18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਏ.ਐਨ.ਓ. ਪਰਮਬੀਰ ਸਿੰਘ ਨੂੰ ਮਿਲਿਆ ਪ੍ਰਸੰਸਾ ਪੱਤਰ <br/>

ਅਜੀਤ ਡੈਸਕ 20-02-2026
ਲੁਧਿਆਣਾ, 19 ਫਰਵਰੀ (ਭੁਪਿੰਦਰ ਸਿੰਘ ਬੈਂਸ)-ਮਾਲਵਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਮਾਡਲ ਗ੍ਰਾਮ ਦੇ ਐਨ.ਸੀ.ਸੀ. ਏਅਰ ਵਿੰਗ ਇੰਚਾਰਜ ਏ.ਐਨ.ਓ. ਫਸਟ ਅਫ਼ਸਰ ਪਰਮਬੀਰ ਸਿੰਘ ਨੂੰ ਉਨ੍ਹਾਂ ਦੇ ਯੂਨਿਟ ਵਲੋਂ ਪ੍ਰਸ਼ੰਸਾ ਪੱਤਰ ਦਿੱਤਾ ਗਿਆ ਹੈ | ਜਾਣਕਾਰੀ ਦਿੰਦਿਆਂ ਸਕੂਲ ਪਿ੍ੰਸੀਪਲ ਕਰਨਜੀਤ ਸਿੰਘ ਨੇ ਦੱਸਿਆ ਕਿ ਸਕੂਲ ਵਿਚ ਸਾਲ 1989 ਤੋਂ ਏਅਰ ਵਿੰਗ ਜੂਨੀਅਰ ਕੈਡਿਟਾਂ ਲਈ ਚੱਲ ਰਹੀ ਹੈ, ਜਿਸ ਵਿਚ ਸਕੂਲ ਦੇ ਕੈਡਿਟ ਅਤੇ ਮੌਜੂਦਾ ਐਨ.ਸੀ.ਸੀ. ਇੰਚਾਰਜ ਏ.ਐਨ.ਓ. ਫਸਟ ਅਫ਼ਸਰ ਪਰਮਬੀਰ ਸਿੰਘ ਸਾਲ ਦਰ ਸਾਲ ਹੀ ਵਧੀਆ ਤੋਂ ਵਧੀਆ ਪ੍ਰਾਪਤੀਆਂ ਕਰ ਰਹੇ ਹਨ | ਪਿਛਲੇ ਕਈ ਸਾਲਾਂ ਤੋਂ ਉਹ ਨੰਬਰ 4 ਪੰਜਾਬ ਏਅਰ ਸੁਕਾਡਰਨ ਐਨ.ਸੀ.ਸੀ. ਲੁਧਿਆਣਾ ਦੇ ਵਧੀਆ ਕਾਰਗੁਜ਼ਾਰੀ ਵਾਲੇ ਏ.ਐਨ.ਓ. ਹੋਣ ਦਾ ਮਾਣ ਹਾਸਲ ਕਰ ਰਹੇ ਹਨ | ਇਸ ਦੇ ਨਾਲ ਹੀ ਪਿਛਲੇ ਸਾਲ ਡਾਇਰੈਕਟਰ ਜਨਰਲ ਐਨ.ਸੀ.ਸੀ. ਨਵੀਂ ਦਿੱਲੀ ਤੋਂ ਵੀ ਸਕੂਲ ਨੂੰ ਐਨ.ਸੀ.ਸੀ. ਸਬੰਧੀ ਕਿਰਿਆਵਾਂ ਦੇ ਲਈ ਮਾਣ ਪੱਤਰ ਪ੍ਰਾਪਤ ਹੋਇਆ ਹੈ | ਇਸ ਸਾਲ 2025-26 ਲਈ ਸਕੂਲ ਦੇ ਏ.ਐਨ.ਓ. ਪਰਮਬੀਰ ਸਿੰਘ ਨੂੰ ਅੱਜ ਯੂਨਿਟ ਵਲੋਂ ਪ੍ਰਸ਼ੰਸਾ ਪੱਤਰ ਪ੍ਰਾਪਤ ਹੋਇਆ ਹੈ, ਜਿਸ ਨੂੰ ਕਿ ਯੂਨਿਟ ਦੇ ਕਮਾਂਡਿੰਗ ਅਫ਼ਸਰ ਗਰੁੱਪ ਕੈਪਟਨ ਬੀ.ਐਸ. ਗਿੱਲ ਵਲੋਂ ਭੇਟ ਕੀਤਾ ਗਿਆ | ਇਹ ਪ੍ਰਸ਼ੰਸਾ ਪੱਤਰ ਉਨ੍ਹਾਂ ਨੂੰ ਵਧੀਆ ਕਾਰਗੁਜ਼ਾਰੀ ਅਤੇ ਐਨ.ਸੀ.ਸੀ. ਦੀਆਂ ਗਤੀਵਿਧੀਆਂ ਵਿਚ ਭਾਗ ਲੈਣ ਲਈ ਪ੍ਰਦਾਨ ਕੀਤਾ ਗਿਆ ਹੈ |

ਪਿਛਲੀ ਖ਼ਬਰ ਸੀਸੂ-ਬੀ.ਐਨ.ਜੀ. ਕਾਰੋਬਾਰੀ ਵਿਕਾਸ ਨੈੱਟਵਰਕਿੰਗ ਬਾਰੇ ਸਮੀਖਿਆ ਮੀਟਿੰਗ ਕਰਵਾਈ <br/> ਅਗਲੀ ਖ਼ਬਰ ਕਰੀਅਰ ਗਾਈਡੈਂਸ 'ਤੇ ਕਰਵਾਇਆ ਸੈਮੀਨਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।