ਲੁਧਿਆਣਾ, 1 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਇਲੈਕਟ੍ਰੋਹੋਮਿੳਪੈਥੀ ਦੇ ਜਣਕ ਕਾਉਂਟ ਸੀਜਰ ਮੈਟੀ ਦੀ 130ਵੀਂ ਬਰਸੀ 3 ਅਪ੍ਰੈਲ ਨੰੂ ਹੋਟਲ ਨਾਗਪਾਲ ਰੀਜੈਂਸ, ਫਿਰੋਜਪੁਰ ਰੋਡ ਵਿਖੇ ਮਨਾਈ ਜਾਵੇਗੀ | ਸਮਾਗਮ ਡਾ. ਸੰਗਰਾਮ ਸਿੰਘ ਦੀ ਅਗਵਾਈ ਹੇਠ ਹੋਵੇਗਾ | ਜਦਕਿ ਡਾ. ਅਜੀਤ ਸਿੰਘ ਵਿਸੇਸ਼ ਮਹਿਮਾਨ ਹੋਣਗੇ | ਇਸ ਮੌਕੇ ਇਲਾਜ ਪੱਧਤੀ ਨੰੂ ਮਾਨਤਾ ਸਬੰਧੀ ਜਾਣਕਾਰੀ, ਨਵੀ ਦਵਾਈ ਅਤੇ ਪੁਸਤਕ ਦੀ ਘੁੰਡ ਚੁਕਾਈ ਕੀਤੀ ਜਾਵੇਗੀ | ਨਾਲ ਹੀ ਪੰਜਾਬ ਵਿਚ ਵਿਕਾਸ ਲਈ ਨਵੇਂ ਸੰਗਠਨ ਦਾ ਐਲਾਨ ਕੀਤਾ ਜਾਵੇਗਾ | ਸਮਾਗਮ ਵਿਚ ਪੰਜਾਬ ਭਰ ਤੋਂ ਡਾਕਟਰ ਸ਼ਾਮਿਲ ਹੋਣਗੇ |