ਹੰਬੜਾਂ, 20 ਜਨਵਰੀ (ਮੇਜਰ ਹੰਬੜਾਂ)-ਬੁਹ-ਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਹੰਬੜਾਂ ਦੇ ਸਕੱਤਰ ਸੁਖਪ੍ਰਤਾਪ ਸਿੰਘ ਹੀਰਾ ਅਤੇ ਗੁਰਪ੍ਰਤਾਪ ਸਿੰਘ ਹੀਰਾ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਸ. ਭਜਨ ਸਿੰਘ ਹੀਰਾ (64) ਦਾ ਆਪਣੇ ਖੇਤ 'ਚ ਜਾਣ ਉਪਰੰਤ ਪਏ ਦਿਲ ਦੇ ਦੌਰਾ ਕਾਰਨ ਦਿਹਾਂਤ ਹੋ ਗਿਆ | ਅਗਾਂਹਵਧੂ ਕਿਸਾਨ ਸ. ਭਜਨ ਸਿੰਘ ਹੀਰਾ ਦੇ ਦਿਹਾਂਤ ਨਾਲ ਹੰਬੜਾਂ ਨਗਰ ਅੰਦਰ ਸ਼ੋਗ ਦੀ ਲਹਿਰ ਪਾਈ ਜਾ ਰਹੀ ਹੈ, ਕਿਉਂਕਿ ਸ. ਭਜਨ ਸਿੰਘ ਹੀਰਾ ਬਹੁਤ ਹੀ ਸਾਊ ਤੇ ਨਿੱਘੇ ਤੇ ਸੁਭਾ ਦੇ ਮਾਲਕ ਸਨ, ਜਿਨ੍ਹਾਂ ਦੇ ਅਚਨਚੇਤ ਚਲੇ ਜਾਣਾ ਹੀਰਾ ਪਰਿਵਾਰ ਲਈ ਨਾ ਸਹਿਣਯੋਗ ਸਦਮਾ ਹੈ | ਸ. ਭਜਨ ਸਿੰਘ ਹੀਰਾ ਦੇ ਚਲੇ ਜਾਣ ਨਾਲ ਡਾ. ਸੰਤੋਂਖ ਸਿੰਘ ਹੀਰਾ, ਜਥੇ: ਸੁਰਜੀਤ ਸਿੰਘ ਹੀਰਾ, ਆਈ.ਏ.ਐੱਸ ਤਰਨਜੋਤ ਸਿੰਘ ਤੇ ਸਮੂਹ ਹੀਰਾ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਇਸ ਦੁੱਖ ਦੀ ਘੜੀ 'ਚ ਪ੍ਰਧਾਨ ਮਨਜੀਤ ਸਿੰਘ ਹੰਬੜਾਂ, ਖੇਤੀਬਾੜੀ ਸਭਾ ਹੰਬੜਾਂ ਦੇ ਪ੍ਰਧਾਨ ਪਰਮਿੰਦਰ ਸਿੰਘ ਚਾਵਲਾ, ਸਾਬਕਾ ਸਰਪੰਚ ਰਣਜੋਧ ਸਿੰਘ ਜੱਗਾ, ਆਗੂ ਮਨਜੀਤ ਸਿੰਘ ਭੈਰੋਮੁੰਨਾਂ, ਸਾਬਕਾ ਸਰਪੰਚ ਬਲਵੀਰ ਸਿੰਘ ਕਲੇਰ, ਠੇਕੇਦਾਰ ਹਰਮੋਹਣ ਸਿੰਘ, ਪ੍ਰਵਾਸੀ ਭਾਰਤੀ ਮੇਜਰ ਸਿੰਘ ਚੀਮਾ, ਅਵਤਾਰ ਸਿੰਘ ਤਾਰੀ ਚੀਮਾ, ਉੱਪ ਪ੍ਰਧਾਨ ਕਮਲਦੀਪ ਸਿੰਘ ਬਾਦਲ, ਜਸਵੀਰ ਸਿੰਘ ਰਾਣਾ, ਕਪੂਰ ਸਿੰਘ ਘੁੰਮਣ, ਸਕੱਤਰ ਬਲਵੀਰ ਸਿੰਘ ਧਾਲੀਵਾਲ, ਬਲਾਕ ਸੰੰਮਤੀ ਮੈਂਬਰ ਕਾਰਜ ਸਿੰਘ ਬਾਠ, ਪੰਚ ਖੁਸ਼ਪ੍ਰੀਤ ਸਿੰਘ ਥਿੰਦ, ਹਰਪਿੰਦਰ ਸਿੰਘ ਧਾਲੀਵਾਲ, ਸਕੱਤਰ ਜਗਦੇਵ ਸਿੰਘ ਬੀਰਮੀ, ਸਕੱਤਰ ਬਲਵੀਰ ਸਿੰਘ ਨੂਰਪੁਰ ਬੇਟ, ਸਕੱਤਰ ਜਸਪ੍ਰੀਤ ਸਿੰਘ ਫਾਗਲਾ, ਪ੍ਰਧਾਨ ਰਘਵੀਰ ਸਿੰਘ ਗਿੱਲ ਨੂਰਪੁਰ, ਏ.ਡੀ.ਓ ਡਾ. ਅਰਸ਼ਦੀਪ ਸਿੰਘ, ਏ.ਡੀ.ਓ ਡਾ. ਸ਼ੇਰਅਜੀਤ ਸਿੰਘ ਮੰਡ, ਪ੍ਰਧਾਨ ਗੁਰਮੀਤ ਸਿੰਘ ਧਾਲੀਵਾਲ, ਮੈਂਬਰ ਬਲਜਿੰਦਰ ਸਿੰਘ ਸਿੱਧੂ, ਕਿਸਾਨ ਆਗੂ ਬਲਵਿੰਦਰ ਸਿੰਘ ਭੈਰੋਮੁੰਨਾਂ, ਡਾ. ਇਕਬਾਲ ਸਿੰਘ ਬਾਸੀਆਂ, ਪੰਚ ਸੁਖਜੀਤ ਸਿੰਘ ਬਾਠ, ਪੰਚ ਗੁਰਚਰਨ ਸਿੰਘ ਬਾਠ, ਪੰਚ ਅਵਤਾਰ ਸਿੰਘ ਭੰਦੋਲ ਸਮੇਤ ਹੋਰਾਂ ਵਲੋਂ ਗਹਿਰਾ ਦੁੱਖ ਪ੍ਰਗਟ ਕੀਤਾ | ਪਰਿਵਾਰਿਕ ਮੈਂਬਰਾਂ ਮੁਤਾਬਕ ਸਵ: ਭਜਨ ਸਿੰਘ ਹੀਰਾ ਦਾ ਅੰਤਿਮ ਸੰਸਕਾਰ ਅੱਜ 21 ਜਨਵਰੀ ਦੁਪਹਿਰ 12 ਵਜੇ ਕਸਬਾ ਹੰਬੜਾਂ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ |