30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਪੀ.ਏ.ਯੂ. ਇੰਪਲਾਈਜ਼ ਯੂਨੀਅਨ ਨੇ ਕਰਵਾਇਆ ਸਰਦਾਰ ਕੇਹਰ ਸਿੰਘ ਰੂਪਾ ਵਿੱਤੀ ਐਵਾਰਡ <br/>

ਅਜੀਤ ਡੈਸਕ 23-01-2026
ਲੁਧਿਆਣਾ, 22 ਜਨਵਰੀ (ਜਸਵਿੰਦਰ ਸਿੰਘ)- ਪੀ.ਏ.ਯੂ. ਇੰਪਲਾਈਜ਼ ਯੂਨੀਅਨ ਨੇ ਪਾਲ ਆਡੀਟੋਰੀਅਮ, ਪੀ.ਏ.ਯੂ ਵਿਖੇ ਸਾਲ 2023-2024 ਲਈ ਕਰਵਾਏ ਸਰਦਾਰ ਕੇਹਰ ਸਿੰਘ ਰੂਪਾ ਵਿੱਤੀ ਅਵਾਰਡ ਵਿਚ ਪੀ.ਏ.ਯੂ ਦੇ ਰਜਿਸਟਰਾਰ ਡਾ: ਰਿਸ਼ੀਪਾਲ ਸਿੰਘ (ਆਈ.ਏ.ਐਸ.), ਮੁੱਖ ਮਹਿਮਾਨ ਵੱਜੋ ਸ਼ਾਮਲ ਹੋਏ ਅਤੇ ਡਾ: ਚਰਨਜੀਤ ਸਿੰਘ ਅੋਲਖ ਡੀਨ ਖੇਤੀਬਾੜੀ ਕਾਲਜ ਅਤੇ ਡ. ਮਨਜੀਤ ਸਿੰਘ ਡੀਨ ਖੇਤੀਬਾੜੀ ਇੰਜਨੀਅਰਿੰਗ ਟੈਕਨਾਲਜੀ ਕਾਲਜ ਵਿਸ਼ੇਸ ਮਹਿਮਾਨ ਵਜੋਂ ਸ਼ਾਮਲ ਹੋਏ | ਪੀ.ਏ.ਯੂ. ਇੰਪਲਾਈਜ਼ ਯੂਨੀਅਨ ਦੇ ਜਨਰਲ ਸਕੱਤਰ ਮਨਮੋਹਨ ਸਿੰਘ ਨੇ ਆਏ ਮਹਿਮਾਨਾਂ, ਮੁਲਾਜ਼ਮਾਂ ਅਤੇ ਅਵਾਰਡ ਪ੍ਰਾਪਤ ਕਰਨ ਵਾਲੇ ਬੱਚਿਆਂ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ ਜੀ ਆਇਆਂ ਕਿਹਾ | ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਵਾਲੀਆ ਨੇ ਸੰਬੋਧਨ ਕਰਦਿਆਂ ਹੋਏ ਦੱਸਿਆਂ ਕਿ ਪੀ.ਏ.ਯੂ. ਇੰਪਲਾਈਜ਼ ਦੇ ਸਾਬਕਾ ਪ੍ਰਧਾਨ ਸਵਰਗਵਾਸੀ ਸਰਦਾਰ ਰੂਪਾ ਸਿੰਘ ਰੂਪਾ ਵੱਲੋ ਇਹ ਅਵਾਰਡ ਆਪਣੇ ਪਿਤਾ ਸ. ਕਹਿਰ ਸਿੰਘ ਰੂਪਾ ਦੀ ਯਾਦ ਵਿੱਚ ਸ਼ੁਰੂ ਕੀਤਾ ਗਿਆ ਸੀ | ਇਸ ਵਿੱਚ ਪੀ.ਏ.ਯੂ ਦੀ ਅਡਮਿਸ਼ਨ ਦੇ ਐਂਟਰਸ ਟੈਸਟ ਵਿਚ ਸਾਰੇ ਕਾਲਜ਼ਾਂ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਪੀ.ਏ.ਯੂ. ਦੇ ਮੁਲਾਜ਼ਮਾਂ ਦੇ ਬੱਚਿਆਂ ਨੂੰ ਦਿੱਤਾ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਹਰ ਸਾਲ ਦਸਵੀਂ ਅਤੇ 10+2 ਵਿੱਚ 85% ਤੋ ਉਪਰ ਨੰਬਰ ਪ੍ਰਾਪਤ ਕਰਨ ਵਾਲੇ ਮੁਲਾਜ਼ਮਾਂ ਦੇ 5-5 ਬੱਚਿਆ ਨੂੰ ਦਿੱਤਾ ਜਾਂਦਾ ਹੈ | ਮੁੱਖ ਮਹਿਮਾਨ ਡਾ: ਰਿਸ਼ੀ ਪਾਲ ਸਿੰਘ (ਆਈ.ਏ.ਐਸ.) ਅਤੇ ਡ. ਚਰਨਜੀਤ ਸਿੰਘ ਅੋਲਖ ਡੀਨ ਖੇਤੀਬਾੜੀ ਕਾਲਜ ਅਤੇ ਡ. ਮੰਜੀਤ ਸਿੰਘ ਡੀਨ ਖੇਤੀਬਾੜੀ ਇਜਨੀਅਰਿੰਗ ਟਕਨਾਲਜੀ ਵਿਸ਼ੇਸ ਮਹਿਮਾਨਾਂ ਦੇ ਤੋਰ ਤੇ ਸ਼ਾਮਿਲ ਹੋਏ ਅਤੇ ਬੱਚਿਆਂ ਨੂੰ ਅਵਾਰਡ ਦਿੱੱਤੇ | ਇਸ ਮੋਕੇ ਭੁਮਿਕਾ, ਮੁਸਕਾਨ, ਈਸ਼ਾ, ਦੁਸ਼ੰਤ ਕੁਮਾਰ, ਅੰਸ਼ ਥਾਪਾ, ਹਰਸ਼ਾਨ ਸਿੰਘ, ਮੁਸਕਾਨ, ਗੁਰਕੋਮਲ ਕੋਰ,ਅਕਾਸ਼ਦੀਪ ਸਿੰਘ, ਕੀਰਤ ਕੋਰ ਸਿੱਧੂ, ਚੇਤਨਾ, ਅਦਿਤਿੱਆ ਸਿੰਘ, ਰਾਜਵੀਰ ਸਿੰਘ, ਸਤਵੀਰ ਸਿੰਘ ਅਤੇ ਮਹਿੁਲ ਨੇ ਪੀ.ਏ.ਯੂ. ਦੇ ਵੱਖ-ਵੱਖ ਕਾਲਜ਼ਾਂ ਵਿੱਚ ਐਂਟਰਸ ਟੈਸਟ ਵਿੱਚ ਪਹਿਲਾਂ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਲਈ ਅਵਾਰਡ ਪ੍ਰਾਪਤ ਕੀਤਾ | ਇਸ ਤੋ ਇਲਾਵਾ ਭੁਮਿਕਾ, ਮੁਸਕਾਨ, ਈਸ਼ਾ, ਅੰਸ਼ ਥਾਪਾ, ਸੁਸੀਰਤ ਕੋਰ ਬਾਠ, ਚੇਤਨਾ, ਅਦਿੱਤਿਆ ਸਿੰਘ, ਅਦਿੱਤਿਆ ਸਾਗਰ, ਸਿਮਰਨ ਚੋਧਰੀ, ਅਰਨਵ ਭਾਟੀਆ ਅਮਿਤ ਕੁਮਾਰ, ਸਵੀਤਾ, ਰਾਹੁਲ ਗੰਨਗਰ, ਰਿਸ਼ੀ ਸਾਗਰ, ਸੁਰਵੀਨ ਕੋਰ ਸਰਗਮ ਸ਼ਰਮਾਂ, ਤੰਨੂਸ਼ਿਖਾ ਐਮ. ਕੁਮਾਰ, ਆਰਨਾ ਸ਼ਰਮਾਂ, ਜਸ਼ਨਬੀਰ ਸਿੰਘ, ਦੀਪਾਲੀ ਅਮੁਲਿਆ ਥਾਪਰ, ਤਰੁਨਾ, ਸ਼ਿਵਾਸ਼ ਭਰਦਵਾਜ, ਐਂਜਲ ਕਸ਼ੈਪ ਅਤੇ ਆਸ਼ਾ ਰਾਣੀ ਨੂੰ ਦਸਵੀ ਅਤੇ 10+2 ਵਿੱਚ 85% ਤੋ ਉਪਰ ਨੰਬਰ ਹਾਸਲ ਕਰਨ ਲਈ ਅਵਾਰਡ ਦਿੱਤਾ ਗਿਆ | ਇਸ ਮੌਕੇ ਲਾਲ ਬਹਾਦਰ ਯਾਦਵ, ਬਿੱਕਰ ਸਿੰਘ, ਨਵਨੀਤ ਸ਼ਰਮਾਂ , ਨਰਿੰਦਰ ਸਿੰਘ ਸੇਖੋ, ਕੇਸ਼ਵ ਸੈਣੀ, ਗੁਰਇਕਬਾਲ ਸਿੰਘ, ਧਰਮਿੰਦਰ ਸਿੰਘ ਸਿੱਧੂ, ਭੁਪਿੰਦਰ ਸਿੰਘ, ਸਤਵਿੰਦਰ ਸਿੰਘ, ਹਰਮਿੰਦਰ ਸਿੰਘ, ਸੁਰਜੀਤ ਸਿੰਘ, ਕਰਨੈਲ ਸਿੰਘ, ਜਗਦੀਪ, ਸਿੰਘ, ਰਕੇਸ਼ ਕੁਮਾਰ, ਸੁਰਿੰਦਰ ਸਿੰਘ, ਪਿ੍ੰਸ ਗਰਗ, ਹੁਸਨ ਕੁਮਾਰ, ਹਰਪ੍ਰੀਤ ਸਿੰਘ, ਇੰਦਰਜੀਤ ਸਿੰਘ, ਜਤਿੰਦਰ ਸਿੰਘ ਸੈਣੀ ਅਤੇ ਤੇਜਿੰਦਰ ਸਿੰਘ ਵੀ ਹਾਜ਼ਰ ਰਹੇ |

ਪਿਛਲੀ ਖ਼ਬਰ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਵਿਖੇ ਸਕਿੱਲ ਡਿਵੈਲਪਮੈਂਟ ਸੈਂਟਰ ਦਾ ਉਦਘਾਟਨ <br/> ਅਗਲੀ ਖ਼ਬਰ ਪਿੰਡ ਸਾਹਬਾਣਾ ਵਿਖੇ ਆਯੁਸ਼ ਮੈਡੀਕਲ ਕੈਂਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।