22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਪੀ. ਏ. ਯੂ. ਦੀ ਵਿਦਿਆਰਥਣ ਨੂੰ ਵੱਕਾਰੀ ਸਕਾਲਰਸ਼ਿਪ ਨਾਲ ਨਿਵਾਜਿਆ <br/>

ਅਜੀਤ ਡੈਸਕ 02-04-2026
ਲੁਧਿਆਣਾ, 1 ਅਪ੍ਰੈਲ (ਜਸਵਿੰਦਰ ਸਿੰਘ)-ਪੀ.ਏ.ਯੂ. ਦੇ ਫ਼ਸਲ ਵਿਗਿਆਨ ਵਿਭਾਗ ਵਿਚ ਐਮ.ਐਸ.ਸੀ. ਦੀ ਵਿਦਿਆਰਥਣ ਕੁਮਾਰੀ ਅਰੁਣਦੀਪ ਕÏਰ ਨੂੰ ਵੱਕਾਰੀ ਰਿਲਾਇੰਸ ਫਾਊਾਡੇਸ਼ਨ ਪੋਸਟ ਗ੍ਰੈਜੂਏਟ ਸਕਾਲਰਸ਼ਿਪ ਨਾਲ ਸਨਮਾਨਿਤ ਕੀਤਾ ਗਿਆ ਹੈ¢ ਇਹ ਸਕਾਲਰਸ਼ਿਪ ਯੋਗਤਾ ਦੇ ਮੁਕਾਬਲੇ ਉੱਪਰ ਆਧਾਰਿਤ ਹੈ ਅਤੇ ਭਾਰਤ ਭਰ ਦੇ ਹੋਣਹਾਰ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਸਮੁੱਚੀਆਂ ਅਕਾਦਮਿਕ ਪ੍ਰਾਪਤੀਆਂ ਅਤੇ ਸਹਾਇਕ ਪਾਠਕ੍ਰਮ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਦਿੱਤੀ ਜਾਂਦੀ ਹੈ¢ ਇਹ ਵਿਦਿਆਰਥਣ ਇਸ ਸਮੇਂ ਡਾ. ਮਨਪ੍ਰੀਤ ਸਿੰਘ ਖੇਤੀ ਵਿਗਿਆਨੀ ਦੀ ਅਗਵਾਈ ਹੇਠ ਆਪਣੀ ਐਮ.ਐਸ.ਸੀ. ਖੋਜ ਕਰ ਰਹੀ ਹੈ¢ ਉਸਦੀ ਚੋਣ ਉਸਦੇ ਬੀ.ਐਸ.ਸੀ. (ਆਨਰਜ਼) ਖੇਤੀਬਾੜੀ ਦੌਰਾਨ ਉਚਤਮ ਅਕਾਦਮਿਕ ਰਿਕਾਰਡ ਦੇ ਨਾਲ-ਨਾਲ ਖੇਡਾਂ ਅਤੇ ਪਾਠਕ੍ਰਮ ਤੋਂ ਬਾਹਰ ਭਾਗੀਦਾਰੀ ਅਤੇ ਪ੍ਰਾਪਤੀਆਂ ਦੇ ਆਧਾਰ ਤੇ ਕੀਤੀ ਗਈ ਸੀ¢ ਆਪਣੀ ਅੰਡਰ ਗਰੈਜੂਏਸ਼ਨ ਪੜ੍ਹਾਈ ਦÏਰਾਨ ਅਰੁਣਦੀਪ ਕÏਰ ਨੈਸ਼ਨਲ ਕੈਡੇਟ ਕੋਰ ਵਿਚ ਸ਼ਾਨਦਾਰ ਕੈਡੇਟ ਸੀ¢ ਨਾਲ ਹੀ ਖੇਡਾਂ ਵਿਚ ਉਸਨੇ ਯੂਨੀਵਰਸਿਟੀ ਦੀ ਨੁਮਾਇੰਦਗੀ ਕੀਤੀ¢ ਉਸਦੇ ਸ਼ਾਨਦਾਰ ਸਰਵਪੱਖੀ ਪ੍ਰਦਰਸ਼ਨ ਲਈ ਉਸਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਸਰਵੋਤਮ ਸੀਨੀਅਰ ਵਿੰਗ ਕੈਡੇਟ, ਸਰਵੋਤਮ ਖਿਡਾਰੀ ਪੁਰਸਕਾਰ ਅਤੇ ਖੇਡਾਂ ਵਿਚ ਲਤਾ ਮਹਾਜਨ ਛੀਨਨ ਸਕਾਲਰਸ਼ਿਪ ਨਾਲ ਸਨਮਾਨਿਤ ਕੀਤਾ ਗਿਆ ਸੀ¢ ਇਹ ਸਕਾਲਰਸ਼ਿਪ ਮਾਸਟਰ ਡਿਗਰੀ ਪ੍ਰੋਗਰਾਮ ਦੀ ਮਿਆਦ ਦÏਰਾਨ 6 ਲੱਖ ਤੱਕ ਦੀ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ, ਨਾਲ ਹੀ ਪੇਸ਼ੇਵਰ ਵਿਕਾਸ ਦੇ ਮÏਕੇ ਵੀ ਪ੍ਰਦਾਨ ਕਰਦੀ ਹੈ¢ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਡਾ. ਚਰਨਜੀਤ ਸਿੰਘ ਅÏਲਖ, ਡੀਨ, ਖੇਤੀਬਾੜੀ ਕਾਲਜ ਅਤੇ ਡਾ. ਹਰੀ ਰਾਮ, ਮੁਖੀ ਖੇਤੀ ਵਿਗਿਆਨ ਵਿਭਾਗ ਨੇ ਅਰੁਣਦੀਪ ਕÏਰ ਅਤੇ ਉਨ੍ਹਾਂ ਦੇ ਨਿਗਰਾਨ ਨੂੰ ਸਕਾਲਰਸ਼ਿਪ ਲਈ ਵਧਾਈ ਦਿੱਤੀ ਅਤੇ ਭਵਿੱਖ ਵਿਚ ਸਫਲਤਾ ਦੀ ਕਾਮਨਾ ਕੀਤੀ¢

ਪਿਛਲੀ ਖ਼ਬਰ ਘਰੇਲੂ ਅਤੇ ਵਪਾਰਕ ਸਿਲੰਡਰਾਂ ਦੀ ਦੁਰਵਰਤੋਂ ਰੋਕਣ ਲਈ ਕੀਤੀ ਛਾਪੇਮਾਰੀ <br/> ਅਗਲੀ ਖ਼ਬਰ ਕਾਉਂਟ ਸੀਰਜ ਮੈਟੀ ਦੀ 130ਵੀਂ ਬਰਸੀ ਭਲਕੇ ਮਨਾਈ ਜਾਵੇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।