ਲੁਧਿਆਣਾ, 7 ਮਈ (ਜਸਵਿੰਦਰ ਸਿੰਘ)ਵਧੀਕ ਡਿਪਟੀ ਕਮਿਸ਼ਨਰ ਪੂਨਮ ਸਿੰਘ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ, ਪੀ.ਪੀ.ਸੀ.ਬੀ., ਮਾਲ, ਪੁਲਿਸ, ਪੰਚਾਇਤਾਂ, ਮੰਡੀ ਬੋਰਡ, ਸਹਿਕਾਰੀ ਅਤੇ ਹੋਰ ਭਾਈਵਾਲਾਂ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਇਕ ਮੀਟਿੰਗ ਦÏਰਾਨ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਜ਼ਿਲ੍ਹਾ ਲੁਧਿਆਣਾ 'ਚ ਕਣਕ ਦੀ ਕਟਾਈ ਦਾ ਸੀਜ਼ਨ ਆਪਣੇ ਆਖ਼ਰੀ ਪੜਾਅ ਦੇ ਨੇੜੇ ਚੱਲ ਰਿਹਾ ਹੈ ਅਤੇ ਇਨ੍ਹਾਂ ਮਹੱਤਵਪੂਰਨ ਆਖ਼ਰੀ ਦਿਨਾਂ ਦÏਰਾਨ ਪਰਾਲੀ ਸਾੜਨ ਦੀਆਂ ਇਕ ਵੀ ਘਟਨਾ ਸਾਹਮਣੇ ਨਾ ਆਵੇ¢ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਸ ਸਾਲ ਲਗਭਗ 2.38 ਲੱਖ ਹੈਕਟੇਅਰ ਕਣਕ ਦੀ ਕਾਸ਼ਤ ਅਧੀਨ ਹੈ, ਕਟਾਈ ਦਾ ਆਖ਼ਰੀ ਪੜਾਅ ਸਖ਼ਤ ਨਿਗਰਾਨੀ ਲਈ ਇਕ ਮਹੱਤਵਪੂਰਨ ਸਮਾਂ ਹੈ¢ ਉਨ੍ਹਾਂ ਉਪ-ਮੰਡਲ ਮੈਜਿਸਟ੍ਰੇਟ (ਐਸ.ਡੀ.ਐਮ). ਅਤੇ ਨੋਡਲ ਅਧਿਕਾਰੀਆਂ ਨੂੰ ਆਪਣੇ-ਆਪਣੇ ਖੇਤਰਾਂ 'ਚ ਨੇੜਿਓਾ ਨਿਗਰਾਨੀ ਰੱਖਣ ਅਤੇ ਪਰਾਲੀ ਸਾੜਨ ਦੇ ਕਿਸੇ ਵੀ ਮਾਮਲੇ ਵਿਰੁੱਧ ਤੁਰੰਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ¢ ਜ਼ੀਰੋ-ਟÏਲਰੈਂਸ ਪਹੁੰਚ 'ਤੇ ਜ਼ੋਰ ਦਿੰਦਿਆਂ ਉਨ੍ਹਾਂ ਸਾਰੇ ਵਿਭਾਗਾਂ 'ਚ ਤੇਜ਼ ਅਤੇ ਤਾਲਮੇਲ ਵਾਲੇ ਯਤਨਾਂ ਦਾ ਸੱਦਾ ਦਿੱਤਾ¢ ਉਨ੍ਹਾਂ ਅਧਿਕਾਰੀਆਂ ਨੂੰ ਕੈਂਪਾਂ, ਮੋਬਾਈਲ ਵੈਨਾਂ ਅਤੇ ਜਾਣਕਾਰੀ ਸਮੱਗਰੀ ਰਾਹੀਂ ਕਿਸਾਨਾਂ 'ਚ ਜਾਗਰੂਕਤਾ ਮੁਹਿੰਮਾਂ ਨੂੰ ਹੋਰ ਤੇਜ਼ ਕਰਨ ਦੀ ਅਪੀਲ ਵੀ ਕੀਤੀ, ਜਿਸ 'ਚ ਪਰਾਲੀ ਸਾੜਨ ਦੇ ਨੁਕਸਾਨਦੇਹ ਪ੍ਰਭਾਵਾਂ-ਜਿਵੇਂ ਕਿ ਹਵਾ ਪ੍ਰਦੂਸ਼ਣ, ਮਿੱਟੀ ਦਾ ਪਤਨ, ਪÏਸ਼ਟਿਕ ਤੱਤਾਂ ਦਾ ਨੁਕਸਾਨ, ਅਤੇ ਧੂੰਏਾ ਅਤੇ ਕਣਾਂ ਕਾਰਨ ਹੋਣ ਵਾਲੇ ਸਿਹਤ ਦੇ ਖ਼ਰਾਬੇ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ¢