23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਸੈਕਰਡ ਸੋਲ ਕਾਨਵੈਂਟ ਸੀ. ਸੈ. ਸਕੂਲ ਦੀ ਕਿ੍ਕਟ ਨੇ ਦੂਜਾ ਸਥਾਨ ਹਾਸਲ ਕਰ ਕੇ ਸਕੂਲ ਦਾ ਨਾਂਅ ਕੀਤਾ ਰੌਸ਼ਨ <br/>

ਅਜੀਤ ਡੈਸਕ 06-04-2026
ਫੁੱਲਾਂਵਾਲ, 5 ਅਪ੍ਰੈਲ (ਮਨਜੀਤ ਸਿੰਘ ਦੁੱਗਰੀ)-ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਸਥਿਤ ਬੀ.ਸੀ.ਐਮ. ਸਕੂਲ ਲਲਤੋਂ ਕਲਾਂ ਵਿਖੇ ਮਾਸਟਰ ਵੁੱਡ ਕਿ੍ਕਟ ਟੂਰਨਾਮੈਂਟ (2026) ਕਰਵਾਇਆ ਗਿਆ | ਜਿਸ ਵਿਚ ਪੰਜਾਬ ਭਰ ਤੋਂ ਕਿ੍ਕਟ ਟੀਮਾਂ ਨੇ ਹਿੱਸਾ ਲਿਆ | ਇਸ ਕਿ੍ਕਟ ਟੂਰਨਾਮੈਂਟ ਵਿਚ ਸੈਕਰਡ ਸੋਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ, ਦੁੱਗਰੀ ਧਾਂਦਰਾ ਸੜਕ, ਲੁਧਿਆਣਾ ਦੀ ਕਿ੍ਕਟ ਅਕੈਡਮੀ ਦੀ ਟੀਮ, ਜੋ ਉੱਥੇ ਅਭਿਆਸ ਕਰਦੀ ਹੈ, ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਟੂਰਨਾਮੈਂਟ ਵਿਚ ਦੂਜਾ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ | ਇਸ ਜਿੱਤ ਤੋਂ ਬਾਅਦ ਆਪਣੀ ਜੇਤੂ ਟਰਾਫ਼ੀ ਅਤੇ ਸ਼ੀਲਡਾਂ ਸਮੇਤ ਸਕੂਲ ਪਹੁੰਚਣ 'ਤੇ ਜੇਤੂ ਕਿ੍ਕਟ ਟੀਮ ਦਾ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਗੁਰਮੇਲ ਸਿੰਘ ਗਿੱਲ, ਡਾਇਰੈਕਟਰ ਸੁਖਦੀਪ ਗਿੱਲ, ਪਿ੍ੰਸੀਪਲ ਵੰਦਨਾ ਨੇ ਜੇਤੂ ਟੀਮ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿਚ ਹੋਰ ਵੀ ਵਧੀਆ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕੀਤਾ |

ਪਿਛਲੀ ਖ਼ਬਰ ਸਨਫੋਰਟ ਵਰਲਡ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ <br/> ਅਗਲੀ ਖ਼ਬਰ ਮਾਤਾ ਗੁਰਮੇਲ ਕੌਰ ਗਰਚਾ ਨਮਿਤ ਅੰਤਿਮ ਅਰਦਾਸ 'ਚ ਵੱਖ-ਵੱਖ ਵਰਗਾਂ ਦੇ ਪ੍ਰਤੀਨਿਧਾਂ ਨੇ ਭਰੀ ਹਾਜ਼ਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।