15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਸ਼੍ਰੋਮਣੀ ਅਕਾਲੀ ਦਲ ਐੱਸ.ਸੀ. ਵਿੰਗ (ਸ਼ਹਿਰੀ) ਦੀ 2027 ਚੋਣਾਂ ਲਈ ਮੀਟਿੰਗ <br/>

ਅਜੀਤ ਡੈਸਕ 08-05-2026
ਲੁਧਿਆਣਾ, 7 ਮਈ (ਪਰਮਿੰਦਰ ਸਿੰਘ ਆਹੂਜਾ)-ਸ਼੍ਰੋਮਣੀ ਅਕਾਲੀ ਦਲ ਐੱਸ.ਸੀ. ਵਿੰਗ ਲੁਧਿਆਣਾ ਸ਼ਹਿਰੀ ਦੀ ਇੱਕ ਪ੍ਰਮੁੱਖ ਮੀਟਿੰਗ ਜਥੇਦਾਰ ਕੁਲਦੀਪ ਸਿੰਘ ਖਾਲਸਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਪਾਰਟੀ ਨੂੰ ਜਥੇਬੰਦਕ ਤੌਰ 'ਤੇ ਮਜ਼ਬੂਤ ਕਰਨ ਲਈ ਅਹਿਮ ਵਿਚਾਰਾਂ ਕੀਤੀਆਂ ਗਈਆਂ | ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਦਾਰ ਖਾਲਸਾ ਨੇ ਕਿਹਾ ਕਿ ਪੰਜਾਬ ਦੇ ਗਰੀਬ ਤਬਕੇ ਦੀ ਭਲਾਈ ਲਈ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਨੇ ਹੀ ਇਤਿਹਾਸਕ ਸਕੀਮਾਂ ਲਾਗੂ ਕੀਤੀਆਂ ਹਨ | ਉਨ੍ਹਾਂ ਕਿਹਾ ਕਿ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਲਈ ਸ਼ਹਿਰ ਦੇ 6 ਹਲਕਿਆਂ ਵਿਚ ਐੱਸ.ਸੀ. ਵਿੰਗ ਵਲੋਂ ਲੜੀਵਾਰ ਮੀਟਿੰਗਾਂ ਕੀਤੀਆਂ ਜਾਣਗੀਆਂ ਤਾਂ ਜੋ ਆਉਣ ਵਾਲੀਆਂ ਚੋਣਾਂ ਵਿਚ ਸਾਰੀਆਂ ਸੀਟਾਂ ਜਿੱਤ ਕੇ ਪਾਰਟੀ ਦੀ ਝੋਲੀ ਪਾਈਆਂ ਜਾ ਸਕਣ | ਮੀਟਿੰਗ ਦੇ ਅਖੀਰ ਵਿੱਚ ਜਥੇਦਾਰ ਹੀਰਾ ਸਿੰਘ ਗਾਬੜੀਆ ਵਲੋਂ 10 ਤਾਰੀਖ ਨੂੰ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਹਾੜੇ ਦੇ ਸਬੰਧ ਵਿਚ ਕਰਵਾਏ ਜਾ ਰਹੇ ਵਿਸ਼ੇਸ਼ ਪ੍ਰੋਗਰਾਮ ਦਾ ਸੱਦਾ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ | ਇਸ ਮੌਕੇ ਨਰੇਸ਼ ਧੀਗਾਨ, ਤੇਜਾ ਸਿੰਘ ਖਾਲਸਾ, ਹਰਦੀਪ ਸਿੰਘ ਖਾਲਸਾ, ਕਰਨਜੀਤ ਸਿੰਘ ਲੁਹਾਰਾ, ਡਾਕਟਰ ਹਰਿੰਦਰ ਸਿੰਘ ਬਿਰਕ, ਚਰਨਜੀਤ ਸਿੰਘ ਸੋਡੀ, ਜੋਗਿੰਦਰ ਸਿੰਘ ਦੁਗਰੀ, ਕਮਲ ਸ਼ੈਲੀ, ਮਨਜੀਤ ਸਿੰਘ ਰੰਗੀ, ਕੁਲਦੀਪ ਸਿੰਘ ਮਨਜੀਤ ਨਗਰ, ਸਵਰਨ ਸਿੰਘ ਮਹੌਲੀ, ਜਗਦੇਵ ਸਿੰਘ ਵਿੱਕੀ ਕਲਾਰ, ਡਾਕਟਰ ਅਰਨ ਸਿੱਧੂ, ਗੁਰਮੇਲ ਸਿੰਘ ਐੱਸ.ਡੀ.ਓ, ਸ਼ੇਰ ਸਿੰਘ ਸ਼ੇਰਾ, ਜੁਝਾਰ ਸਿੰਘ ਨੰਬਰਦਾਰ, ਧਰਮਿੰਦਰ ਸਿੰਘ ਭਿੰਦੀ ਲਹਾਰਾ, ਡਾਕਟਰ ਜਸਬੀਰ ਸਿੰਘ, ਮਨਵਿੰਦਰ ਸਿੰਘ, ਬਖਸ਼ੀਸ਼ ਸਿੰਘ, ਜੋਂਟੀ ਨਾਹਰ, ਰੁਸਤਮ ਅਤੇ ਰਵਿੰਦਰ ਸਿੰਘ ਟੋਨੀ ਆਦਿ ਸ਼ਾਮਿਲ ਸਨ |

ਪਿਛਲੀ ਖ਼ਬਰ 'ਆਪ' ਨੂੰ ਪੰਜਾਬ 'ਚੋਂ ਚੱਲਦਾ ਕਰਨ ਲਈ ਲੋਕ ਹੋਏ ਉਤਾਵਲੇ-ਸਾਬਕਾ ਜੱਜ ਸਿੰਮਕ <br/> ਅਗਲੀ ਖ਼ਬਰ ਬੰਗਾਲ ਚੋਣਾਂ ਦੀ ਜਿੱਤ ਦੀ ਖੁਸ਼ੀ 'ਚ ਭਾਜਪਾ ਵਰਕਰਾਂ ਨੇ ਜਸਪਾਲ ਬਾਂਗਰ ਵਿਖੇ ਵੰਡੇ ਲੱਡੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।