16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਰਾਜਵੀਰ ਸਿੰਘ ਚੁੱਪਕੀ ਬੇਗਮਪੁਰਾ ਸੇਵਾ ਦਲ ਦੇ ਲੁਧਿਆਣਾ ਦਿਹਾਤੀ ਪ੍ਰਧਾਨ ਨਿਯੁਕਤ <br/>

ਅਜੀਤ ਡੈਸਕ 30-01-2026
ਆਲਮਗੀਰ, 29 ਜਨਵਰੀ (ਜਰਨੈਲ ਸਿੰਘ ਪੱਟੀ)-ਸੂਬੇ ਅੰਦਰ ਦਲਿਤ ਸਮਾਜ ਦੇ ਹੱਕਾਂ ਅਤੇ ਹਕੂਕਾਂ ਦੀ ਪ੍ਰਾਪਤੀ ਲਈ ਲਗਾਤਾਰ ਯਤਨਸ਼ੀਲ ਜੱਥੇਬੰਦੀ ਬੇਗਮਪੁਰਾ ਸੇਵਾ ਦਲ ਪੰਜਾਬ ਵਲੋਂ ਸਾਬਕਾ ਸਰਪੰਚ ਰਾਜਵੀਰ ਸਿੰਘ ਚੁੱਪਕੀ ਦੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਖਦਿਆਂ ਬੇਗਮਪੁਰਾ ਸੇਵਾ ਦਲ ਪੰਜਾਬ ਵਲੋਂ ਉਨ੍ਹਾਂ ਨੂੰ ਲੁਧਿਆਣਾ ਦਿਹਾਤੀ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕਰਕੇ ਲੁਧਿਆਣਾ ਦਿਹਾਤੀ ਦੀ ਜੱਥੇਬੰਦੀ ਬਣਾਉਣ ਦੇ ਅਖਤਿਆਰ ਦਿੱਤੇ | ਸੂਬਾ ਪ੍ਰਧਾਨ ਰਾਜਿੰਦਰ ਸਿੰਘ ਰਾਜੂ ਜੋਧਾਂ ਨੇ ਚੁਪਕੀ ਨੂੰ ਨਿਯੁਕਤੀ ਪੱਤਰ ਦੇਣ ਸਮੇਂ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਅਜਾਦ ਹੋਣ ਦੇ 79 ਸਾਲਾਂ ਬਾਅਦ ਵੀ ਦੇਸ਼ ਦੇ ਦਲਿਤ ਸਮਾਜ ਨੂੰ ਉਨ੍ਹਾਂ ਦੇ ਸੰਵਿਧਾਨਿਕ ਹੱਕ ਨਹੀ ਮਿਲੇ | ਸਮੇਂ ਸਮੇਂ 'ਤੇ ਆਈਆਂ ਸਰਕਾਰਾਂ ਨੇ ਦਲਿਤ ਸਮਾਜ ਨੂੰ ਸਿਰਫ ਆਪਣੇ ਸਿਆਸੀ ਮੁਫਾਦਾਂ ਦੀ ਪੂਰਤੀ ਲਈ ਹੀ ਵਰਤਿਆ ਹੈ | ਇਸ ਲਈ ਸੰਵਿਧਾਨਿਕਾਂ ਹੱਕਾਂ ਦੀ ਪੂਰਤੀ ਲਈ ਸੂਬੇ ਦੇ ਸਮੁੱਚੇ ਦਲਿਤ ਸਮਾਜ ਨੂੰ ਇੱਕ ਮੰਚ 'ਤੇ ਆ ਕੇ ਆਪਣੀ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ | ਇਸ ਮੌਕੇ ਨਵਨਿਯੁਕਤ ਰਾਜਵੀਰ ਸਿੰਘ ਚੁੱਪਕੀ ਨੇ ਕਿਹਾ ਕਿ ਬੇਗਮਪੁਰਾ ਸੇਵਾ ਦਲ ਦੇ ਸੰਵਿਧਾਨ ਅਨੁਸਾਰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣਗੇ | ਇਸ ਸਮੇਂ ਜਸਵੀਰ ਸਿੰਘ ਪਮਾਲੀ ਜਨਰਲ ਸਕੱਤਰ ਬੇਗਮਪੁਰਾ ਸੇਵਾ ਦਲ, ਬਲਵੀਰ ਸਿੰਘ ਖਾਲਸਾ ਸਕੱਤਰ, ਡਾ. ਗੁਰਮੁਖ ਸਿੰਘ ਚੁੱਪਕੀ, ਲਵਪ੍ਰੀਤ ਸਿੰਘ, ਵਰਵਿੰਦਰ ਸਿੰਘ, ਪਰਦੀਪ ਸਿੰਘ, ਬਲਜੀਤ ਸਿੰਘ, ਕੁਲਵੰਤ ਸਿੰਘ, ਨਵਜੋਤ ਸਿੰਘ ਡੀ.ਸੀ., ਪਵਨਦੀਪ ਸਿੰਘ, ਪ੍ਰਭਜੋਤ ਸਿੰਘ, ਜਰਨੈਲ ਸਿੰਘ ਰਿੰਕੂ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |

ਪਿਛਲੀ ਖ਼ਬਰ ਕੁਸ਼ਤੀ ਪੰਜਾਬੀਆਂ ਦੀ ਮਨਪਸੰਦ ਰਵਾਇਤੀ ਖੇਡ ਰਹੀ, ਜਿਸ ਨੂੰ ਸੰਭਾਲਣਾ ਜ਼ਰੂਰੀ-ਡਾ. ਗੋਸਲ <br/> ਅਗਲੀ ਖ਼ਬਰ ਕਾਂਗਰਸ ਦੀ ਸੀਨੀਅਰ ਆਗੂ ਵੜਿੰਗ ਨੇ ਕੀਤੀ ਕਾਂਗਰਸੀ ਆਗੂਆਂ ਨਾਲ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।