08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਜੇਲ੍ਹ ਭਰੋ ਅੰਦੋਲਨ ਲਈ ਹਲਵਾਰਾ ਤੋਂ ਕਿਸਾਨਾਂ ਦਾ ਜਥਾ ਫਰੀਦਕੋਟ ਰਵਾਨਾ

ਹਲਵਾਰਾ, 7 ਸਤੰਬਰ (ਮਨਦੀਪ ਸਿੰਘ ਉੱਭੀ)-ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਲੋਂ ਕਿਸਾਨੀ ਮਸਲਿਆਂ ਤੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਚਲਾਏ ਜਾ ਰਹੇ ਸੰਘਰਸ਼ ਤਹਿਤ ਜੇਲ੍ਹ ਭਰੋ ਅੰਦੋਲਨ ਵਿਚ ਸ਼ਮੂਲੀਅਤ ਲਈ ਬਲਾਕ ਸੁਧਾਰ ਦੇ ਪ੍ਰਧਾਨ ਅਮਰੀਕ ਸਿੰਘ ਹਲਵਾਰਾ ਦੀ ਅਗਵਾਈ ਹੇਠ ਪੰਜ ਕਿਸਾਨਾਂ ਦਾ ਜਥਾ ਗ੍ਰਿਫ਼ਤਾਰੀ ਦੇਣ ਲਈ ਫਰੀਦਕੋਟ ਲਈ ਰਵਾਨਾ ਹੋਇਆ। ਇਸ ਮੌਕੇ ਜਥੇ ਵਿਚ ਜਤਿੰਦਰ ਸਿੰਘ ਜੋਤੀ, ਅਮਰੀਕ ਸਿੰਘ ਹਲਵਾਰਾ, ਬਲਵੀਰ ਸਿੰਘ, ਰਣਜੋਧ ਸਿੰਘ ਰਾਜੋਆਣਾ ਖੁਰਦ ਅਤੇ ਗੁਰਚਰਨ ਸਿੰਘ ਅਕਾਲਗੜ੍ਹ ਸ਼ਾਮਿਲ ਸਨ।

ਅਜੀਤ ਡੈਸਕ 08-09-2026
ਹਲਵਾਰਾ, 7 ਸਤੰਬਰ (ਮਨਦੀਪ ਸਿੰਘ ਉੱਭੀ)-ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਲੋਂ ਕਿਸਾਨੀ ਮਸਲਿਆਂ ਤੇ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਚਲਾਏ ਜਾ ਰਹੇ ਸੰਘਰਸ਼ ਤਹਿਤ ਜੇਲ੍ਹ ਭਰੋ ਅੰਦੋਲਨ ਵਿਚ ਸ਼ਮੂਲੀਅਤ ਲਈ ਬਲਾਕ ਸੁਧਾਰ ਦੇ ਪ੍ਰਧਾਨ ਅਮਰੀਕ ਸਿੰਘ ਹਲਵਾਰਾ ਦੀ ਅਗਵਾਈ ਹੇਠ ਪੰਜ ਕਿਸਾਨਾਂ ਦਾ ਜਥਾ ਗ੍ਰਿਫ਼ਤਾਰੀ ਦੇਣ ਲਈ ਫਰੀਦਕੋਟ ਲਈ ਰਵਾਨਾ ਹੋਇਆ। ਇਸ ਮੌਕੇ ਜਥੇ ਵਿਚ ਜਤਿੰਦਰ ਸਿੰਘ ਜੋਤੀ, ਅਮਰੀਕ ਸਿੰਘ ਹਲਵਾਰਾ, ਬਲਵੀਰ ਸਿੰਘ, ਰਣਜੋਧ ਸਿੰਘ ਰਾਜੋਆਣਾ ਖੁਰਦ ਅਤੇ ਗੁਰਚਰਨ ਸਿੰਘ ਅਕਾਲਗੜ੍ਹ ਸ਼ਾਮਿਲ ਸਨ। ਕਿਸਾਨਾਂ ਨੇ ਕਿਹਾ ਕਿ ਉਹ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀਆਂ ਹਦਾਇਤਾਂ ਅਨੁਸਾਰ ਜੇਲ੍ਹ ਭਰੋ ਅੰਦੋਲਨ ਵਿਚ ਆਪਣੀ ਗ੍ਰਿਫ਼ਤਾਰੀ ਦੇਣ ਲਈ ਜਾ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਲੰਮੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਿਹਾ ਹੈ, ਪਰ ਸਰਕਾਰਾਂ ਵਲੋਂ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਸਥਾਈ ਹੱਲ ਕਰਨ ਦੀ ਬਜਾਏ ਵਾਰ-ਵਾਰ ਭਰੋਸੇ ਦਿੱਤੇ ਜਾਂਦੇ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਜੇਲ੍ਹ ਭਰੋ ਅੰਦੋਲਨ ਵਿਚ ਗ੍ਰਿਫ਼ਤਾਰੀ ਦੇਣਾ ਉਨ੍ਹਾਂ ਲਈ ਸੰਘਰਸ਼ ਦਾ ਹਿੱਸਾ ਹੈ ਤੇ ਉਹ ਕਿਸਾਨੀ ਹੱਕਾਂ ਲਈ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਤਿਆਰ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਕਿਸਾਨਾਂ ਦੀਆਂ ਹੱਕੀ ਮੰਗਾਂ ਦਾ ਢੁਕਵਾਂ ਹੱਲ ਨਹੀਂ ਹੁੰਦਾ, ਸੰਘਰਸ਼ ਜਾਰੀ ਰਹੇਗਾ।
ਪਿਛਲੀ ਖ਼ਬਰ 26 ਸ਼ਕਤੀਪੀਠਾਂ ਤੋਂ ਲਿਆਂਦੀਆਂ ਪਾਵਨ ਜੋਤੀਆਂ ਦੇ ਇਕੋ ਸਥਾਨ ’ਤੇ ਦਰਸ਼ਨ ਕਰਨਾ ਮੋਗਾ ਵਾਸੀਆਂ ਲਈ ਸੁਭਾਗ ਦੀ ਗੱਲ-ਸੰਜੀਵ ਕੁ... ਅਗਲੀ ਖ਼ਬਰ ਸ਼ਾਂਤੀ ਦੇਵੀ ਮੈਮੋਰੀਅਲ ਪਬਲਿਕ ਹਾਈ ਸਕੂਲ ਵਿਖੇ ਅਧਿਆਪਕ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।