ਲੁਧਿਆਣਾ, 14 ਅਪ੍ਰੈਲ (ਜਸਵਿੰਦਰ ਸਿੰਘ)-ਸਰਕਾਰੀ ਕਾਲਜ ਲੜਕੀਆਂ ਦੀ ਬੀ.ਬੀ.ਏ. ਪੰਜਵੇਂ ਸਮੈਸਟਰ ਦੀ ਵਿਦਿਆਰਥਣ ਅਕਾਂਸ਼ਾ ਸ਼ਰਮਾ ਦੀ ਪ੍ਰਾਪਤੀ ਨੇ ਸੰਸਥਾ ਦਾ ਮਾਣ ਵਧਾਇਆ | ਉਸਨੇ ਦਸੰਬਰ 2025 ਦੀਆਂ ਪ੍ਰੀਖਿਆਵਾਂ ਵਿਚ ਪੰਜਾਬ ਯੂਨੀਵਰਸਿਟੀ ਵਿਚੋਂ 83.8% ਅੰਕ ਹਾਸਲ ਕਰਕੇ 5ਵਾਂ ਸਥਾਨ ਪ੍ਰਾਪਤ ਕੀਤਾ¢ ਪਿ੍ੰਸੀਪਲ ਸੁਮਨ ਲਤਾ ਨੇ ਉਸ ਨੰੂ ਇਸ ਸ਼ਾਨਦਾਰ ਪ੍ਰਾਪਤੀ 'ਤੇ ਵਧਾਈ ਦਿੱਤੀ¢ ਕਾਮਰਸ ਅਤੇ ਮੈਨੇਜਮੈਂਟ ਵਿਭਾਗ ਦੇ ਮੁਖੀ ਸਰਿਤਾ ਖੁਰਾਨਾ ਨੇ ਵੀ ਉਸ ਨੰੂ ਦਿਲੋਂ ਵਧਾਈ ਦਿੱਤੀ¢ ਫੈਕਲਟੀ ਮੈਂਬਰਾਂ ਨੇ ਉਸਦੇ ਸੁਹਿਰਦ ਯਤਨਾਂ ਅਤੇ ਵਚਨਬੱਧਤਾ ਦੀ ਸ਼ਲਾਘਾ ਕੀਤੀ¢ ਕਾਲਜ ਅਕਾਂਸ਼ਾ ਸ਼ਰਮਾ ਦੇ ਉਜਵਲ ਅਤੇ ਸਫਲ ਭਵਿੱਖ ਦੀ ਕਾਮਨਾ ਕਰਦਾ ਹੈ¢