ਲੁਧਿਆਣਾ 19 ਫਰਵਰੀ (ਜਸਵਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਚੜੂਨੀ ਦੀ ਇਕ ਅਹਿਮ ਮੀਟਿੰਗ ਯੂਨੀਅਨ ਦੇ ਜਨਰਲ ਸਕੱਤਰ ਪੰਜਾਬ ਜਗਜੀਤ ਸਿੰਘ ਅਰੋੜਾ ਦੇ ਮੁੱਖ ਦਫ਼ਤਰ ਵਿਖੇ ਹੋਈ¢ ਇਸ ਦੌਰਾਨ ਜਗਜੀਤ ਸਿੰਘ ਅਰੋੜਾ, ਰੋਸ਼ਨ ਸਿੰਘ ਸਾਗਰ ਸੀਨੀਅਰ ਮੀਤ ਪ੍ਰਧਾਨ ਪੰਜਾਬ, ਮੀਤ ਪ੍ਰਧਾਨ ਪੰਜਾਬ ਕੈਪਟਨ ਕੁਲਵੰਤ ਸਿੰਘ, ਹਰਦੀਪ ਸਿੰਘ ਢੇਰੀ ਮੀਤ ਪ੍ਰਧਾਨ ਪੰਜਾਬ ਆਦਿ ਨੇ ਆਪਣੇ ਸੰਬੋਧਨ ਸਮੇਂ ਪ੍ਰਵਾਸੀਆਂ ਵਲੋਂ ਆਏ ਦਿਨ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤੇ ਜਾਣ ਦੀ ਨਿੰਦਿਆ ਕਰਦਿਆਂ ਕਿਹਾ ਕਿ ਬੀਤੇ ਦਿਨੀਂ ਮੋਹਾਲੀ ਵਿਖੇ ਵੀ ਨÏਜਵਾਨ ਨੂੰ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ¢ ਜਦਕਿ ਆਏ ਦਿਨ ਪਰਵਾਸੀਆਂ ਵਲੋਂ ਪੰਜਾਬੀਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਪ੍ਰੰਤੂ ਕੇਜਰੀਵਾਲ ਦੇ ਹੱਥਾਂ ਦੀ ਕਠਪੁਤਲੀ ਬਣੀ ਮਾਨ ਸਰਕਾਰ ਕਾਰਵਾਈ ਕਰਨ ਤੋਂ ਕਤਰਾ ਰਹੀ ਹੈ ¢ ਇਸ ਦÏਰਾਨ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਧੱਕੇ ਦੇ ਨਾਲ ਲਗਾਏ ਜਾ ਰਹੇ ਚਿੱਪ ਵਾਲੇ ਮੀਟਰਾਂ ਨੂੰ ਉਤਾਰਨ ਸੰਬੰਧੀ ਵੀ ਵੱਡੇ ਪੱਧਰ 'ਤੇ ਮੁਹਿੰਮ ਨੂੰ ਅੰਜਾਮ ਦਿੱਤਾ ਜਾਵੇਗਾ¢ ਜਿਸ ਦÏਰਾਨ ਇਕੱਠੇ ਹੋਏ ਆਗੂਆਂ ਨੇ ਕੁਰੂਕਸ਼ੇਤਰ ਦੇ ਪਿੱਪਲੀ ਵਿਖੇ 23 ਮਾਰਚ ਨੂੰ ਬੀਕੇਯੂ ਚੜੂਨੀ ਦੀ ਹੋਣ ਵਾਲੀ ਵੱਡੀ ਰੈਲੀ ਦੇ ਵਿਚ ਵੀ ਭਾਰੀ ਇਕੱਠ ਸਮੇਤ ਜਾਣ ਲਈ ਵੀ ਵਿਚਾਰ ਵਟਾਂਦਰਾ ਕੀਤਾ ¢ ਮੀਟਿੰਗ ਦÏਰਾਨ ਸੁਖਦੇਵ ਸਿੰਘ ਕਨੀਜਾ ਜ਼ਿਲ੍ਹਾ ਜਨਰਲ ਸਕੱਤਰ ਨੇ ਮੀਟਿੰਗ ਦਾ ਸੰਚਾਲਨ ਵੀ ਬਾਖ਼ੂਬੀ ਢੰਗ ਨਾਲ ਕੀਤਾ | ਇਸ ਮÏਕੇ ਹੋਰਨਾਂ ਤੋਂ ਇਲਾਵਾ ਕਰਮਜੀਤ ਸਿੰਘ ਸੰਧੂ ਹਲਕਾ ਸਾਹਨੇਵਾਲ ਪ੍ਰਧਾਨ, ਦਲਵਿੰਦਰ ਸਿੰਘ ਘੁੰਮਣ ਜ਼ਿਲ੍ਹਾ ਮੀਤ ਪ੍ਰਧਾਨ, ਕੈਪਟਨ ਨਛੱਤਰ ਸਿੰਘ ਜ਼ਿਲ੍ਹਾ ਮੁੱਖ ਸਲਾਹਕਾਰ, ਗੁਰਮੇਜ ਸਿੰਘ ਗੇਜਾ ਆਦਿ ਹਾਜ਼ਰ ਸਨ¢