30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਵਿਖੇ ਸਕਿੱਲ ਡਿਵੈਲਪਮੈਂਟ ਸੈਂਟਰ ਦਾ ਉਦਘਾਟਨ <br/>

ਪ੍ਰੋਗਰਾਮ ਮÏਕੇ ਰਿਬਨ ਕੱਟਣ ਦੀ ਰਸਮ ਅਦਾ ਕਰਦੇ ਮੁੱਖ ਮਹਿਮਾਨ ਅਤੇ ਕਾਲਜ ਪ੍ਰਸ਼ਾਸਨ ਅਧਿਕਾਰੀ¢ ਤਸਵੀਰ-ਜਰਨੈਲ ਸਿੰਘ ਪੱਟੀ <br/> 23-01-2026
ਆਲਮਗੀਰ, 22 ਜਨਵਰੀ (ਜਰਨੈਲ ਸਿੰਘ ਪੱਟੀ)-ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਗਿੱਲ ਪਾਰਕ ਲੁਧਿਆਣਾ ਨੇ ਉਦਯੋਗ ਅਤੇ ਅਕਾਦਮਿਕ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਦੇ ਹੋਏ ਬਲਿਊ ਸਟਾਰ ਲਿਮਟਿਡ ਦੇ ਸਹਿਯੋਗ ਨਾਲ ਇਕ ਸਕਿੱਲ ਡਿਵੈਲਪਮੈਂਟ ਸੈਂਟਰ ਦੀ ਸਥਾਪਨਾ ਕੀਤੀ | ਇਹ ਪੰਜਾਬ ਦਾ ਕਿਸੇ ਵਿੱਦਿਅਕ ਸੰਸਥਾ ਵਿਚ ਸਥਾਪਿਤ ਕੀਤਾ ਬਲ਼ੂ ਸਟਾਰ ਦਾ ਪਹਿਲਾ ਸਕਿੱਲ ਡਿਵੈਲਪਮੈਂਟ ਸੈਂਟਰ ਹੈ ਜਿਸਦਾ ਮੁੱਖ ਉਦੇਸ਼ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਏਅਰ-ਕੰਡੀਸ਼ਨਿੰਗ ਅਤੇ ਰੈਫਰੀਜਰੇਸ਼ਨ ਦੀ ਸਿਖਲਾਈ ਪ੍ਰਦਾਨ ਕਰਨਾ ਹੈ ¢ ਕੰਪਨੀ ਵਲੋਂ ਪਹੁੰਚੇ ਮਾਹਿਰਾਂ ਦੁਆਰਾ ਸੈਂਟਰ ਦੇ ਬੁਨਿਆਦੀ ਢਾਂਚੇ ਅਤੇ ਸਿਖਲਾਈ ਸਹੂਲਤਾਂ ਦਾ ਪ੍ਰਦਰਸ਼ਨ ਵੀ ਕੀਤਾ ਗਿਆ | ਰਸਮੀਂ ਸੈਸ਼ਨ ਦੀ ਸ਼ੁਰੂਆਤ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਡਾ: ਹਰਮੀਤ ਸਿੰਘ ਦੇ ਸਵਾਗਤੀ ਭਾਸ਼ਣ ਨਾਲ ਹੋਈ | ਡਾ: ਸਹਿਜਪਾਲ ਸਿੰਘ ਪਿ੍ੰਸੀਪਲ ਜੀ.ਐਨ.ਡੀ.ਈ.ਸੀ. ਨੇ ਵਿਦਿਆਰਥੀਆਂ ਦੀ ਰੁਜ਼ਗਾਰ ਯੋਗਤਾ ਅਤੇ ਉਦਯੋਗ ਨਾਲ ਨਿਰੰਤਰ ਸੰਪਰਕ ਨੂੰ ਵਧਾਉਣ ਲਈ ਅਜਿਹੇ ਸਹਿਯੋਗਾਂ ਦੀ ਭੂਮਿਕਾ 'ਤੇ ਚਾਨਣਾ ਪਾਇਆ ¢ ਇਸ ਮÏਕੇ ਬਲ਼ੂ ਸਟਾਰ ਸਰਵਿਸ ਦੀ ਨੁਮਾਇੰਦਗੀ ਕਰਦਿਆਂ ਦਲਜੀਤ ਸਿੰਘ ਨੇ ਉਦਯੋਗ ਦੀਆਂ ਲੋੜਾਂ ਅਤੇ ਵਿਦਿਆਰਥੀਆਂ ਲਈ ਕੈਰੀਅਰ ਦੇ ਮੌਕਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ¢ ਪ੍ਰੋਗਰਾਮ ਦੀ ਸਮਾਪਤੀ ਪ੍ਰੋ: ਦਵਿੰਦਰ ਸਿੰਘ ਭੋਗਲ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਜੀ.ਐਨ.ਡੀ.ਈ.ਸੀ. ਦੁਆਰਾ ਮਾਹਿਰਾਂ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਦੇ ਧੰਨਵਾਦ ਨਾਲ ਹੋਈ ¢

ਪਿਛਲੀ ਖ਼ਬਰ ਵੈਦਿਕ ਭਾਸ਼ਨ ਪ੍ਰਤੀਯੋਗਤਾ ਵਿਚ ਨਨਕਾਣਾ ਸਾਹਿਬ ਪਬਲਿਕ ਸਕੂਲ ਦੀ ਵਿਦਿਆਰਥਣ ਨੇ ਪ੍ਰਾਪਤ ਕੀਤਾ ਤੀਜਾ ਸਥਾਨ <br/> ਅਗਲੀ ਖ਼ਬਰ ਪੀ.ਏ.ਯੂ. ਇੰਪਲਾਈਜ਼ ਯੂਨੀਅਨ ਨੇ ਕਰਵਾਇਆ ਸਰਦਾਰ ਕੇਹਰ ਸਿੰਘ ਰੂਪਾ ਵਿੱਤੀ ਐਵਾਰਡ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।