ਖੁਸ਼ਬੂ ਆਨੰਦ ਨੂੰ ਮਿਲਿਆ ਬੈਸਟ ਟੀਚਰ ਐਵਾਰਡ
ਸਰਕਾਰੀ ਕਾਲਜ ਲੜਕੀਆਂ ਵਿਖੇ ਕੈਲੀਗ੍ਰਾਫੀ ਅਤੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ
ਲੁਧਿਆਣਾ, 6 ਸਤੰਬਰ (ਜਸਵਿੰਦਰ ਸਿੰਘ)-ਸਰਕਾਰੀ ਕਾਲਜ ਲੜਕੀਆਂ ਵਿਖੇ ਪ੍ਰਿੰਸੀਪਲ ਸੁਮਨ ਲਤਾ ਦੀ ਸੁਯੋਗ ਅਗਵਾਈ ਵਿਚ ਭਗਤ ਰਵਿਦਾਸ ਜੀ ਦੀ 650ਵੀਂ ਵਰ੍ਹੇਗੰਢ ਨੂੰ ਸਮਰਪਿਤ ਕੈਲੀਗ੍ਰਾਫੀ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ ਅਤੇ ਨਾਲ ਹੀ ਭਗਤ ਰਵਿਦਾਸ ਜੀਵਨ ਅਤੇ ਸੰਦੇਸ਼ ਵਿਸ਼ੇ ’ਤੇ ਸੈਮੀਨਾਰ ਕਰਵਾਇਆ, ਜਿਸ ਵਿਚ ਗੁਰਵਿੰਦਰ ਕੌਰ ਨੇ ਮੁੱਖ ਵਕਤਾ ਵਜੋਂ ਸ਼ਿਰਕ ਤ ਕੀਤੀ। ਉਨ੍ਹਾਂ ਵਿਦਿਆਰਥਣਾਂ ਨੂੰ ਭਗਤ ਰਵਿਦਾਸ ਜੀ ਦੇ ਜੀਵਨ ਅਤੇ ਸੰਦੇਸ਼ ਬਾਰੇ ਜਾਣਕਾਰੀ ਦਿੱਤੀ ਅਤੇ ਭਗਤ ਰਵਿਦਾਸ ਦੀ ਬਾਣੀ ਦੀ ਵਰਤਮਾਨ ਪ੍ਰਸੰਗਕਤਾ ‘ਤੇ ਵਿਚਾਰ ਪ੍ਰਸਤੁਤ ਕੀਤੇ।
ਲੁਧਿਆਣਾ, 6 ਸਤੰਬਰ (ਜਸਵਿੰਦਰ ਸਿੰਘ)-ਸਰਕਾਰੀ ਕਾਲਜ ਲੜਕੀਆਂ ਵਿਖੇ ਪ੍ਰਿੰਸੀਪਲ ਸੁਮਨ ਲਤਾ ਦੀ ਸੁਯੋਗ ਅਗਵਾਈ ਵਿਚ ਭਗਤ ਰਵਿਦਾਸ ਜੀ ਦੀ 650ਵੀਂ ਵਰ੍ਹੇਗੰਢ ਨੂੰ ਸਮਰਪਿਤ ਕੈਲੀਗ੍ਰਾਫੀ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ ਅਤੇ ਨਾਲ ਹੀ ਭਗਤ ਰਵਿਦਾਸ ਜੀਵਨ ਅਤੇ ਸੰਦੇਸ਼ ਵਿਸ਼ੇ ’ਤੇ ਸੈਮੀਨਾਰ ਕਰਵਾਇਆ, ਜਿਸ ਵਿਚ ਗੁਰਵਿੰਦਰ ਕੌਰ ਨੇ ਮੁੱਖ ਵਕਤਾ ਵਜੋਂ ਸ਼ਿਰਕ ਤ ਕੀਤੀ। ਉਨ੍ਹਾਂ ਵਿਦਿਆਰਥਣਾਂ ਨੂੰ ਭਗਤ ਰਵਿਦਾਸ ਜੀ ਦੇ ਜੀਵਨ ਅਤੇ ਸੰਦੇਸ਼ ਬਾਰੇ ਜਾਣਕਾਰੀ ਦਿੱਤੀ ਅਤੇ ਭਗਤ ਰਵਿਦਾਸ ਦੀ ਬਾਣੀ ਦੀ ਵਰਤਮਾਨ ਪ੍ਰਸੰਗਕਤਾ ‘ਤੇ ਵਿਚਾਰ ਪ੍ਰਸਤੁਤ ਕੀਤੇ। ਇਸ ਮੌਕੇ ਬੋਲਦਿਆਂ ਕਾਮਰਸ ਵਿਭਾਗ ਦੇ ਮੁਖੀ ਸਰਿਤਾ ਨੇ ਆਖਿਆ ਕਿ ਭਗਤ ਰਵਿਦਾਸ ਦੀ ਬਾਣੀ ਪਿਆਰ ਅਤੇ ਮਾਨਵਤਾ ਦਾ ਸੰਦੇਸ਼ ਦਿੰਦੀ ਹੈ। ਪੋਸਟਰ ਮੇਕਿੰਗ ਮੁਕਾਬਲੇ ਅਤੇ ਕੈਲੀਗ੍ਰਾਫੀ ਮੁਕਾਬਲਿਆਂ ਦੀਆਂ ਜੇਤੂ ਵਿਦਿਆਰਥਣਾਂ ਨੂੰ ਕਾਲਜ ਦੇ ਪ੍ਰਿੰਸੀਪਲ ਸੁਮਨ ਲਤਾ ਅਤੇ ਵਾਇਸ ਪ੍ਰਿੰਸੀਪਲ ਸਰਿਤਾ ਵਲੋਂ ਇਨਾਮ ਤਕਸੀਮ ਕੀਤੇ ਗਏ। ਇਸ ਮੌਕੇ ਸਮੂਹ ਪੰਜਾਬੀ ਵਿਭਾਗ ਦੇ ਅਧਿਆਪਕ ਰਮਨਦੀਪ ਕੌਰ, ਕਮਲਦੀਪ ਕੌਰ, ਨਿਰਮਲਜੀਤ ਕੌਰ, ਉਤਮਦੀਪ ਕੌਰ, ਹਰਪ੍ਰੀਤ ਕੌਰ, ਅਨੀਤਾ, ਡਾ. ਜਸਲੀਨ ਕੌਰ, ਡਾ. ਪਰਮਜੀਤ ਕੌਰ, ਡਾ. ਜਸਕਿਰਨ ਕੌਰ ਅਤੇ ਵੱਡੀ ਗਿਣਤੀ ਵਿਚ ਵਿਦਿਆਰਥਣਾਂ ਹਾਜ਼ਰ ਸਨ। ਮੰਚ ਸੰਚਾਲਨ ਦੀ ਭੂਮਿਕਾ ਡਾ. ਜਸਲੀਨ ਕੌਰ ਨੇ ਨਿਭਾਈ।ਪੋਸਟਰ ਮੇਕਿੰਗ ਮੁਕਾਬਲੇ ਵਿਚ ਪਹਿਲਾ ਸਥਾਨ ਹਰਮਿੰਦਰ ਕੌਰ ਬੀ.ਏ. ਭਾਗ ਤੀਜਾ, ਦੂਸਰਾ ਸਥਾਨ ਕੋਮਲ ਬੀ.ਐਸ.ਸੀ. ਭਾਗ ਦੂਜਾ, ਤੀਸਰਾ ਸਥਾਨ ਏਂਜਲ ਆਨੰਦ ਬੀ.ਏ. ਭਾਗ ਪਹਿਲਾ ਨੇ ਪ੍ਰਾਪਤ ਕੀਤਾ। ਇਸੇ ਤਰ੍ਹਾਂ ਕੈਲੀਗ੍ਰਾਫੀ ਮੁਕਾਬਲੇ ਵਿਚ ਪਹਿਲਾ ਸਥਾਨ ਸਹਜਪ੍ਰੀਤ ਬੀਏ ਭਾਗ ਦੂਜਾ, ਦੂਜਾ ਸਥਾਨ ਖ਼ੁਸ਼ਬੂ ਬੀ.ਏ. ਭਾਗ ਤੀਜਾ, ਤੀਜਾ ਸਥਾਨ ਪਵਨ ਦੀਪ ਬੀ.ਏ. ਭਾਗ ਤੀਜਾ ਨੇ ਪ੍ਰਾਪਤ ਕੀਤਾ ਅਤੇ ਨਜ਼ਮਾਂ ਖਾਤੂਨ ਬੀ.ਏ. ਭਾਗ ਤੀਜਾ ਨੂੰ ਹੌਸਲਾ ਵਧਾਓ ਇਨਾਮ ਦਿੱਤਾ ਗਿਆ।