂ ਵਲੋਂ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਰਾਜ ਪੱਧਰੀ ਵਿਸ਼ਾਲ ਸਤਿਸੰਗ ਸਮਾਗਮ ਕਰਾਉਣ ਸੰਬੰਧੀ ਵਿਚਾਰ ਚਰਚਾ ਕੀਤੀ ਗਈ ਅਤੇ ਫ਼ੈਸਲਾ ਲਿਆ ਗਿਆ ਕਿ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਹਰ ਸਾਲ ਦੀ ਤਰ੍ਹਾਂ ਲੁਧਿਆਣਾ ਸ਼ਹਿਰ ਵਿਚ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ।
ਹ
ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਵਾਰਡ ਨੰਬਰ 45 ਵਿਖੇ ਸਫ਼ਾਈ ਅਭਿਆਨ ਦੀ ਅਗਵਾਈ ਕਰਦੇ ਹੋਏ। ਅਜੀਤ ਤਸਵੀਰ
13-09-2026
ਲੁਧਿਆਣਾ, 12 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਦੀ ਇਕ ਮੀਟਿੰਗ ਭਾਵਾਧਸ ਦੇ ਮੁੱਖ ਸੰਚਾਲਕ ਵੀਰੇਸ਼ ਨਰੇਸ਼ ਧੀਂਗਾਨ ਦੀ ਅਗਵਾਈ ਹੇਠ ਕੇਂਦਰੀ ਦਫ਼ਤਰ ਸਥਾਨਕ ਮਾਤਾ ਰਾਣੀ ਚੌਕ ਵਿਖੇ ਹੋਈ। ਮੀਟਿੰਗ ਵਿਚ ਹਾਜ਼ਰ ਸਮੂਹ ਭਾਵਾਧਸ ਦੇ ਆਗੂਆਂ ਵਲੋਂ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਰਾਜ ਪੱਧਰੀ ਵਿਸ਼ਾਲ ਸਤਿਸੰਗ ਸਮਾਗਮ ਕਰਾਉਣ ਸੰਬੰਧੀ ਵਿਚਾਰ ਚਰਚਾ ਕੀਤੀ ਗਈ ਅਤੇ ਫ਼ੈਸਲਾ ਲਿਆ ਗਿਆ ਕਿ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਹਰ ਸਾਲ ਦੀ ਤਰ੍ਹਾਂ ਲੁਧਿਆਣਾ ਸ਼ਹਿਰ ਵਿਚ ਬਹੁਤ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਨਰੇਸ ਧੀਂਗਾਨ ਨੇ ਦੱਸਿਆ ਕਿ ਭਾਵਾਧਸ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਗਟ ਦਿਵਸ ਮੌਕੇ ਇਕ ਰਾਜ ਪੱਧਰੀ ਸਮਾਗਮ 25 ਅਕਤੂਬਰ ਨੂੰ ਕਰਵਾਇਆ ਜਾਵੇਗਾ। ਸਮਾਗਮ ਸੰਬੰਧੀ ਸਮੁੱਚੀ ਰੂਪ ਰੇਖਾ ਅਤੇ ਸਥਾਨ ਦਾ ਐਲਾਨ ਆਉਣ ਵਾਲੇ ਦਿਨਾਂ ਵਿਚ ਕੀਤਾ ਜਾਵੇਗਾ। ਇਸ ਮੌਕੇ ਨਰੇਸ਼ ਧੀਂਗਾਨ ਵਲੋਂ ਸਮੂਹ ਸ਼ਹਿਰ ਵਾਸੀਆਂ ਅਤੇ ਸਮੂਹ ਵਾਲਮੀਕਿ ਸਮਾਜ ਨੂੰ ਇਸ ਪਾਵਨ ਦਿਹਾੜੇ ਵਿਚ ਵੱਧ-ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ। ਮੀਟਿੰਗ ਦੌਰਾਨ ਪ੍ਰਬੰਧਾਂ ਅਤੇ ਸਮਾਗਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਵੀਰਸ਼੍ਰੇਸਠ ਰਵੀ ਮਾਤੰਗ (ਰਾਸ਼ਟਰੀਯ ਪ੍ਰਚਾਰ ਮੰਤਰੀ, ਭਾਵਾਧਸ), ਰਾਜਵੀਰ ਚੌਟਾਲਾ (ਪੰਜਾਬ ਪ੍ਰਧਾਨ ਯੂਥ ਵਿੰਗ), ਪੱਪੂ ਬੇਦੀ (ਪੰਜਾਬ ਵਾਇਸ ਪ੍ਰਧਾਨ) ਭਾਵਾਧਸ, ਲੁਧਿਆਣਾ ਪ੍ਰਭਾਰੀ ਪਿੰਕਾ ਚੰਡਲਿਆ, ਡਾ. ਅੰਬੇਡਕਰ ਸੰਘਰਸ਼ ਮੋਰਚੇ ਦੇ ਪੰਜਾਬ ਪ੍ਰਧਾਨ ਪ੍ਰਦੀਪ ਲਾਂਬਾ, ਜ਼ਿਲ੍ਹਾ ਪ੍ਰਧਾਨ ਸੁਭਾਸ਼ ਸੌਦੇ, ਸ਼ਹਿਰੀ ਪ੍ਰਧਾਨ ਰਾਜੇਸ਼ ਟਾਂਕ, ਜ਼ਿਲ੍ਹਾ ਸਕੱਤਰ ਵਿਕਾਸ ਚੌਹਾਨ, ਨਗਰ ਨਿਗਮ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਵੀਰ ਵਰੁਣ ਰਾਜ, ਡੋਰ-ਟੂ-ਡੋਰ ਮਜ਼ਦੂਰ ਸੰਘ ਏਕਤਾ ਦੇ ਪੰਜਾਬ ਪ੍ਰਧਾਨ ਸੁੰਦਰ ਟਾਂਕ, ਸੋਨੂੰ ਅਟਵਾਲ, ਮਨਜੀਤ ਪੁਹਾਲ, ਸੰਦੀਪ ਸੋਨੂੰ, ਸੁਸ਼ੀਲ ਕੁਮਾਰ ਰੱਤੀ, ਸੰਗੀਤ ਕੱਲੂ, ਰਾਜਵੀਰ, ਵਿਕਾਸ ਸੂਦ, ਭਰਤ ਕਟਾਰੀਆ, ਪੱਪੂ ਰਾਏ, ਆਕਾਸ਼, ਰਿਤਿਕ ਵੈਦ ਅਤੇ ਮਾਨੂੰ ਬਿਡਲਾਨ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।