30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਵਿਧਾਇਕ ਗਰੇਵਾਲ ਤੇ ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਦੀ ਅਗਵਾਈ 'ਚ ਵਾਰਡ ਨੰਬਰ 13 'ਚ ਜਾਗਰੂਕਤਾ ਰੈਲੀ <br/>

ਅਜੀਤ ਡੈਸਕ 23-01-2026
ਲੁਧਿਆਣਾ, 22 ਜਨਵਰੀ (ਭੁਪਿੰਦਰ ਸਿੰਘ ਬੈਂਸ)-ਰਾਜ ਵਿਆਪੀ ਮੁਹਿੰਮ ਨਸ਼ਿਆਂ ਵਿਰੱੁਧ ਜੰਗ ਤਹਿਤ ਸ਼ਹਿਰ ਦੇ ਵਾਰਡ ਨੰਬਰ 13 ਵਿਚ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਤੇ ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਦੀ ਅਗਵਾਈ ਹੇਠ ਜਾਗਰੂਕਤਾ ਰੈਲੀ ਕੱਢੀ ਗਈ | ਰੈਲੀ ਵਿਚ ਨੌਜਵਾਨਾਂ, ਔਰਤਾਂ ਅਤੇ ਸਥਾਨਕ ਨਿਵਾਸੀਆਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ ਅਤੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਈ | ਇਸ ਮੌਕੇ ਵਿਧਾਇਕ ਗਰੇਵਾਲ ਤੇ ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਨੇ ਨਸ਼ਿਆਂ ਨੰੂ ਸਮਾਜ ਲਈ ਗੰਭੀਰ ਚੁਨੌਤੀ ਦੱਸਦਿਆਂ ਮਾਪਿਆਂ ਅਤੇ ਜਨਤਾ ਨੰੂ ਸਰਗਰਮ ਭਾਗੀਦਾਰੀ ਲਈ ਅਪੀਲ ਕੀਤੀ | ਰੈਲੀ ਦੇ ਅੰਤ ਵਿਚ ਸਭ ਨੇ ਨਸ਼ਿਆਂ ਤੋਂ ਦੂਰ ਰਹਿਣ ਦਾ ਪ੍ਰਣ ਲਿਆ |

ਪਿਛਲੀ ਖ਼ਬਰ ਭੈਣੀ ਬੜਿੰਗਾਂ 'ਚ ਨਵਾਂ ਇੱਕਤਰ ਕੇਂਦਰ ਬਣਨ ਨਾਲ ਮਿਲੀ ਰਾਹਤ-ਧਰਮਜੀਤ ਸਿੰਘ ਢਿਲੋਂ ਅਗਲੀ ਖ਼ਬਰ ਹਰਿਆਣਾ ਦੇ ਰਾਜਪਾਲ ਵਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸਲੋਕਾਂ 'ਤੇ ਆਧਾਰਿਤ ਪੁਸਤਕ ਲੋਕ ਅਰਪਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।