ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ਕਰਵਾਏ ਗਏ ਸਮਾਗਮਾਂ ਵਿਚ ਪਵਨ ਦੀਵਾਨ ਹੋਏ ਨਤਮਸਤਕ
ਲੁਧਿਆਣਾ, 7 ਸਤੰਬਰ (ਜਤਿੰਦਰ ਭੰਬੀ)-ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਤਿਉਹਾਰ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਪਵਨ ਦੀਵਾਨ ਨੇ ਹਲਕਾ ਪੱਛਮੀ ਦੇ ਸ੍ਰੀ ਲਕਸ਼ਮੀ ਨਾਰਾਇਣ ਮੰਦਰ, ਜੇ ਬਲਾਕ, ਹਾਊਸਿੰਗ ਬੋਰਡ ਕਾਲੋਨੀ, ਸ੍ਰੀ ਸ਼ਿਵ ਦੁਰਗਾ ਮੰਦਰ, ਜੋਸ਼ੀ ਨਗਰ, ਹੈਬੋਵਾਲ, ਸ਼੍ਰੀ ਦੁਰਗਾ ਮਾਤਾ ਮੰਦਰ, ਨੇੜੇ ਜਗਰਾਉਂ ਪੁਲ, ਸ੍ਰੀ ਸਨਾਤਨ ਧਰਮ ਮੰਦਰ, ਨਿਊ ਮਾਡਲ ਟਾਊਨ ਸਮੇਤ ਵੱਖ-ਵੱਖ ਮੰਦਰਾਂ ਵਿਚ ਕਰਵਾਏ ਗਏ ਸ਼ਾਨਦਾਰ ਸਮਾਗਮਾਂ ਵਿਚ ਨਤਮਸਤਕ ਹੋਏ। ਇਸ ਦੇ ਨਾਲ ਹੀ ਉਨ੍ਹਾਂ ਨੂੰ ਜਵਾਹਰ ਨਗਰ ਖੇਤਰ ਵਿਚ ਕਰਵਾਏ ਗਏ ਲੰਗਰ ਵੰਡ ਸਮਾਗਮ ਵਿਚ ਵੀ ਸ਼ਮੂਲੀਅਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ।
ਲੁਧਿਆਣਾ, 7 ਸਤੰਬਰ (ਜਤਿੰਦਰ ਭੰਬੀ)-ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਤਿਉਹਾਰ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਪਵਨ ਦੀਵਾਨ ਨੇ ਹਲਕਾ ਪੱਛਮੀ ਦੇ ਸ੍ਰੀ ਲਕਸ਼ਮੀ ਨਾਰਾਇਣ ਮੰਦਰ, ਜੇ ਬਲਾਕ, ਹਾਊਸਿੰਗ ਬੋਰਡ ਕਾਲੋਨੀ, ਸ੍ਰੀ ਸ਼ਿਵ ਦੁਰਗਾ ਮੰਦਰ, ਜੋਸ਼ੀ ਨਗਰ, ਹੈਬੋਵਾਲ, ਸ਼੍ਰੀ ਦੁਰਗਾ ਮਾਤਾ ਮੰਦਰ, ਨੇੜੇ ਜਗਰਾਉਂ ਪੁਲ, ਸ੍ਰੀ ਸਨਾਤਨ ਧਰਮ ਮੰਦਰ, ਨਿਊ ਮਾਡਲ ਟਾਊਨ ਸਮੇਤ ਵੱਖ-ਵੱਖ ਮੰਦਰਾਂ ਵਿਚ ਕਰਵਾਏ ਗਏ ਸ਼ਾਨਦਾਰ ਸਮਾਗਮਾਂ ਵਿਚ ਨਤਮਸਤਕ ਹੋਏ। ਇਸ ਦੇ ਨਾਲ ਹੀ ਉਨ੍ਹਾਂ ਨੂੰ ਜਵਾਹਰ ਨਗਰ ਖੇਤਰ ਵਿਚ ਕਰਵਾਏ ਗਏ ਲੰਗਰ ਵੰਡ ਸਮਾਗਮ ਵਿਚ ਵੀ ਸ਼ਮੂਲੀਅਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਸਮਾਗਮਾਂ ਨੂੰ ਸੰਬੋਧਨ ਕਰਦਿਆਂ ਪਵਨ ਦੀਵਾਨ ਨੇ ਕਿਹਾ ਕਿ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਸਾਨੂੰ ਸਾਰਿਆਂ ਨੂੰ ਪਿਆਰ, ਸੱਚ, ਧਰਮ ਅਤੇ ਮਨੁੱਖਤਾ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ। ਇਸ ਮੌਕੇ ਮੰਦਰ ਪ੍ਰਬੰਧਕਾਂ ਵਲੋਂ ਪਵਨ ਦੀਵਾਨ ਨੂੰ ਸਨਮਾਨ ਚਿੰਨ੍ਹ ਵੀ ਭੇਟ ਕੀਤੇ ਗਏ। ਇਸ ਮੌਕੇ ਕ੍ਰਿਸ਼ਨ ਲਾਲ ਗੁਪਤਾ, ਵਰਿੰਦਰ ਮਿੱਤਲ, ਸੰਜੇ ਮਹਿੰਦਰੂ, ਬਲਬੀਰ ਗੁਪਤਾ, ਅਸ਼ਵਨੀ ਜੈਨ, ਸੁਭਾਸ਼ ਦੁੱਗਲ, ਅਨਿਲ ਬੱਸੀ, ਰੋਹਿਤ ਸ਼ਰਮਾ, ਮਨੀਸ਼ ਗੁਪਤਾ, ਇੰਦਰਜੀਤ ਕਪੂਰ, ਵਰੁਣ ਸ਼ਰਮਾ, ਡਾ. ਰਾਜੇਸ਼ ਅਰੋੜਾ, ਨਰਿੰਦਰ ਗੁਪਤਾ, ਸੁਨੀਲ ਕਪੂਰ ਮੈਂਬਰ ਪੀ.ਪੀ.ਐਸ.ਸੀ., ਕੁਲਬੀਰ ਨੀਟਾ, ਦਿਨੇਸ਼ ਸ਼ਰਮਾ, ਕੁਲਭੂਸ਼ਣ ਸ਼ਰਮਾ, ਕਪਿਲ ਭਗਤ ਸਮੇਤ ਹੋਰ ਪਤਵੰਤੇ ਸੱਜਣ ਵੀ ਮੌਜੂਦ ਰਹੇ।