22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਘਰੇਲੂ ਅਤੇ ਵਪਾਰਕ ਸਿਲੰਡਰਾਂ ਦੀ ਦੁਰਵਰਤੋਂ ਰੋਕਣ ਲਈ ਕੀਤੀ ਛਾਪੇਮਾਰੀ <br/>

ਅਜੀਤ ਡੈਸਕ 02-04-2026
ਲੁਧਿਆਣਾ, 1 ਅਪ੍ਰੈਲ (ਜਤਿੰਦਰ ਭੰਬੀ)-ਡੀ.ਐਫ.ਐਸ.ਸੀ. ਪੱਛਮੀ ਅਤੇ ਪੂਰਬੀ ਦੇ ਹੁਕਮਾਂ ਅਧੀਨ ਵਪਾਰਕ ਸੰਸਥਾਵਾਂ ਵਿੱਚ ਐਲ.ਪੀ.ਜੀ. ਦੇ ਦੁਰਉਪਯੋਗ ਨੂੰ ਰੋਕਣ ਲਈ ਛਾਪੇਮਾਰੀ ਕੀਤੀ ਗਈ | ਛਾਪੇਮਾਰੀ ਦੌਰਾਨ ਫੋਕਲ ਪੁਆਇੰਟ, ਸ਼ੇਰਪੁਰ, ਰੇਲਵੇ ਕਲੋਨੀ ਅਤੇ ਨਾਲ ਲੱਗਦੇ ਇਲਾਕਿਆਂ ਵਿੱਚੋਂ 8 ਘਰੇਲੂ ਅਤੇ 12 ਵਪਾਰਕ ਸਿਲੰਡਰ ਕਬਜ਼ੇ ਵਿਚ ਲਏ ਗਏ | ਇਹ ਛਾਪੇਮਾਰੀ ਏ.ਐਫ.ਐਸ.ਓ ਖੰਨਾ ਹਰਭਜਨ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਪਰਮਿੰਦਰ ਸਿੰਘ, ਮੰਗਲਪ੍ਰੀਤ ਸਿੰਘ, ਰਾਜਨ ਸਿੰਗਲਾ, ਭਜਨਪ੍ਰੀਤ ਸਿੰਘ ਅਤੇ ਵਿਕਾਸ ਕਪਲਾ ਵਲੋਂ ਕੀਤੀ ਗਈ | ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ 'ਚ ਵੀ ਛਾਪੇਮਾਰੀ ਜਾਰੀ ਰਹੇਗੀ, ਜੇਕਰ ਕੋਈ ਕਮਰਸ਼ੀਅਲ ਸਿਲੰਡਰਾਂ ਦਾ ਦੁਰਉਪਯੋਗ ਕਰਦਾ ਪਾਇਆ ਗਿਆ ਤਾਂ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |

ਪਿਛਲੀ ਖ਼ਬਰ ਵਿਆਹੁਤਾ ਨੂੰ ਅੱਗ ਲਗਾਉਣ ਦੇ ਮਾਮਲੇ ਵਿਚ ਪਤੀ ਸਮੇਤ ਤਿੰਨ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਪੀ. ਏ. ਯੂ. ਦੀ ਵਿਦਿਆਰਥਣ ਨੂੰ ਵੱਕਾਰੀ ਸਕਾਲਰਸ਼ਿਪ ਨਾਲ ਨਿਵਾਜਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।