30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਪਿੰਡ ਸਾਹਬਾਣਾ ਵਿਖੇ ਆਯੁਸ਼ ਮੈਡੀਕਲ ਕੈਂਪ <br/>

ਅਜੀਤ ਡੈਸਕ 23-01-2026
ਭਾਮੀਆਂ ਕਲਾਂ, 22 ਜਨਵਰੀ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਚੰਡੀਗੜ੍ਹ ਰੋਡ 'ਤੇ ਸਥਿਤ ਪਿੰਡ ਸਾਹਬਾਣਾ ਦੇ ਗੁਰਦੁਆਰਾ ਭਗਤ ਰਵਿਦਾਸ ਜੀ ਦੇ ਲੰਗਰ ਹਾਲ ਵਿਖੇ ਆਯੂਸ਼ ਮੈਡੀਕਲ ਕੈਂਪ ਲਗਾਇਆ ਗਿਆ | ਡਾਇਰੈਕਟਰ ਆਯੂਰਵੈਦਿਕ ਪੰਜਾਬ ਰਮਨ ਖੰਨਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਆਯੂਸ਼ ਮੈਡੀਕਲ ਕੈਂਪ ਜ਼ਿਲ੍ਹਾ ਆਯੂਰਵੈਦਿਕ, ਯੂਨਾਨੀ ਅਫਸਰ ਲੁਧਿਆਣਾ ਅਤੇ ਜ਼ਿਲ੍ਹਾ ਹੋਮੂਪੈਥੀ ਵਿਭਾਗ ਲੁਧਿਆਣਾ ਅਤੇ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਸਹਿਯੋਗ ਨਾਲ ਲਗਾਏ ਗਏ ਇਸ ਕੈਂਪ ਵਿਚ ਆਯੂਰਵੈਦਿਕ ਵਿਭਾਗ ਵਲੋਂ 380 ਮਰੀਜ਼ਾਂ ਅਤੇ ਹੋਮਿੳਪੈਥੀ ਵਿਭਾਗ ਵਲੋਂ 351 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ | ਇਸ ਮੌਕੇ ਅਯੂਰਵੈਦਿਕ ਵਿਭਾਗ ਵਲੋਂ ਕੈਂਪ ਵਿਚ ਰਮਨਪ੍ਰੀਤ ਕੌਰ ਏ.ਐਮ.ੳ. ਸਾਹਬਾਣਾ, ਡਾ. ਜਸਵੰਤ ਕੌਰ, ਡਾ. ਪਰਮਜੀਤ ਸਿੰਘ, ਉਪ ਵੈਦ ਸ਼ੈਫਾਲੀ, ਉਪ ਵੈਦ ਮਨੀਸ਼, ਉਪ ਵੈਦ ਦਿਨੇਸ਼ ਵਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ | ਇਸੇ ਤਰ੍ਹਾਂ ਹੋਮਿਓਪੈਥੀ ਵਿਭਾਗ ਵਲੋਂ ਡਾਕਟਰ ਬਲਵਿੰਦਰ ਸਿੰਘ ਐਸ.ਐਮ.ਓ. ਕੁਹਾੜਾ, ਡਾ. ਸਿਮੀ, ਡਿਸਪੈਂਸਰ ਅਮਰਿੰਦਰ ਸਿੰਘ ਅਤੇ ਡਿਸਪੈਂਸਰ ਗੁਰਪ੍ਰੀਤ ਸਿੰਘ ਨੇ ਡਿਊਟੀ ਨਿਭਾਈ | ਇਸ ਤੋਂ ਇਲਾਵਾ ਦਰਜਾਚਾਰ ਕਰਮਚਾਰੀ ਟੇਕ ਸਿੰਘ ਵਲੋਂ ਵੀ ਇਸ ਕੈਂਪ ਵਿਚ ਤਨਦੇਹੀ ਨਾਲ ਸੇਵਾ ਕੀਤੀ ਗਈ | ਇਸ ਮੌਕੇ ਪਿੰਡ ਦੇ ਸਰਪੰਚ ਕਮਲਜੀਤ ਸਿੰਘ, ਕੁਲਦੀਪ ਸਿੰਘ ਸਾਬਕਾ ਪੰਚ ਅਤੇ ਗੁਰਦੁਆਰਾ ਕਮੇਟੀ ਪ੍ਰਧਾਨ ਇੰਦਰਪਾਲ ਸਿੰਘ ਤੋਂ ਇਲਾਵਾ ਪਿੰਡ ਵਾਸੀਆਂ ਵਲੋਂ ਪੂਰਨ ਸਹਿਯੋਗ ਦਿੱਤਾ ਗਿਆ |

ਪਿਛਲੀ ਖ਼ਬਰ ਪੀ.ਏ.ਯੂ. ਇੰਪਲਾਈਜ਼ ਯੂਨੀਅਨ ਨੇ ਕਰਵਾਇਆ ਸਰਦਾਰ ਕੇਹਰ ਸਿੰਘ ਰੂਪਾ ਵਿੱਤੀ ਐਵਾਰਡ <br/> ਅਗਲੀ ਖ਼ਬਰ ਭੈਣੀ ਬੜਿੰਗਾਂ 'ਚ ਨਵਾਂ ਇੱਕਤਰ ਕੇਂਦਰ ਬਣਨ ਨਾਲ ਮਿਲੀ ਰਾਹਤ-ਧਰਮਜੀਤ ਸਿੰਘ ਢਿਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।