15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਸ਼ਹਿਰ ਦੇ ਮਸ਼ਹੂਰ ਪ੍ਰਾਪਰਟੀ ਡੀਲਰ ਵਲੋਂ ਖ਼ੁਦਕੁਸ਼ੀ <br/>

ਅਜੀਤ ਡੈਸਕ 08-05-2026
ਲੁਧਿਆਣਾ, 7 ਮਈ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ ਦੇ ਮਸ਼ਹੂਰ ਪ੍ਰਾਪਰਟੀ ਡੀਲਰ ਵਲੋਂ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਵਲੋਂ ਇਸ ਮਾਮਲੇ 'ਚ ਦੋ ਪ੍ਰਾਪਰਟੀ ਡੀਲਰਾਂ ਸਮੇਤ 11 ਵਿਅਕਤੀਆਂ ਖ਼ਿਲਾਫ਼ ਕੇਸ ਦਾਸ ਕਰ ਲਿਆ ਹੈ | ਨਾਮਜਦ ਦੋਸ਼ੀਆਂ ਵਿਚ ਨਗਰ ਸੁਧਾਰ ਟਰੱਸਟ ਦਾ ਇਕ ਮੁਲਾਜ਼ਮ ਅਤੇ ਇਕ ਅÏਰਤ ਵੀ ਸ਼ਾਮਿਲ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਮਿ੍ਤਕ ਪ੍ਰਾਪਰਟੀ ਡੀਲਰ ਪਰਵਿੰਦਰ ਸਿੰਘ ਉਰਫ਼ ਰਿੰਪੀ ਅਨੇਜਾ ਦੀ ਪਤਨੀ ਜਸਲੀਨ ਕÏਰ ਵਾਸੀ ਸ਼ਹੀਦ ਭਗਤ ਸਿੰਘ ਨਗਰ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਮਾਮਲੇ 'ਚ ਪੁਲਿਸ ਨੇ ਰਜੇਸ਼ ਬਾਂਸਲ, ਵਿਨੋਦ ਸਿਆਲ, ਨਗਰ ਸੁਧਾਰ ਟਰੱਸਟ ਦਾ ਮੁਲਾਜ਼ਮ ਹਰਪ੍ਰੀਤ ਸਿੰਘ, ਪੰਕਜ ਗੁਪਤਾ, ਖੁਸ਼ਵੰਤ ਸਿੰਘ, ਪ੍ਰਾਪਰਟੀ ਡੀਲਰ ਰਿਸ਼ਮਜੀਤ ਸਿੰਘ ਗਾਬਾ, ਪ੍ਰਾਪਰਟੀ ਡੀਲਰ ਅਜੀਤ ਸਿੰਘ ਸਵਰਾਜ, ਸੰਜੂ ਗੋਇਲ, ਅਨਿਲ ਕੁਮਾਰ, ਰਣਵੀਰ ਕÏਰ ਗਿੱਲ ਵਾਸੀ ਅੰਮਿ੍ਤਸਰ ਅਤੇ ਤਰੁਨ ਗੋਇਲ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਜਸਲੀਨ ਕÏਰ ਨੇ ਦੱਸਿਆ ਕਿ ਉਹ ਘਰੇਲੂ ਅÏਰਤ ਹੈ ਅਤੇ ਉਸ ਦੀ ਸ਼ਾਦੀ 1996 ਵਿਚ ਪਰਵਿੰਦਰ ਸਿੰਘ ਉਰਫ਼ ਰਿੰਪੀ ਅਨੇਜਾ ਨਾਲ ਹੋਈ ਸੀ | ਉਸ ਦੇ ਦੋ ਬੱਚੇ ਹਨ, ਵੱਡੇ ਲੜਕੇ ਦਾ ਨਾਂਅ ਰਾਜਦੀਪ ਹੈ ਤੇ ਉਸ ਦੀ ਉਮਰ 27 ਸਾਲ ਦੇ ਕਰੀਬ ਹੈ, ਜੋ ਕਿ ਸ਼ਾਦੀਸ਼ੁਦਾ ਹੈ, ਉਸ ਦਾ ਲੜਕਾ ਕੈਨੇਡਾ ਵਿਚ ਰਹਿੰਦਾ ਹੈ, ਜਦਕਿ ਛੋਟੀ ਲੜਕੀ ਮਨਰੀਤ ਕÏਰ ਜਿਸ ਦੀ ਉਮਰ 25 ਸਾਲ ਦੇ ਕਰੀਬ ਪੜ੍ਹਾਈ ਕਰ ਰਹੀ ਹੈ | ਉਸ ਦੱਸਿਆ ਕਿ ਉਸ ਦਾ ਪਤੀ ਸ਼ੁਰੂ ਤੋਂ ਹੀ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ ਅਤੇ ਘਰ ਵਿਚ ਹੀ ਆਪਣਾ ਦਫ਼ਤਰ ਬਣਾਇਆ ਹੋਇਆ ਹੈ | ਉਸ ਦੱਸਿਆ ਕਿ ਪਿਛਲੇ ਕੁੱਝ ਸਮੇਂ ਤੋਂ ਉਸ ਦਾ ਪਤੀ ਪ੍ਰੇਸ਼ਾਨ ਰਹਿੰਦਾ ਸੀ | ਜਦੋਂ ਉਸ ਨੇ ਆਪਣੇ ਪਤੀ ਪਾਸੋਂ ਪਰੇਸ਼ਾਨੀ ਦਾ ਕਾਰਨ ਪੁੱਛਿਆ ਤਾਂ ਉਸ ਦੱਸਿਆ ਕਿ ਉਸ ਨੇ ਉਕਤ ਕਥਿਤ ਦੋਸ਼ੀਆਂ ਪਾਸੋਂ ਕਰੋੜਾਂ ਰੁਪਏ ਦੀ ਰਕਮ ਲੈਣੀ ਹੈ, ਪਰ ਇਹ ਕਥਿਤ ਦੋਸ਼ੀ ਉਸ ਨੰੂ ਰਕਮ ਨਹੀਂ ਦੇ ਰਹੇ, ਜਦਕਿ ਉਸ ਨੇ ਤਰੁਨ ਗੋਇਲ ਦੇ 45 ਲੱਖ ਰੁਪਏ ਦੇਣੇ ਹਨ, ਜੋ ਕਿ ਉਸ ਨੂੰ ਪੈਸਿਆਂ ਲਈ ਤੰਗ ਪ੍ਰੇਸ਼ਾਨ ਕਰ ਰਿਹਾ ਹੈ, ਜਿਨ੍ਹਾਂ ਉਕਤ ਕਥਿਤ ਦੋਸ਼ੀਆਂ ਪਾਸੋਂ ਉਸ ਨੇ ਪੈਸੇ ਲੈਣੇ ਹਨ, ਉਹ ਵੀ ਉਸ ਨੰੂ ਪੈਸੇ ਨਾ ਦੇਣ ਬਾਰੇ ਕਹਿ ਰਹੇ ਹਨ ਅਤੇ ਲਗਾਤਾਰ ਜਾਨੋਂ ਮਾਰਨ ਦੀ ਧਮਕੀ ਦੇ ਰਹੇ ਹਨ | ਜਸਲੀਨ ਨੇ ਪੁਲਿਸ ਪਾਸ ਲਿਖਵਾਈ ਰਿਪੋਰਟ 'ਚ ਹੋਰ ਦੱਸਿਆ ਕਿ ਇਸੇ ਕਾਰਨ ਉਸ ਦੇ ਪਤੀ ਨੇ ਬੀਤੀ ਸ਼ਾਮ ਦੁਖੀ ਹੋ ਕੇ ਸਲਫਾਸ ਦੀਆਂ ਗੋਲੀਆਂ ਖਾ ਲਈਆਂ | ਗੰਭੀਰ ਹਾਲਤ 'ਚ ਉਸ ਨੰੂ ਦੀਪਕ ਹਸਪਤਾਲ ਲਿਆਂਦਾ ਗਿਆ, ਜਿੱਥੇ ਕਿ ਡਾਕਟਰਾਂ ਨੇ ਹਾਲਤ ਨਾਜ਼ੁਕ ਵੇਖਦਿਆਂ ਉਨ੍ਹਾਂ ਨੂੰ ਦਿਆਨੰਦ ਹਸਪਤਾਲ ਭੇਜ ਦਿੱਤਾ, ਪਰ ਡਾਕਟਰਾਂ ਨੇ ਉਨ੍ਹਾਂ ਨੂੰ ਬਾਅਦ ਵਿਚ ਮਿ੍ਤਕ ਕਰਾਰ ਦੇ ਦਿੱਤਾ | ਉਸ ਕਿਹਾ ਕਿ ਉਸ ਦੇ ਪਤੀ ਦੀ ਮÏਤ ਦੇ ਜ਼ਿੰਮੇਵਾਰ ਉਕਤ ਸਾਰੇ ਕਥਿਤ ਦੋਸ਼ੀ ਹਨ | ਮਰਨ ਤੋਂ ਪਹਿਲਾਂ ਰਿੰਪੀ ਅਨੇਜਾ ਵਲੋਂ ਇਕ ਸੂਸਾਈਡ ਨੋਟ ਵੀ ਲਿਖਿਆ ਗਿਆ, ਜਿਸ ਵਿਚ ਇਨ੍ਹਾਂ ਸਾਰਿਆਂ ਕਥਿਤ ਦੋਸ਼ੀਆਂ ਨੂੰ ਮÏਤ ਲਈ ਜ਼ਿੰਮੇਵਾਰ ਦੱਸਿਆ ਹੈ | ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਉਸ ਨੇ ਆਪਣੀ ਫ਼ੋਨ ਵਿਚ ਵੀਡੀਓ ਵੀ ਬਣਾਈਆਂ ਹਨ, ਜਿਸ ਵਿਚ ਵੀ ਉਸ ਨੇ ਕਥਿਤ ਦੋਸ਼ੀਆਂ ਪਾਸੋਂ ਜ਼ਲੀਲ ਹੋਣ ਬਾਰੇ ਜ਼ਿਕਰ ਕੀਤਾ | ਹਾਲ ਦੀ ਘੜੀ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਦੇਰ ਸ਼ਾਮ ਤੱਕ ਇਸ ਮਾਮਲੇ 'ਚ ਕੋਈ ਗਿ੍ਫ਼ਤਾਰੀ ਨਹੀਂ ਹੋਈ | ਨਾਮਜ਼ਦ ਕਥਿਤ ਦੋਸ਼ੀ ਸ਼ਹਿਰ ਦੇ ਰਸੂਖਦਾਰ ਵਿਅਕਤੀ ਹਨ, ਜਿਸ ਕਾਰਨ ਪੁਲਿਸ ਵਲੋਂ ਕਾਰਵਾਈ 'ਚ ਢਿੱਲ ਮੱਠ ਵਰਤੀ ਜਾ ਰਹੀ ਹੈ¢ ਪੁਲਿਸ ਵਲੋਂ ਮਿ੍ਤਕ ਦੀ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ¢

ਪਿਛਲੀ ਖ਼ਬਰ ਜੀਵਨ ਨਗਰ ਚੌਕ ਤੋਂ ਫੋਕਲ ਪੁਆਇੰਟ ਨੂੰ ਜਾਣ ਵਾਲੀ ਸੜਕ ਕਿਨਾਰੇ ਲੱਗੇ ਗੰਦਗੀ ਦੇ ਢੇਰ <br/> ਅਗਲੀ ਖ਼ਬਰ ਪਾਵਰਕਾਮ ਆਊਟਸੋਰਸਡ ਠੇਕਾ ਕਾਮਿਆਂ ਵਲੋਂ ਬਿਜਲੀ ਮੰਤਰੀ ਖ਼ਿਲਾਫ਼ ਰੋਸ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।