21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਜ਼ਿਲ੍ਹਾ ਸਿਹਤ ਅਫ਼ਸਰ ਦੀ ਅਗਵਾਈ ਹੇਠ ਖਾਦ ਸੁਰੱਖਿਆ ਟੀਮ ਦੀ ਸਖ਼ਤ ਕਾਰਵਾਈ <br/>

ਅਜੀਤ ਡੈਸਕ 15-04-2026
ਲੁਧਿਆਣਾ, 14 ਅਪ੍ਰੈਲ (ਡਾ. ਤਰਲੋਚਨ ਸਿੰਘ) ਜਿੱਲ੍ਹਾ ਸਿਹਤ ਵਿਭਾਗ ਦੀ ਖਾਦ ਸੁਰੱਖਿਆ ਟੀਮ ਨੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਅਸ਼ੀਸ਼ ਚਾਵਲਾ ਦੀ ਅਗਵਾਈ ਹੇਠ ਹੰਬੜਾਂ ਰੋਡ ਸਥਿਤ ਹੈਬੋਵਾਲ ਡੇਅਰੀ ਕੰਪਲੈਕਸ, ਤਿ੍ਸ਼ਨਾ ਨਗਰ, ਸਿਵਲ ਲਾਈਨਜ਼ ਵਿਖੇ ਵਿਸ਼ੇਸ਼ ਜਾਂਚ ਅਤੇ ਸੈਂਪਲਿੰਗ ਮੁਹਿੰਮ ਚਲਾਈ | ਕਾਰਵਾਈ ਦÏਰਾਨ ਟੀਮ ਵਲੋਂ ਦੋ ਸੈਂਪਲ ਪਨੀਰ ਦੇ, ਦੋ ਸੈਂਪਲ ਦੁੱਧ ਦੇ, ਇਕ ਸੈਂਪਲ ਚੀਜ਼ ਐਨਾਲਾਗ ਦਾ ਅਤੇ ਇਕ ਸੈਂਪਲ ਨਮਕ ਦਾ ਇਕੱਠਾ ਕੀਤਾ ਗਿਆ¢ ਸਾਰੇ ਸੈਂਪਲ ਫੂਡ ਸੇਫ਼ਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ ਦੇ ਨਿਯਮਾਂ ਅਨੁਸਾਰ ਠੀਕ ਤਰੀਕੇ ਨਾਲ ਸੀਲ ਕਰਕੇ ਰਾਜ ਖਾਦ ਪ੍ਰਯੋਗਸ਼ਾਲਾ ਵਿਚ ਵਿਸ਼ਲੇਸ਼ਣ ਲਈ ਭੇਜੇ ਗਏ ਹਨ, ਤਾਂ ਜੋ ਉਨ੍ਹਾਂ ਦੀ ਗੁਣਵੱਤਾ ਅਤੇ ਮਿਆਰਾਂ ਦੀ ਪੂਰੀ ਜਾਂਚ ਕੀਤੀ ਜਾ ਸਕੇ¢ ਇਸ ਤੋਂ ਇਲਾਵਾ ਗੋਕੁਲ ਰੋਡ ਸਥਿਤ ਇਕ ਮਿਠਾਈ ਦੀ ਦੁਕਾਨ ਦੀ ਵੀ ਜਾਂਚ ਕੀਤੀ ਗਈ¢ ਜਾਂਚ ਦÏਰਾਨ ਸਫ਼ਾਈ ਦੇ ਮਾਪਦੰਡ, ਖਾਦ ਪਦਾਰਥਾਂ ਦੀ ਸਟੋਰੇਜ ਸਥਿਤੀ ਅਤੇ ਐਫ.ਐਸ.ਐਸ.ਏ.ਆਈ. ਦੀਆਂ ਗਾਈਡ ਲਾਈਨਾਂ ਅਨੁਸਾਰ ਕੰਮ ਕਰਨ ਦੀ ਪਾਲਣਾ ਦਾ ਵਿਸਥਾਰ ਨਾਲ ਮੁਲਾਂਕਣ ਕੀਤਾ ਗਿਆ¢ ਦੁਕਾਨਦਾਰ ਨੂੰ ਸਫ਼ਾਈ ਅਤੇ ਸੁਰੱਖਿਆ ਮਾਪਦੰਡ ਹੋਰ ਮਜ਼ਬੂਤ ਕਰਨ ਲਈ ਦਿਸ਼ਾ-ਨਿਰਦੇਸ਼ ਵੀ ਦਿੱਤੇ ਗਏ¢ ਇਸ ਮÏਕੇ ਡਾ. ਅਸ਼ੀਸ਼ ਚਾਵਲਾ ਨੇ ਕਿਹਾ ਕਿ ਐਫ.ਐਸ.ਐਸ. ਏਆਈ ਦੇ ਨਿਯਮਾਂ ਅਨੁਸਾਰ ਸਾਫ਼-ਸੁਥਰਾ ਮਾਹੌਲ, ਸਹੀ ਸਟੋਰੇਜ ਅਤੇ ਖਾਦ ਪਦਾਰਥਾਂ ਦੀ ਗੁਣਵੱਤਾ ਬਰਕਰਾਰ ਰੱਖਣਾ ਹਰ ਫੂਡ ਬਿਜ਼ਨਸ ਓਪਰੇਟਰ ਦੀ ਜ਼ਿੰਮੇਵਾਰੀ ਹੈ¢ ਉਨ੍ਹਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਨਿਯਮਤ ਜਾਂਚਾਂ ਦਾ ਮੁੱਖ ਉਦੇਸ਼ ਜਨਤਾ ਨੂੰ ਸੁਰੱਖਿਅਤ, ਸਾਫ਼ ਅਤੇ ਮਿਆਰੀ ਖ਼ੁਰਾਕ ਮੁਹੱਈਆ ਕਰਵਾਉਣਾ ਹੈ¢ ਉਨ੍ਹਾਂ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਜੋ ਵੀ ਫੂਡ ਸੇਫ਼ਟੀ ਨਿਯਮਾਂ ਦੀ ਉਲੰਘਣਾ ਕਰੇਗਾ, ਉਸ ਖ਼ਿਲਾਫ਼ ਐਫ.ਐਸ.ਐਸ.ਏ.ਆਈ. ਦੇ ਕਾਨੂੰਨਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ¢

ਪਿਛਲੀ ਖ਼ਬਰ ਹੈਰੋਇਨ ਸਮੇਤ ਨੌਜਵਾਨ ਗਿ੍ਫ਼ਤਾਰ ਅਗਲੀ ਖ਼ਬਰ ਖਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਵਿਸਾਖੀ ਦਿਹਾੜੇ ਮੌਕੇ ਸ਼ਹਿਰ ਦੇ ਵੱਖ-ਵੱਖ ਗੁਰਦੁਆਰਿਆਂ 'ਚ ਗੁਰਮਤਿ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।