ਮਨਦੀਪ ਭੰਡਾਰੀ ਤੇ ਸਾਹਿਬ ਰਾਜਪੂਤ ਸਾਥੀਆਂ ਸਮੇਤ ਭਾਜਪਾ ’ ਚ ਸ਼ਾਮਿਲ
ਲੁਧਿਆਣਾ, 13 ਨਵੰਬਰ (ਭੁਪਿੰਦਰ ਸਿੰਘ ਬੈਂਸ)- ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਨੀਲ ਮੌਦਗਿਲ ਦੀ ਅਗਵਾਈ ਹੇਠ ਜ਼ਿਲ੍ਹਾ ਭਾਜਪਾ ਦਫਤਰ ਵਿਖੇ ਹੋਏ ਸਮਾਗਮ ਦੌਰਾਨ ਮਨਦੀਪ ਭੰਡਾਰੀ ਅਤੇ ਸਾਹਿਬ ਰਾਜਪੂਤ ਆਪਣੇ ਸਾਥੀਆਂ ਸਮੇਤ ਭਾਜਪਾ ਵਿਚ ਸ਼ਾਮਲ ਹੋਏ। ਇਸ ਮੌਕੇ ਸੂਬਾ ਜਨਰਲ ਸਕੱਤਰ ਤੇ ਜੋਨਲ ਇੰਚਾਰਜ ਜੀਵਨ ਗਰਗ ਅਤੇ ਮੰਡਲ ਪ੍ਰਧਾਨ ਅੰਕੁਰ ਵਰਮਾ ਵੀ ਮੌਜੂਦ ਸਨ।
ਅਜੀਤ ਡੈਸਕ
14-11-2026