30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਭੈਣੀ ਬੜਿੰਗਾਂ 'ਚ ਨਵਾਂ ਇੱਕਤਰ ਕੇਂਦਰ ਬਣਨ ਨਾਲ ਮਿਲੀ ਰਾਹਤ-ਧਰਮਜੀਤ ਸਿੰਘ ਢਿਲੋਂ

ਅਜੀਤ ਡੈਸਕ 23-01-2026
ਲੁਧਿਆਣਾ, 22 ਜਨਵਰੀ (ਭੁਪਿੰਦਰ ਸਿੰਘ ਬੈਂਸ)-ਲੈਕਚਰਾਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤੇ ਜ਼ਿਲ੍ਹਾ ਪ੍ਰਧਾਨ ਧਰਮਜੀਤ ਸਿੰਘ ਢਿਲੋਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਭੈਣੀ ਬੜਿੰਗਾਂ ਨੰੂ ਨਵਾਂ ਇੱਕਤਰ ਕੇਂਦਰ ਬਣਾਉਣ ਨਾਲ ਅਧਿਆਪਕ ਨੰੂ ਵੱਡੀ ਰਾਹਤ ਮਿਲੀ ਹੈ | ਉਨ੍ਹਾਂ ਕਿਹਾ ਕਿ ਹੁਣ ਜ਼ਿਲ੍ਹਾ ਲੁਧਿਆਣਾ ਵਿਚ ਕੁੱਲ ਛੇ ਇੱਕਤਰ ਕੇਂਦਰ ਬਣ ਗਏ ਹਨ | ਜਿਸ ਨਾਲ ਉਤਰ ਪੱਤਰੀਆਂ ਜਮ੍ਹਾਂ ਕਰਵਾਉਣ ਦੌਰਾਨ ਆ ਰਹੀਆਂ ਮੁਸ਼ਕਲਾਂ ਦੂਰ ਹੋਣਗੀਆਂ | ਯੂਨੀਅਨ ਨੇ ਬੋਰਡ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਫੈਸਲਾ ਅਧਿਆਪਕਾਂ ਦੇ ਹਿੱਤ ਵਿਚ ਹੈ |

ਪਿਛਲੀ ਖ਼ਬਰ ਪਿੰਡ ਸਾਹਬਾਣਾ ਵਿਖੇ ਆਯੁਸ਼ ਮੈਡੀਕਲ ਕੈਂਪ <br/> ਅਗਲੀ ਖ਼ਬਰ ਵਿਧਾਇਕ ਗਰੇਵਾਲ ਤੇ ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਦੀ ਅਗਵਾਈ 'ਚ ਵਾਰਡ ਨੰਬਰ 13 'ਚ ਜਾਗਰੂਕਤਾ ਰੈਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।