14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਣਿਆ ਜ਼ਿਲ੍ਹਾ ਬੇਸਬਾਲ ਚੈਂਪੀਅਨ <br/>

ਅਜੀਤ ਡੈਸਕ 08-05-2026
ਆਲਮਗੀਰ, 7 ਮਈ (ਜਰਨੈਲ ਸਿੰਘ ਪੱਟੀ)-ਲੁਧਿਆਣਾ ਜ਼ਿਲ੍ਹਾ ਬੇਸਬਾਲ ਐਸੋਸੀਏਸ਼ਨ ਵਲੋਂ ਕੁੜੀਆਂ ਲਈ 13ਵੀਂ ਸਬ ਜੂਨੀਅਰ ਜ਼ਿਲ੍ਹਾ ਬੇਸਬਾਲ ਚੈਂਪੀਅਨਸ਼ਿਪ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਗਿੱਲ ਵਿਖੇ ਕਰਵਾਈ ਗਈ¢ ਕੁੜੀਆਂ ਦੇ ਵਰਗ ਵਿਚ ਕੁੱਲ 8 ਟੀਮਾਂ ਨੇ ਹਿੱਸਾ ਲਿਆ¢ ਪਹਿਲੇ ਮੈਚ ਵਿਚ ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ ਨੇ ਯੂਨੀਵਰਸਲ ਕਾਨਵੈਂਟ ਇੰਟਰਨੈਸ਼ਨਲ ਸਕੂਲ ਨੂੰ 14-0 ਦੇ ਸਕੋਰ ਨਾਲ ਹਰਾਇਆ | ਮੰਨਤ ਅਤੇ ਹਰਲੀਨ ਨੇ 2-2 ਦÏੜਾਂ ਬਣਾਈਆਂ¢ ਦੂਜੇ ਮੈਚ ਵਿਚ ਬੀ.ਸੀ.ਐਮ. ਸੀਨੀਅਰ ਸੈਕੰਡਰੀ ਸਕੂਲ ਫੋਕਲ ਪੁਆਇੰਟ ਨੇ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਸ਼ਿਮਲਾਪੁਰੀ ਨੂੰ 9-8 ਦੇ ਸਕੋਰ ਨਾਲ ਹਰਾਇਆ | ਰਿਆ ਅਤੇ ਗੋਪੀ ਨੇ 2-2 ਦÏੜਾਂ ਬਣਾਈਆਂ | ਤੀਜੇ ਮੈਚ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਗਿੱਲ ਨੇ ਦਸਮੇਸ਼ ਸੀਨੀਅਰ ਸੈਕੰਡਰੀ ਸਕੂਲ ਨੂੰ 2-0 ਦੇ ਸਕੋਰ ਨਾਲ, ਹਰਸ਼ਦੀਪ ਅਤੇ ਗੁਰਸਿਮਰ ਨੇ 1-1 ਦÏੜਾਂ ਬਣਾਈਆਂ¢ ਚÏਥੇ ਮੈਚ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਗੋਵਾਲ ਨੇ ਗਿੱਲ ਬੇਸਬਾਲ ਕਲੱਬ ਨੂੰ 1-0 ਨਾਲ ਹਰਾਇਆ ਦੀਪਿਕਾ ਨੇ 1 ਦÏੜ ਬਣਾਈ¢ ਪਹਿਲੇ ਸੈਮੀਫਾਈਨਲ ਮੈਚ ਵਿਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਗਿੱਲ ਨੇ ਗੁਰੂ ਨਾਨਕ ਇੰਟਰਨੈਸ਼ਨਲ ਸਕੂਲ, ਮਾਡਲ ਟਾਊਨ ਨੂੰ 8-3 ਨਾਲ ਹਰਾਇਆ | ਰੂਪਾ ਅਤੇ ਹਰਸ਼ਦੀਪ ਨੇ 2-2 ਦÏੜਾਂ ਬਣਾਈਆਂ, ਗੁਰਸਿਮਰ ਅਤੇ ਅਦਿਤੀ ਨੇ 1-1 ਦÏੜ ਬਣਾਈ¢ ਦੂਜੇ ਸੈਮੀਫਾਈਨਲ ਮੈਚ ਵਿਚ ਬੀ.ਸੀ.ਐਮ. ਸੀਨੀਅਰ ਸੈਕੰਡਰੀ ਸਕੂਲ, ਫੋਕਲ ਪੁਆਇੰਟ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸੰਗੋਵਾਲ ਨੂੰ 7-6 ਸਕੋਰ ਨਾਲ ਹਰਾਇਆ | ਰਿਆ ਅਤੇ ਗੋਪੀ ਨੇ 2-2 ਦÏੜਾਂ ਬਣਾਈਆਂ, ਮਨਮੀਤ ਨੇ 1 ਦÏੜ ਬਣਾਈ | ਫਾਈਨਲ ਮੈਚ ਵਿਚ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਗਿੱਲ ਨੇ ਬੀ.ਸੀ.ਐਮ. ਸੀਨੀਅਰ ਸੈਕੰਡਰੀ ਸਕੂਲ, ਫੋਕਲ ਪੁਆਇੰਟ ਨੂੰ ਇਕ ਤਰਫ਼ਾ 11-1 ਸਕੋਰ ਨਾਲ ਹਰਾਇਆ¢ ਹਰਸ਼ਦੀਪ ਕÏਰ, ਰੂਪਾ ਅਤੇ ਗੁਰਸਿਮਰ ਕÏਰ ਨੇ 2-2 ਦÏੜਾਂ ਬਣਾਈਆਂ, ਬਿੱਟੂ ਅਤੇ ਅਦਿਤੀ ਨੇ 1-1 ਦÏੜ ਬਣਾਈ¢ ਤੀਜੇ ਸਥਾਨ ਦੇ ਮੈਚ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸੰਗੋਵਾਲ ਨੇ ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ, ਮਾਡਲ ਟਾਊਨ ਨੂੰ 3-2 ਸਕੋਰ ਨਾਲ ਹਰਾਇਆ | ਰਾਜਵੀਰ, ਲਕਸ਼ਮੀ ਅਤੇ ਸਹਿਜ ਨੇ 1-1 ਦÏੜ ਬਣਾਈ¢ ਮੁੱਖ ਮਹਿਮਾਨ ਸੁਖਦੇਵ ਸਿੰਘ ਅÏਲਖ (ਪ੍ਰਧਾਨ) ਪੰਜਾਬ ਬੇਸਬਾਲ ਐਸੋਸੀਏਸ਼ਨ ਨੇ ਟੂਰਨਾਮੈਂਟ ਦਾ ਉਦਘਾਟਨ ਕੀਤਾ¢ ਇੰਜੀਨੀਅਰ ਹਰਬੀਰ ਸਿੰਘ ਗਿੱਲ (ਸਕੱਤਰ) ਪੰਜਾਬ ਬੇਸਬਾਲ ਐਸੋਸੀਏਸ਼ਨ ਨੇ ਸਾਰੇ ਜੇਤੂ ਟੀਮਾਂ ਨੂੰ ਇਨਾਮ ਵੰਡੇ¢ ਇਸ ਮÏਕੇ ਨੀਰੂ (ਲੈਕਚਰਾਰ ਸਰੀਰਕ ਸਿੱਖਿਆ) ਰਾਜਿੰਦਰ ਸਿੰਘ, ਸਚਿਨ ਠਾਕੁਰ, ਅਭਿਜੀਤ ਆਨੰਦ ਅਤੇ ਐਸੋਸੀਏਸ਼ਨ ਦੇ ਸਾਰੇ ਮੈਂਬਰ ਮÏਜੂਦ ਹਨ¢

ਪਿਛਲੀ ਖ਼ਬਰ ਪੀ.ਏ.ਯੂ. ਵਿਖੇ ਰਾਸ਼ਟਰੀ ਟੈਕਸਟਾਈਲ ਦਿਹਾੜਾ ਮਨਾਉਣ ਲਈ ਵਿਸ਼ੇਸ਼ ਸਮਾਰੋਹ ਕਰਵਾਇਆ <br/> ਅਗਲੀ ਖ਼ਬਰ ਬਹੁਜਨ ਸਮਾਜ ਪਾਰਟੀ ਨੇ ਪਾਲੀ ਦੇਤਵਾਲੀਆ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।