ਆਲਮਗੀਰ, 22 ਜਨਵਰੀ (ਜਰਨੈਲ ਸਿੰਘ ਪੱਟੀ)-ਸਥਾਨਕ ਨਨਕਾਣਾ ਸਾਹਿਬ ਪਬਲਿਕ ਸਕੂਲ ਦੀ ਇਕ ਉਭਰਦੀ ਬੁਲਾਰਾ ਨੇ ਪੁਲਿਸ ਡੀ.ਏ.ਵੀ. ਪਬਲਿਕ ਸਕੂਲ ਲੁਧਿਆਣਾ ਵਿਖੇ ਕਰਵਾਈ ਵੈਦਿਕ ਭਾਸ਼ਣ ਪ੍ਰਤੀਯੋਗਤਾ ਵਿਚ ਤੀਜਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ ¢ ਇਹ ਮੁਕਾਬਲਾ ਵੇਦ ਪ੍ਰਚਾਰ ਮੰਡਲ ਲੁਧਿਆਣਾ ਦੁਆਰਾ ਆਯੋਜਿਤ ਕੀਤਾ ਗਿਆ ਸੀ¢ ਇਸ ਵਿਚ ਇਲਾਕੇ ਦੇ 19 ਸਕੂਲਾਂ ਦੇ ਭਾਗੀਦਾਰਾਂ ਨੇ ਹਿੱਸਾ ਲਿਆ¢ ਛੇਵੀਂ ਜਮਾਤ ਦੀ ਨਮਨਜੋਤ ਕÏਰ ਨੇ ਸ਼ਾਨਦਾਰ ਆਤਮ ਵਿਸ਼ਵਾਸ, ਵਿਚਾਰਾਂ ਦੀ ਸਪਸ਼ਟਤਾ ਅਤੇ ਭਾਸ਼ਾ 'ਤੇ ਕਾਬੂ ਦਾ ਪ੍ਰਦਰਸ਼ਨ ਕੀਤਾ | ਉਸ ਨੰੂ ਮੁਕਾਬਲੇ ਵਿਚ ਤੀਜਾ ਇਨਾਮ ਦਿੱਤਾ ਗਿਆ¢ ਸਕੂਲ ਦੀ ਪਿ੍ੰਸੀਪਲ ਹਰਮੀਤ ਕÏਰ ਵੜੈਚ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੇ ਭਾਸ਼ਣ ਹੁਨਰ, ਸਭਿਆਚਾਰਕ ਜਾਗਰੂਕਤਾ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਪਾਲਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ¢