08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

‘ਬਿਜਲੀ ਕੱਟੀ ਤਾਂ ਪੰਜਾਬ ਦੀ ਸਨਅਤ ਵੀ ਕੱਟੀ ਜਾਵੇਗੀ’ ਸਨਅਤਕਾਰਾਂ ਦੀ ਪਾਵਰਕਾਮ ਨੂੰ ਸਖ਼ਤ ਚਿਤਾਵਨੀ

ਲੁਧਿਆਣਾ, 7 ਸਤੰਬਰ (ਭੁਪਿੰਦਰ ਸਿੰਘ ਬੈਂਸ)-ਮਹਾਂਨਗਰ ਦੀ ਸਨਅਤ ਨੂੰ ਲਗਾਤਾਰ ਬਿਜਲੀ ਕੱਟਾਂ ਨੇ ਮੁੜ ਚਿੰਤਾ ਵਿਚ ਪਾ ਦਿੱਤਾ ਹੈ। ਪਿਛਲੇ ਕਰੀਬ ਦੋ ਹਫ਼ਤਿਆਂ ਤੋਂ ਬਿਨਾਂ ਪਹਿਲਾਂ ਸੂਚਨਾ ਦਿੱਤੇ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਸਨਅਤੀ ਇਕਾਈਆਂ ਨੂੰ ਉਤਪਾਦਨ ਵਿਚ ਰੁਕਾਵਟਾਂ ਦੇ ਨਾਲ-ਨਾਲ ਆਰਥਿਕ ਨੁਕਸਾਨ ਵੀ ਝੱਲਣਾ ਪੈ ਰਿਹਾ ਹੈ।

ਪੀ.ਐਸ.ਪੀ.ਸੀ.ਐਲ. ਲੁਧਿਆਣਾ ਦੇ ਚੀਫ਼ ਜਗਦੇਵ ਸਿੰਘ ਸਨਅਤਕਾਰਾਂ ਨਾਲ ਮੀਟਿੰਗ ਕਰਦੇ ਹੋਏ। ਤਸਵੀਰ-ਸੇਵਕ ਸਿੰਘ 08-09-2026
ਲੁਧਿਆਣਾ, 7 ਸਤੰਬਰ (ਭੁਪਿੰਦਰ ਸਿੰਘ ਬੈਂਸ)-ਮਹਾਂਨਗਰ ਦੀ ਸਨਅਤ ਨੂੰ ਲਗਾਤਾਰ ਬਿਜਲੀ ਕੱਟਾਂ ਨੇ ਮੁੜ ਚਿੰਤਾ ਵਿਚ ਪਾ ਦਿੱਤਾ ਹੈ। ਪਿਛਲੇ ਕਰੀਬ ਦੋ ਹਫ਼ਤਿਆਂ ਤੋਂ ਬਿਨਾਂ ਪਹਿਲਾਂ ਸੂਚਨਾ ਦਿੱਤੇ ਬਿਜਲੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਸਨਅਤੀ ਇਕਾਈਆਂ ਨੂੰ ਉਤਪਾਦਨ ਵਿਚ ਰੁਕਾਵਟਾਂ ਦੇ ਨਾਲ-ਨਾਲ ਆਰਥਿਕ ਨੁਕਸਾਨ ਵੀ ਝੱਲਣਾ ਪੈ ਰਿਹਾ ਹੈ। ਇਸ ਤੋਂ ਨਾਰਾਜ਼ ਕਰੀਬ 35 ਸਨਅਤੀ ਜੱਥੇਬੰਦੀਆਂ ਨੇ ਪੀ.ਐਸ.ਪੀ.ਸੀ.ਐਲ. ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਨ ਦੀ ਤਿਆਰੀ ਕਰ ਲਈ ਸੀ। ਸਨਅਤਕਾਰਾਂ ਵਲੋਂ ਰੋਸ ਪ੍ਰਦਰਸ਼ਨ ਦੀ ਜਾਣਕਾਰੀ ਮਿਲਦਿਆਂ ਹੀ ਪਾਵਰਕੌਮ ਦੇ ਅਧਿਕਾਰੀਆਂ ਵਿਚ ਹਲਚਲ ਤੇਜ਼ ਹੋ ਗਈ। ਮਾਮਲਾ ਵਧਦਾ ਦੇਖ ਪੀ.ਐਸ.ਪੀ.ਸੀ.ਐਲ. ਲੁਧਿਆਣਾ ਦੇ ਚੀਫ਼ ਜਗਦੇਵ ਸਿੰਘ ਨੇ ਸਨਅਤੀ ਨੁਮਾਇੰਦਿਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਚੀਫ਼ ਵਲੋਂ ਸਪਸ਼ਟ ਕੀਤਾ ਗਿਆ ਕਿ ਪਿਛਲੇ ਦਿਨਾਂ ਦੌਰਾਨ ਸਪਲਾਈ ਵਿਚ ਆ ਰਹੀ ਕਮੀ ਦੇ ਮੱਦੇਨਜ਼ਰ ਕੁੱਝ ਹਾਲਾਤਾਂ ਵਿਚ ਕੱਟ ਲਗਾਉਣ ਪਏ ਸਨ, ਪਰ ਹੁਣ ਸਥਿਤੀ ਵਿਚ ਸੁਧਾਰ ਆ ਗਿਆ ਹੈ। ਧਰਨੇ ਤੋਂ ਪਹਿਲਾਂ ਬਣੀ ਸਹਿਮਤੀ, ਪਰ ਸਨਅਤਕਾਰਾਂ ਨੇ ਖੁੱਲ੍ਹੀ ਚਿਤਾਵਨੀ ਦਿੱਤੀ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਸਨਅਤਕਾਰਾਂ ਨੇ ਫ਼ਿਲਹਾਲ ਆਪਣਾ ਧਰਨਾ ਅੱਗੇ ਪਾਉਣ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ ਉਨ੍ਹਾਂ ਨੇ ਇਹ ਵੀ ਸਪਸ਼ਟ ਕਰ ਦਿੱਤਾ ਕਿ ਇਸ ਨੂੰ ਧਰਨਾ ਰੱਦ ਸਮਝਿਆ ਨਾ ਜਾਵੇ। ਸਨਅਤੀ ਆਗੂਆਂ ਮੁਤਾਬਿਕ ਜੇਕਰ ਬਿਨਾਂ ਸੂਚਨਾ ਮੁੜ ਬਿਜਲੀ ਬੰਦ ਕੀਤੀ ਗਈ ਤਾਂ ਬਲੈਕ-ਆਊਟ ਵਰਗੀ ਸਥਿਤੀ ਬਣੀ ਤਾਂ ਉਹ ਪੀ.ਐਸ.ਪੀ.ਸੀ.ਐਲ. ਦਫ਼ਤਰ ਦੇ ਬਾਹਰ ਮੁੜ ਇਕੱਠੇ ਹੋਣ ਤੋਂ ਪਿੱਛੇ ਨਹੀਂ ਹਟਣਗੇ। ਉਨ੍ਹਾਂ ਦੀ ਮੁੱਖ ਮੰਗ ਹੈ ਕਿ ਜੇਕਰ ਕਿਸੇ ਤਕਨੀਕੀ ਖ਼ਰਾਬੀ, ਸਪਲਾਈ ਦੀ ਘਾਟ ਜਾਂ ਕਿਸੇ ਹੋਰ ਐਮਰਜੈਂਸੀ ਕਾਰਨ ਸਨਅਤੀ ਖੇਤਰਾਂ ਦੀ ਬਿਜਲੀ ਬੰਦ ਕਰਨੀ ਪਵੇ ਤਾਂ ਸਨਅਤਕਾਰਾਂ ਨੂੰ ਪਹਿਲਾਂ ਹੀ ਜਾਣਕਾਰੀ ਦਿੱਤੀ ਜਾਵੇ। ਇਸ ਨਾਲ ਫ਼ੈਕਟਰੀਆਂ ਆਪਣਾ ਉਤਪਾਦਨ, ਮਸ਼ੀਨਰੀ ਅਤੇ ਕੱਚੇ ਮਾਲ ਨਾਲ ਸੰਬੰਧਿਤ ਕੰਮ ਉਹ ਉਸ ਮੁਤਾਬਿਕ ਵਿਉਂਤ ਸਕਣਗੀਆਂ। ਸਨਅਤ ਨੂੰ ਸਹੂਲਤ ਨਾ ਮਿਲੀ ਤਾਂ ਹੋਰ ਸੂਬਿਆਂ ਵੱਲ ਦੇਖਣਾ ਪਵੇਗਾ ਇਸ ਮਾਮਲੇ ਨੂੰ ਲੈ ਕੇ ਸਨਅਤੀ ਖੇਤਰਾਂ ਵਿਚ ਇਕ ਹੋਰ ਵੱਡੀ ਚਿੰਤਾ ਵੀ ਸਾਹਮਣੇ ਆਈ ਹੈ। ਸਨਅਤਕਾਰਾਂ ਨੇ ਕਿਹਾ ਕਿ ਪੰਜਾਬ ਦੀ ਸਨਅਤ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਚੁਨੌਤੀਆਂ ਦਾ ਸਾਹਮਣਾ ਕਰ ਰਹੀ ਹੈ। ਜੇਕਰ ਬਿਜਲੀ ਦੀ ਸਪਲਾਈ ਵੀ ਲਗਾਤਾਰ ਅਨਿਸ਼ਚਿਤ ਰਹੀ ਤਾਂ ਨਵੇਂ ਨਿਵੇਸ਼ ਨੂੰ ਰੋਕ ਲੱਗ ਸਕਦੀ ਹੈ ਅਤੇ ਮੌਜੂਦਾ ਸਨਅਤਾਂ ਲਈ ਵੀ ਆਪਣਾ ਕਾਰੋਬਾਰ ਦੂਜੇ ਸੂਬਿਆਂ ਵਿਚ ਤਬਦੀਲ ਕਰਨ ਬਾਰੇ ਸੋਚਣ ਦੀ ਨੌਬਤ ਆ ਸਕਦੀ ਹੈ। ਸਨਅਤਕਾਰਾਂ ਨੇ ਸਰਕਾਰ ਤੇ ਪਾਵਰਕੌਮ ਤੋਂ ਮੰਗ ਕੀਤੀ ਕਿ ਸਨਅਤੀ ਖੇਤਰਾਂ ਨੂੰ ਭਰੋਸੇਯੋਗ ਬਿਜਲੀ ਸਪਲਾਈ ਯਕੀਨੀ ਬਣਾਉਣ ਦੇ ਨਾਲ-ਨਾਲ ਕਿਸੇ ਵੀ ਐਮਰਜੈਂਸੀ ਕੱਟ ਲਈ ਪਹਿਲਾਂ ਸੂਚਨਾ ਦੇਣ ਦੀ ਪ੍ਰਣਾਲੀ ਲਾਗੂ ਕੀਤੀ ਜਾਵੇ। ਫ਼ਿਲਹਾਲ ਮੀਟਿੰਗ ਤੋਂ ਬਾਅਦ ਸਨਅਤਕਾਰਾਂ ਨੇ ਆਪਣਾ ਪ੍ਰਸਤਾਵਿਤ ਧਰਨਾ ਅੱਗੇ ਪਾ ਦਿੱਤਾ ਹੈ, ਪਰ ਉਨ੍ਹਾਂ ਦਾ ਰੁਖ ਸਪਸ਼ਟ ਹੈ ਕਿ ਭਰੋਸੇ ’ਤੇ ਅਮਲ ਨਾ ਹੋਇਆ ਤਾਂ ਅਗਲਾ ਸੰਘਰਸ਼ ਪੀ.ਐਸ.ਪੀ.ਸੀ.ਐਲ. ਦੇ ਦਰਵਾਜ਼ੇ ’ਤੇ ਹੀ ਹੋਵੇਗਾ।
ਪਿਛਲੀ ਖ਼ਬਰ ਮੁਲਾਜ਼ਮਾਂ ਦੇ ਡੀ.ਏ. ਤੇ ਪੁਰਾਣੀ ਪੈਨਸ਼ਨ ਦੇ ਮੁੱਦੇ ’ਤੇ ਕਾਂਗਰਸ ਨੇ ਸੂਬਾ ਸਰਕਾਰ ਨੂੰ ਘੇਰਿਆ ਅਗਲੀ ਖ਼ਬਰ ਖਸਤਾ ਸੜਕ ਦੀ ਮੁਰੰਮਤ ਲਈ ਮੁਹੱਲਾ ਸੁਧਾਰ ਕਮੇਟੀ ਵਲੋਂ ਕਾਰਜਸਾਧਕ ਅਫ਼ਸਰ ਨੂੰ ਮੰਗ-ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।