18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਕਰੀਅਰ ਗਾਈਡੈਂਸ 'ਤੇ ਕਰਵਾਇਆ ਸੈਮੀਨਾਰ <br/>

ਅਜੀਤ ਡੈਸਕ 20-02-2026
ਲੁਧਿਆਣਾ, 19 ਫਰਵਰੀ (ਜਸਵਿੰਦਰ ਸਿੰਘ)-ਗੁਰੂ ਨਾਨਕ ਖਾਲਸਾ ਕਾਲਜ ਫਾਰ ਵੂਮੈਨ ਦੇ ਪਲੇਸਮੈਂਟ ਸੈੱਲ ਨੇ ਮਾਸਟਰ ਮਾਈਾਡਜ਼ ਐਜੂ ਅਕੈਡਮੀ ਦੇ ਸਹਿਯੋਗ ਨਾਲ, ਅੰਤਿਮ ਸਾਲ ਦੀਆਂ ਵਿਦਿਆਰਥਣਾਂ ਲਈ ''ਗ੍ਰੈਜੂਏਸ਼ਨ ਤੋਂ ਬਾਅਦ ਕਰੀਅਰ ਗਾਈਡੈਂਸU ਵਿਸ਼ੇ 'ਤੇ ਇਕ ਸੈਮੀਨਾਰ ਕੀਤਾ | ਸੈਮੀਨਾਰ ਦਾ ਉਦੇਸ਼ ਗ੍ਰੈਜੂਏਸ਼ਨ ਤੋਂ ਬਾਅਦ ਉੱਚ ਸਿੱਖਿਆ ਅਤੇ ਕਰੀਅਰ ਦੇ ਮੌਕਿਆਂ ਬਾਰੇ ਸਪੱਸ਼ਟਤਾ ਅਤੇ ਦਿਸ਼ਾ ਪ੍ਰਦਾਨ ਕਰਨਾ ਸੀ | ਸੰਸਥਾ ਦੇ ਡਾਇਰੈਕਟਰ ਰਿੰਪੀ ਅਰੋੜਾ ਅਤੇ ਮਾਨਸੀ ਗਰਗ ਨੇ ਵਿਦਿਆਰਥੀਆਂ ਨੂੰ ਕਰੀਅਰ ਯੋਜਨਾਬੰਦੀ, ਪ੍ਰਵੇਸ਼ ਪ੍ਰੀਖਿਆਵਾਂ, ਤਿਆਰੀ ਰਣਨੀਤੀਆਂ ਅਤੇ ਵਿਦੇਸ਼ੀ ਸਿੱਖਿਆ ਦੇ ਮੌਕਿਆਂ ਬਾਰੇ ਮਾਰਗਦਰਸ਼ਨ ਕੀਤਾ | ਕੈਟ, ਜੀਮੈਟ, ਜੀ ਆਰ ਈ, ਕਲੈਟ, ਸੀਯੂਈਟੀ ਅਤੇ ਵੱਖ-ਵੱਖ ਸਰਕਾਰੀ ਪ੍ਰੀਖਿਆਵਾਂ ਵਰਗੀਆਂ ਪ੍ਰਮੁੱਖ ਪ੍ਰਤੀਯੋਗੀ ਪ੍ਰੀਖਿਆਵਾਂ ਬਾਰੇ ਵਿਸਤਿ੍ਤ ਜਾਣਕਾਰੀ ਸਾਂਝੀ ਕੀਤੀ ਗਈ | ਸੈਮੀਨਾਰ ਜਾਣਕਾਰੀ ਭਰਪੂਰ ਅਤੇ ਪ੍ਰਭਾਵਸ਼ਾਲੀ ਸਾਬਤ ਹੋਇਆ | ਪਿ੍ੰਸੀਪਲ ਡਾ. ਮਨੀਤਾ ਕਾਹਲੋਂ ਨੇ ਪਲੇਸਮੈਂਟ ਸੈੱਲ ਦੇ ਕੋਆਰਡੀਨੇਟਰ ਡਾ. ਨੀਤੂ ਪ੍ਰਕਾਸ਼ ਅਤੇ ਡਾ. ਨਿਧੀ ਸ਼ਰਮਾ ਦੇ ਯਤਨਾਂ ਦੀ ਸ਼ਲਾਘਾ ਕੀਤੀ |

ਪਿਛਲੀ ਖ਼ਬਰ ਏ.ਐਨ.ਓ. ਪਰਮਬੀਰ ਸਿੰਘ ਨੂੰ ਮਿਲਿਆ ਪ੍ਰਸੰਸਾ ਪੱਤਰ <br/> ਅਗਲੀ ਖ਼ਬਰ ਹਥਿਆਰਾਂ ਸਮੇਤ ਦੋ ਨੌਜਵਾਨ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।