19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਸਵਦੇਸ਼ੀ ਮੇਲੇ ਦੇ ਦੂਜੇ ਦਿਨ ਵਪਾਰਕ ਸੰਮੇਲਨ ਚ ਲੋਕਲ ਫ਼ਾਰ ਵੋਕਲ ਦੀ ਗੂੰਜ

ਸਵਦੇਸ਼ੀ ਮੇਲੇ ਦੌਰਾਨ ਕਰਵਾਏ ਗਏ ਵਪਾਰਕ ਸੰਮੇਲਨ ਦੌਰਾਨ ਮੌਜੂਦ ਕਸ਼ਮੀਰੀ ਲਾਲ, ਗੁਰਦੀਪ ਸਿੰਘ ਗੋਸ਼ਾ, ਵਿਪਨ ਵਿਨਾਇਕ, ਅਸ਼ਵਨੀ ਗੁਪਤਾ, ਵਿਨੇ, ਸ਼ਾਲਿਨੀ ਗੁਪਤਾ ਤੇ ਹੋਰ | ਤਸਵੀਰ-ਸੇਵਕ ਸਿੰਘ <br/> 24-02-2026
ਲੁਧਿਆਣਾ, 23 ਫਰਵਰੀ (ਪਰਮਿੰਦਰ ਸਿੰਘ ਆਹੂਜਾ, ਭੁਪਿੰਦਰ ਸਿੰਘ ਬੈਂਸ)-ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਕਿਸਾਨ ਮੇਲਾ ਗਰਾਉਂਡ ਵਿਚ 21 ਫਰਵਰੀ ਤੋਂ 1 ਮਾਰਚ ਤਕ ਚੱਲ ਰਹੇ 9 ਰੋਜ਼ਾ ਸਵਦੇਸ਼ੀ ਮੇਲੇ ਦੇ ਦੂਜੇ ਦਿਨ ਵਪਾਰਕ ਸੰਮੇਲਨ ਕਰਵਾਇਆ ਗਿਆ | ਇਸ ਮੌਕੇ ਉਦਯੋਗ ਨਗਰੀ ਲੁਧਿਆਣਾ ਦੇ ਪ੍ਰਮੱੁਖ ਵਪਾਰੀ, ਰੀਅਲ ਅਸਟੇਟ ਅਤੇ ਉਦਯੋਗ ਨਾਲ ਜੁੜੇ ਮਾਹਿਰਾਂ ਨੇ ਸ਼ਿਰਕਤ ਕਰਕੇ ਸਵਦੇਸ਼ੀ ਅਭਿਆਨ ਨੰੂ ਮਜ਼ਬੂਤ ਕਰ ਲਈ ਆਪਣੇ ਵਿਚਾਰ ਪ੍ਰਗਟ ਕੀਤੇ | ਸੰਮੇਲਨ ਵਿਚ ਕਸ਼ਮੀਰੀ ਲਾਲ, ਰਾਜਨ ਗੁਪਤਾ, ਗੁਰਮੀਤ ਸਿੰਘ, ਕੁਲਾਰ, ਅਜੀਤ ਲਾਕੜਾ, ਬਦੀਸ਼ ਜਿੰਦਲ, ਦਰਸ਼ਨ ਲਾਲ ਲੱਡੂ, ਵਿਪਨ ਵਿਨਾਇਕ, ਅਸ਼ਵਨੀ ਗੁਪਤਾ, ਵਿਨੇ, ਸ਼ਾਲਿਨੀ ਗੁਪਤਾ ਅਤੇ ਵਿਸ਼ਾਲ ਸਮੇਤ ਕਈ ਪ੍ਰਮੁੱਖ ਹਸਤੀਆਂ ਨੇ ਵਿਦੇਸ਼ੀ ਉਤਪਾਦਾਂ ਦੀ ਥਾਂ ਭਾਰਤੀ ਉਤਪਾਦਾਂ ਦੀ ਵਰਤੋ ਕਰਨ ਦੇ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਜੇਕਰ ਭਾਰਤ ਦੇ ਉਤਪਾਦਾਂ ਅਤੇ ਸਥਾਨਕ ਉਦਯੋਗਾਂ ਨੰੂ ਪੋ੍ਰਤਸਾਹਨ ਮਿਲੇ ਤਾਂ ਦੇਸ਼ ਦੀ ਆਰਥਿਕਤਾ ਹੋਰ ਮਜ਼ਬੂਤ ਹੋ ਸਕਦੀ ਹੈ | ਬੁਲਾਰਿਆਂ ਨੇ ਆਨਲਾਈਨ ਪਲੇਟਫ਼ਾਰਮ ਦੇ ਵਧਦੇ ਪ੍ਰਭਾਵ ਕਾਰਨ ਛੋਟੋ ਵਪਾਰੀਆਂ ਅਤੇ ਸਥਾਨਕ ਦੁਕਾਨਦਾਰਾਂ ਨੂੰ ਹੋ ਰਹੇ ਨੁਕਸਾਨ 'ਤੇ ਵੀ ਚਿੰਤਾ ਜਤਾਈ | ਉਨ੍ਹਾਂ ਕਿਹਾ ਕਿ ਹਸਤ ਸ਼ਿਲਪ, ਹੈਂਡਲੂਮ ਅਤੇ ਹੋਰ ਸਵਦੇਸ਼ੀ ਉਤਪਾਦਾਂ ਨੰੂ ਹੁਲਾਰਾ ਦੇਣਾ ਦੇਸ਼ ਨੰੂ ਆਤਮ ਨਿਰਭਰ ਬਣਾਉਣ ਵੱਲ ਇਕ ਮਹੱਤਵਪੂਰਨ ਕਦਮ ਹੈ | ਦੂਜੇ ਪਾਸੇ ਮੇਲੇ ਦੇ ਦੂਜੇ ਦਿਨ ਭਾਰੀ ਭੀੜ ਦੇਖਣ ਨੰੂ ਮਿਲੀ | ਸੈਂਕੜੇ ਲੋਕਾਂ ਨੇ 200 ਤੋਂ ਵੱਧ ਸਟਾਲਾਂ ਤੇ ਘੰੁਮ ਕੇ ਭਾਰਤ ਵਿਚ ਤਿਆਰ ਕੀਤੇ ਉਤਪਾਦਾਂ ਦੀ ਖ਼ਰੀਦਦਾਰੀ ਕੀਤੀ | ਫੂਡ ਕੋਰਟ ਵਿਚ ਦੇਸ਼ ਦੇ ਵੱਖ ਵੱਖ ਰਾਜਾਂ ਦੇ ਵਿਅੰਜਨਾਂ ਦਾ ਸਵਾਦ ਚੱਖਦੇ ਹੋਏ ਪਰਿਵਾਰਾਂ ਨੇ ਮਨੋਰੰਜਨ ਦਾ ਪੂਰਾ ਆਨੰਦ ਲਿਆ | ਮੇਲਾ ਆਯੋਜਕ ਸਮਿਤੀ ਦੀ ਆਗੂ ਸ਼ਾਲਿਨੀ ਗੁਪਤਾ ਅਤੇ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਮੇਲੇ ਵਿਚ ਵੱਧ ਰਹੀ ਭੀੜ ਇਸ ਗੱਲ ਦਾ ਪ੍ਰਮਾਣ ਹੈ ਕਿ ਲੋਕਾਂ ਵਿਚ ਸਵਦੇਸ਼ੀ ਉਤਪਾਦਾਂ ਪ੍ਰਤੀ ਖ਼ਾਸ ਰੁਝਾਨ ਹੈ | ਜੇ ਸਵਦੇਸ਼ੀ ਉਤਪਾਦਾਂ ਨੰੂ ਸਹੀ ਮੰਚ ਅਤੇ ਪ੍ਰਚਾਰ ਮਿਲੇ ਤਾਂ ਲੋਕ ਵਿਦੇਸ਼ੀ ਸਮਾਨ ਦੀ ਬਜਾਏ ਦੇਸੀ ਵਸਤੂਆਂ ਨੰੂ ਤਰਜੀਹ ਦੇਣਗੇ | ਸਵਦੇਸ਼ੀ ਜਾਗਰਣ ਮੰਚ ਦੇ ਸਹਿ ਸੰਯੋਜਕ ਸਤੀਸ਼ ਕੁਮਾਰ ਨੇ ਕਿਹਾ ਕਿ ਭਵਿੱਖ ਵਿਚ ਦੇਸ਼ ਭਰ ਵਿਚ ਅਜਿਹੇ ਹੋਰ ਸਵਦੇਸ਼ੀ ਮੇਲੇ ਲਗਾਉਣ ਦੀ ਯੋਜਨਾ ਹੈ | ਮੰਚ ਦੇ ਆਗੂ ਮੋਹਿਤ ਗੋਇਲ ਨੇ ਵਪਾਰਕ ਸੰਮੇਲਨ ਵਿਚ ਪਹੁੰਚੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਲ ਫ਼ਾਰ ਵੋਕਲ ਦੇ ਸਹਿਯੋਗ ਨਾਲ ਭਾਰਤੀ ਬਾਜ਼ਾਰ ਨੰੂ ਨਵੀਂ ਦਿਸ਼ਾ ਮਿਲੇਗੀ |

ਪਿਛਲੀ ਖ਼ਬਰ ਟਿੱਬਾ ਰੋਡ ਸਥਿਤ ਸਟਾਰ ਸਿਟੀ ਇਲਾਕੇ 'ਚ ਕੱਪੜੇ ਦੇ ਵੇਸਟੇਜ ਗੋਦਾਮ 'ਚ ਲੱਗੀ ਅੱਗ <br/> ਅਗਲੀ ਖ਼ਬਰ ਪ੍ਰਭਜੋਤ ਸਿੰਘ ਸਰਬ ਸੰਮਤੀ ਨਾਲ ਖੁਰਾਕ ਅਤੇ ਸਪਲਾਈ ਵਿਭਾਗ ਦੀ ਇੰਸਪੈਕਟਰ ਯੂਨੀਅਨ ਦੇ ਪ੍ਰਧਾਨ ਬਣੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।