ਲੁਧਿਆਣਾ, 29 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਕਰਜ਼ ਦੇ ਮਾਮਲੇ ਵਿਚ ਬੈਂਕ ਨਾਲ ਕਰੋੜਾਂ ਦੀ ਧੋਖਾਧੜੀ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਔਰਤ ਸਮੇਤ ਦੋ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਇੰਡੀਅਨ ਓਵਰਸੀਜ਼ ਬੈਂਕ ਦੇ ਸੀਨੀਅਰ ਮੈਨੇਜਰ ਉਮਾ ਕਾਂਤਾ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਸੰਬੰਧੀ ਪੁਲਿਸ ਨੇ ਸੁਮਨ ਜੈਨ ਵਾਸੀ ਘੁਮਾਰ ਮੰਡੀ ਅਤੇ ਪ੍ਰਵੀਨ ਜੈਨ ਵਾਸੀ ਘੁਮਾਰ ਮੰਡੀ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਦੋਸ਼ੀਆਂ ਨੇ ਆਪਣੀ ਫਰਮ ਲਈ ਬੈਂਕ ਤੋਂ ਇਕ ਕਰੋੜ 25 ਲੱਖ ਰੁਪਏ ਦਾ ਕਰਜ਼ ਲਿਆ ਸੀ, ਜੋ ਕਿ ਵਧਦਾ ਹੋਇਆ 3 ਕਰੋੜ 75 ਲੱਖ ਤੱਕ ਪਹੁੰਚ ਗਿਆ | ਕਥਿਤ ਦੋਸ਼ੀਆਂ ਵਲੋਂ ਜੋ ਕਰਜ਼ੇ ਦੇ ਬਦਲੇ ਫ਼ੈਕਟਰੀ ਦਾ ਸਟਾਕ ਮਸ਼ੀਨਰੀ ਜਾਇਦਾਦ ਬੈਂਕ ਵਲੋਂ ਸੀਲ ਕੀਤੀ ਗਈ ਸੀ, ਬਿਨਾਂ ਬੈਂਕ ਨੂੰ ਦੱਸਿਆ ਸਾਰਾ ਸਟਾਕ ਵੇਚ ਦਿੱਤਾ ਤੇ ਬੈਂਕ ਨਾਲ ਧੋਖਾਧੜੀ ਕੀਤੀ, ਜਿਸ 'ਤੇ ਬੈਂਕ ਵਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਕਰ ਲਿਆ | ਹਾਲ ਦੀ ਘੜੀ ਇਸ ਮਾਮਲੇ ਵਿਚ ਗਿ੍ਫ਼ਤਾਰੀ ਨਹੀਂ ਕੀਤੀ ਗਈ ਹੈ |