ਲੁਧਿਆਣਾ, 19 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਕਮਿਸ਼ਨਰ ਵਲੋਂ ਇਕ ਹੁਕਮ ਜਾਰੀ ਕਰਕੇ ਪੰਜ ਥਾਣਿਆਂ ਦੇ ਐਸ.ਐਚ.ਓਜ਼ ਦੇ ਤਬਾਦਲੇ ਕਰ ਦਿੱਤੇ ਹਨ | ਜਾਣਕਾਰੀ ਅਨੁਸਾਰ ਏ.ਡੀ.ਸੀ.ਪੀ. ਆਪ੍ਰੇਸ਼ਨ ਨਾਲ ਤੈਨਾਤ ਇੰਸਪੈਕਟਰ ਰਜਿੰਦਰ ਪਾਲ ਸਿੰਘ ਨੂੰ ਐਸ.ਐਚ.ਓ. ਪੀ.ਏ.ਯੂ. ਲਗਾਇਆ ਗਿਆ ਹੈ | ਇੰਸਪੈਕਟਰ ਵਰਿੰਦਰ ਪਾਲ ਸਿੰਘ ਨੂੰ ਥਾਣਾ ਮੁਖੀ ਹੈਬੋਵਾਲ ਤੋਂ ਥਾਣਾ ਮੁਖੀ ਕੋਤਵਾਲੀ, ਇੰਸਪੈਕਟਰ ਬਲਵਿੰਦਰ ਸਿੰਘ ਨੂੰ ਥਾਣਾ ਕੋਤਵਾਲੀ ਤੋਂ ਪੁਲਿਸ ਲਾਈਨ, ਏ.ਡੀ.ਸੀ.ਪੀ. ਇਕ ਨਾਲ ਤੈਨਾਤ ਇੰਸਪੈਕਟਰ ਅੰਮਿ੍ਤ ਪਾਲ ਸਿੰਘ ਨੂੰ ਐਸ.ਐਚ.ਓ. ਲਾਡੋਵਾਲ, ਥਾਣਾ ਡਾਬਾ ਦੀ ਐਸ.ਐਚ.ਓ. ਕੁਲਵੰਤ ਕੌਰ ਦੇ ਵਿਦੇਸ਼ ਜਾਣ ਕਾਰਨ ਉਨ੍ਹਾਂ ਦੀ ਥਾਂ 'ਤੇ ਸਬ ਇੰਸਪੈਕਟਰ ਪ੍ਰਮੋਦ ਰਾਜ ਨੂੰ ਥਾਣਾ ਡਾਬਾ ਭੇਜਿਆ ਗਿਆ ਹੈ | ਥਾਣਾ ਲਾਡੋਵਾਲ ਦੀ ਐਸ.ਐਚ.ਓ. ਗੁਰਸ਼ਿੰਦਰ ਕੌਰ ਨੂੰ ਲਾਈਨ ਹਾਜ਼ਰ ਕਰਕੇ ਪੁਲਿਸ ਲਾਈਨ ਭੇਜਿਆ ਗਿਆ ਹੈ | ਸਬ ਇੰਸਪੈਕਟਰ ਕਿ੍ਸ਼ਨ ਕੁਮਾਰ ਨੂੰ ਥਾਣਾ ਡਿਵੀਜ਼ਨ ਨੰਬਰ ਤਿੰਨ ਤੋਂ ਐਸ.ਐਚ.ਓ. ਹੈਬੋਵਾਲ ਨਿਯੁਕਤ ਕੀਤਾ ਗਿਆ ਹੈ | ਇਸ ਤੋਂ ਇਲਾਵਾ 10 ਹੋਰ ਪੁਲਿਸ ਮੁਲਾਜ਼ਮਾਂ ਦੇ ਵੀ ਤਬਾਦਲੇ ਕੀਤੇ ਗਏ ਹਨ |