ਢੰਡਾਰੀ ਕਲਾਂ/ਲੁਧਿਆਣਾ, 7 ਮਈ (ਜਸਵੀਰ ਸਿੰਘ ਬੰਗਾ)-ਜਸਪਾਲ ਬਾਂਗਰ ਇੰਡਸਟਰੀ ਐਸੋਸੀਏਸ਼ਨ ਦੇ ਦਫਤਰ ਵਿਖੇ ਭਾਜਪਾ ਐਮਐਸਐਮਈ ਹੈਵੀ ਇੰਡਸਟਰੀ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਦੀ ਅਗਵਾਈ ਹੇਠ ਅਹਿਮ ਮੀਟਿੰਗ ਹੋਈ, ਜਿਸ 'ਚ ਤਿੰਨ ਰਾਜਾਂ 'ਚ ਹੋਈਆਂ ਚੋਣਾਂ ਵਿਚ ਭਾਜਪਾ ਦੀ ਹੋਈ ਸ਼ਾਨਦਾਰ ਜਿੱਤ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਸਾਨੀਆ ਸ਼ਰਮਾ ਪ੍ਰਧਾਨ ਮਹਿਲਾ ਮੋਰਚਾ ਭਾਜਪਾ ਦਿਹਾਤੀ ਅਤੇ ਅਵਤਾਰ ਸਿੰਘ ਭਾਟੀਆ ਜਨਰਲ ਸਕੱਤਰ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਸੰਬੋਧਨ ਕਰਦਿਆਂ ਸਾਨੀਆ ਸ਼ਰਮਾ ਨੇ ਕਿਹਾ ਕਿ ਭਾਜਪਾ ਵਲੋਂ ਤਿੰਨ ਰਾਜਾਂ ਵਿਚ ਹਾਸਲ ਕੀਤੀ ਸ਼ਾਨਦਾਰ ਜਿੱਤ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਲੋਕ ਭਾਜਪਾ ਦੀਆਂ ਨੀਤੀਆਂ ਤੋਂ ਪੂਰੀ ਤਰ੍ਹਾਂ ਨਾਲ ਖੁਸ਼ ਹਨ | ਪ੍ਰਧਾਨ ਰਮੇਸ਼ ਕੱਕੜ ਨੇ ਕਿਹਾ ਕਿ ਭਾਜਪਾ ਦੀ ਬੰਗਾਲ ਵਿਚ ਹੋਈ ਸ਼ਾਨਦਾਰ ਜਿੱਤ ਨਾਲ ਪੰਜਾਬ ਦੀ ਇੰਡਸਟਰੀ ਨੂੰ ਵੀ ਉਮੀਦ ਦੀ ਕਿਰਨ ਜਾਗੀ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਪੰਜਾਬ ਵਿਚ ਵੀ ਸਰਕਾਰ ਬਣਾਏਗੀ | ਇਸ ਮੌਕੇ ਸਚਿਨ ਸ਼ਰਮਾ ਮੈਡੀਕਲ ਸੈਲ ਕਨਵੀਨਰ, ਪੂਜਾ ਉਜੀਨਵਾਲ ਵਾਈਸ ਪ੍ਰਧਾਨ ਮਹਿਲਾ ਮੋਰਚਾ, ਵਿਨੋਦ ਬੱਤਾ, ਜਤਿੰਦਰ ਰਿੰਕਾ, ਹਰਕਿ੍ਸ਼ਨ ਗੋਇਲ, ਹਰਭਜਨ ਸਿੰਘ, ਗੁਰਸ਼ਰਨ ਸਿੰਘ ਸੋਨੂ, ਰੋਹਿਤ ਅਰੋੜਾ, ਮਹਿੰਦਰ ਸਿੰਘ, ਦੀਪਕ ਕਕੜ, ਟਿੰਕੂ ਕੱਕੜ, ਬੱਬਲ ਕੱਕੜ, ਭੂਸ਼ਣ ਗੁਪਤਾ, ਨਮਿਤ ਮਹਾਜਨ, ਰਾਜੀਵ ਸੇਠੀ ਆਦਿ ਹਾਜ਼ਰ ਸਨ |