16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਕੁਸ਼ਤੀ ਪੰਜਾਬੀਆਂ ਦੀ ਮਨਪਸੰਦ ਰਵਾਇਤੀ ਖੇਡ ਰਹੀ, ਜਿਸ ਨੂੰ ਸੰਭਾਲਣਾ ਜ਼ਰੂਰੀ-ਡਾ. ਗੋਸਲ <br/>

ਅਜੀਤ ਡੈਸਕ 30-01-2026
ਲੁਧਿਆਣਾ, 29 ਜਨਵਰੀ (ਜਸਵਿੰਦਰ ਸਿੰਘ)-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਚ ਅੱਜ ਡਾ. ਗੁਲਜ਼ਾਰ ਭਲਵਾਨ ਉਚੀ ਰੁੜਕੀ ਵਾਲਾ ਕੁਸ਼ਤੀ ਅਖਾੜਾ ਵਿਦਿਆਰਥੀਆਂ ਲਈ ਸ਼ੁਰੂ ਕੀਤਾ ਗਿਆ | ਇਸ ਅਖਾੜੇ ਦਾ ਉਦਘਾਟਨ ਕਰਦਿਆਂ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਕੁਸ਼ਤੀ ਪੰਜਾਬੀਆਂ ਦੀ ਮਨਪਸੰਦ ਰਵਾਇਤੀ ਖੇਡ ਰਹੀ ਹੈ, ਜਿਸ ਨੂੰ ਸੰਭਾਲਣਾ ਜ਼ਰੂਰੀ ਹੈ | ਡਾ. ਗੋਸਲ ਨੇ ਖਾਸ ਤੌਰ 'ਤੇ ਇਸ ਵੇਲੇ ਕੈਨੇਡਾ ਰਹਿ ਰਹੇ ਡਾ. ਗੁਲਜ਼ਾਰ ਸਿੰਘ ਭਲਵਾਨ ਦਾ ਜ਼ਿਕਰ ਕੀਤਾ, ਜੋ ਇਸ ਯੂਨੀਵਰਸਿਟੀ ਦੇ ਵਿਦਿਆਰਥੀ ਹੁੰਦਿਆਂ ਕੁਸ਼ਤੀ ਅਤੇ ਬਾਡੀ ਬਿਲਡਿੰਗ ਮੁਕਾਬਲੇ ਵਿਚ ਰਾਸ਼ਟਰੀ ਪੱਧਰ ਦੇ ਖਿਡਾਰੀ ਰਹੇ ਹਨ | ਵਰਨਣਯੋਗ ਹੈ ਕਿ ਹੁਣ ਵੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਇਸ ਪਾਸੇ ਉਤਸ਼ਾਹਿਤ ਕਰਨ ਲਈ ਡਾ. ਗੁਲਜ਼ਾਰ ਸਿੰਘ ਭਲਵਾਨ ਨੇ ਲਗਭਗ 20 ਲੱਖ ਰੁਪਏ ਯੂਨੀਵਰਸਿਟੀ ਨੂੰ ਭੇਜੇ ਹਨ, ਜਿਸ ਵਿਚੋਂ 15 ਲੱਖ ਰੁਪਏ ਦੇ ਵਿਆਜ ਨਾਲ ਹਰ ਸਾਲ ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਜਾਣਗੇ, ਜਦੋਂ ਕਿ ਕਰੀਬਨ 5 ਲੱਖ ਰੁਪਏ ਨਾਲ ਇਹ ਅਖਾੜਾ ਤਿਆਰ ਕੀਤਾ ਗਿਆ ਹੈ | ਡਾ. ਨਿਰਮਲ ਜੌੜਾ ਨੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਪੰਜਾਬ ਦੀਆਂ ਰਵਾਇਤੀ ਖੇਡਾਂ ਨਾਲ ਜੁੜ ਕੇ ਆਪਣੀ ਸਰੀਰਕ ਤੰਦਰੁਸਤੀ ਨੂੰ ਬਰਕਰਾਰ ਰੱਖਣ | ਜ਼ਿਲ੍ਹਾ ਖੇਡ ਅਫ਼ਸਰ ਕੁਲਦੀਪ ਚੁੱਗ ਨੇ ਖੇਡ ਵਿਭਾਗ ਵਲੋਂ ਹਰ ਸੰਭਵ ਸਹਾਇਤਾ ਦੇਣ ਦਾ ਵਚਨ ਵੀ ਦਿੱਤਾ | ਇਸ ਮੌਕੇ 'ਤੇ ਡਾ. ਅਜਮੇਰ ਸਿੰਘ ਢੱਟ ਨਿਰਦੇਸ਼ਕ ਖੋਜ, ਡਾ. ਮੱਖਣ ਸਿੰਘ ਭੁੱਲਰ ਨਿਰਦੇਸ਼ਕ ਪਸਾਰ ਸਿੱਖਿਆ, ਡਾ. ਰਿਸ਼ੀ ਇੰਦਰਾ ਸਿੰਘ ਗਿੱਲ ਮਿਲਖ ਅਫ਼ਸਰ, ਡਾ. ਯੋਗਿਤਾ ਸ਼ਰਮਾ ਲਾਇਬੇ੍ਰਰੀਅਨ, ਡਾ. ਪ੍ਰਭਜੋਧ ਸਿੰਘ ਸੰਧੂ ਵਧੀਕ ਨਿਰਦੇਸ਼ਕ ਪਸਾਰ, ਡਾ. ਵਿਸ਼ਵਜੀਤ ਸਿੰਘ ਹਾਂਸ ਚੀਫ਼ ਇੰਜੀਨੀਅਰ, ਡਾ. ਧਰਮਿੰਦਰ ਸਿੰਘ ਚੀਫ਼ ਵਾਰਡਨ, ਡਾ. ਵਿਸ਼ਾਲ ਬੈਕਟਰ, ਗੁਰਤੇਗ ਸਿੰਘ ਹਾਕੀ ਕੋਚ, ਗੁਰਮੀਤ ਸਿੰਘ ਐਥਲੈਟਿਕ ਕੋਚ ਹਾਜ਼ਰ ਸਨ | ਡਿਪਟੀ ਡਾਇਰੈਕਟਰ ਖੇਡਾਂ ਕੰਵਲਜੀਤ ਕੌਰ ਨੇ ਇਸ ਮੌਕੇ 'ਤੇ ਪਹੁੰਚੇ ਸਾਰੇ ਅਧਿਕਾਰੀਆਂ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਭਾਜਪਾ ਦਿਹਾਤੀ ਪ੍ਰਧਾਨ ਗਗਨਦੀਪ ਸਿੰਘ ਸੰਨੀ ਕੈਂਥ ਦੀ ਅਗਵਾਈ ਹੇਠ ਦੇਸ਼-ਭਗਤੀ ਸਮਾਗਮ <br/> ਅਗਲੀ ਖ਼ਬਰ ਰਾਜਵੀਰ ਸਿੰਘ ਚੁੱਪਕੀ ਬੇਗਮਪੁਰਾ ਸੇਵਾ ਦਲ ਦੇ ਲੁਧਿਆਣਾ ਦਿਹਾਤੀ ਪ੍ਰਧਾਨ ਨਿਯੁਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।