ਲੁਧਿਆਣਾ, 7 ਮਈ (ਪਰਮਿੰਦਰ ਸਿੰਘ ਆਹੂਜਾ)-ਗੁਰਦੁਆਰਾ ਸ਼ਹੀਦਾਂ ਫੇਰੂਮਾਨ ਢੋਲੇਵਾਲ ਚੌਕ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਜਪ-ਤਪ ਚੁਪਹਿਰਾ ਸਮਾਗਮ ਕਰਵਾਇਆ ਗਿਆ, ਜਿਸ ਵਿਚ ਦੂਰ-ਦੁਰਾਡੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ¢ ਸਮਾਗਮ ਦÏਰਾਨ ਸੰਗਤਾਂ ਵਲੋਂ ਜਪੁਜੀ ਸਾਹਿਬ, ਚÏਪਈ ਸਾਹਿਬ ਅਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਬੜੀ ਭਾਵਨਾ ਨਾਲ ਕੀਤੇ ਗਏ¢ ਇਸਦੇ ਨਾਲ ਹੀ ਸਤਿਨਾਮ ਵਾਹਿਗੁਰੂ ਜੀ ਦੇ ਜਾਪ ਨਾਲ ਪੂਰਾ ਮਾਹÏਲ ਗੁਰਬਾਣੀ ਦੀ ਰਸਣਾ ਨਾਲ ਗੂੰਜਦਾ ਰਿਹਾ¢ ਉਪਰੰਤ ਸਮੂਹ ਸੰਗਤ ਵਲੋਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ | ਇਸ ਮÏਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਐਡਵੋਕੇਟ ਬਲਵਿੰਦਰ ਸਿੰਘ ਲਾਇਲਪੁਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਜਪ-ਤਪ ਸਮਾਗਮ ਮਨੁੱਖ ਨੂੰ ਗੁਰੂ ਨਾਲ ਜੋੜਦੇ ਹਨ ਅਤੇ ਜੀਵਨ ਵਿਚ ਆਤਮਿਕ ਸ਼ਾਂਤੀ ਪ੍ਰਦਾਨ ਕਰਦੇ ਹਨ¢ ਸਮਾਗਮ ਦੇ ਅੰਤ ਵਿਚ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ¢ ਸਮਾਗਮ 'ਚ ਹੋਰਨਾਂ ਤੋਂ ਇਲਾਵਾ ਦਵਿੰਦਰ ਕÏਰ ਸੋਹਲ, ਹਰਭਜਨ ਕÏਰ, ਹਰਮਿੰਦਰ ਕÏਰ, ਪਰਵਿੰਦਰ ਕÏਰ ਲਾਇਲਪੁਰੀ, ਜਸਮੇਲ ਕÏਰ ਖੇੜੀਕਲਾਂ, ਅਰਵਿੰਦਰ ਕÏਰ, ਰਵਨੀਤ ਕÏਰ ਖੇੜੀਕਲਾਂ, ਅਮਰਜੀਤ ਕÏਰ, ਬਲਜੀਤ ਕÏਰ, ਅਨੂਪ ਕÏਰ, ਰਣਜੀਤ ਕÏਰ, ਮਨਜੀਤ ਕÏਰ ਬੱਬਲ, ਕੁਲਵੰਤ ਕÏਰ ਡੰਗ, ਪਰਮਜੀਤ ਕÏਰ, ਜਸਵਿੰਦਰ ਕÏਰ, ਸੁਰਿੰਦਰ ਕÏਰ, ਨਰਿੰਦਰ ਕÏਰ, ਸੁਖਵਿੰਦਰ ਕÏਰ, ਗੁਰਿੰਦਰ ਕÏਰ, ਬਲਵਿੰਦਰ ਕÏਰ, ਬਲਜੀਤ ਕÏਰ, ਜਸਵੀਰ ਕÏਰ, ਹਰਦੀਪ ਕÏਰ, ਮਨਪ੍ਰੀਤ ਕÏਰ, ਰਜਿੰਦਰ ਕÏਰ, ਪਰਮਜੀਤ ਕÏਰ, ਲਵਦੀਪ ਕÏਰ, ਜਥੇਦਾਰ ਹੀਰਾ ਸਿੰਘ ਗਾਬੜੀਆ, ਤਰਲੋਚਨ ਸਿੰਘ ਬੱਬਰ, ਗੁਰਜੀਤ ਸਿੰਘ ਗਿੱਲ ਟੋਨੀ ਐਨ.ਆਰ.ਆਈ., ਮਨਪ੍ਰੀਤ ਸਿੰਘ ਪਿ੍ੰਸ, ਅਰਜਨ ਸਿੰਘ ਚੀਮਾ ਵੀ ਗੁਰੂ ਘਰ ਨਤਮਸਤਕ ਹੋਏ |