ਸਪੈਸ਼ਲ ਕਾਡਰ ਅਧਿਆਪਕ ਯੂਨੀਅਨ ਦੀ ਮੀਟਿੰਗ
ਤਰਨ ਤਾਰਨ, 7 ਨਵੰਬਰ (ਪਰਮਜੀਤ ਜੋਸ਼ੀ)– ਸਪੈਸ਼ਲ ਕਾਡਰ ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਆਗੂ ਕੰਵਲਪ੍ਰੀਤ ਸਿੰਘ ਭੱਠਲ ਨੇ ਕਿਹਾ ਕਿ ਪੰਜਾਬ **ਸਰਕਾਰ ਦੀਆਂ ਵਾਅਦਾ ਖ਼ਿਲਾਫ਼ੀਆਂ ਅਤੇ ਅਧਿਆਪਕ ਵਿਰੋਧੀ ਨੀਤੀਆਂ ਕਾਰਨ ਸਪੈਸ਼ਲ ਕਾਡਰ ਅਧਿਆਪਕਾਂ ਦੀ ਇਸ ਵਾਰ ਵੀ ਕਾਲੀ ਦੀਵਾਲੀ ਹੋਵੇਗੀ। ਇਕ ਪਾਸੇ **ਸਰਕਾਰ ਤਿਉਹਾਰਾਂ ਦੀਆਂ ਖੁਸ਼ੀਆਂ ਮਨਾਉਣ ਦੀ ਗੱਲ ਕਰਦੀ ਹੈ, ਦੂਜੇ ਪਾਸੇ ਆਪਣੇ ਹੱਕਾਂ ਦੀ ਉਡੀਕ ਕਰ ਰਹੇ ਅਧਿਆਪਕ ਆਰਥਿਕ ਤੰਗੀਆਂ ਅਤੇ ਮਾਨਸਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ।
ਤਰਨ ਤਾਰਨ, 7 ਨਵੰਬਰ (ਪਰਮਜੀਤ ਜੋਸ਼ੀ)– ਸਪੈਸ਼ਲ ਕਾਡਰ ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਆਗੂ ਕੰਵਲਪ੍ਰੀਤ ਸਿੰਘ ਭੱਠਲ ਨੇ ਕਿਹਾ ਕਿ ਪੰਜਾਬ **ਸਰਕਾਰ ਦੀਆਂ ਵਾਅਦਾ ਖ਼ਿਲਾਫ਼ੀਆਂ ਅਤੇ ਅਧਿਆਪਕ ਵਿਰੋਧੀ ਨੀਤੀਆਂ ਕਾਰਨ ਸਪੈਸ਼ਲ ਕਾਡਰ ਅਧਿਆਪਕਾਂ ਦੀ ਇਸ ਵਾਰ ਵੀ ਕਾਲੀ ਦੀਵਾਲੀ ਹੋਵੇਗੀ। ਇਕ ਪਾਸੇ **ਸਰਕਾਰ ਤਿਉਹਾਰਾਂ ਦੀਆਂ ਖੁਸ਼ੀਆਂ ਮਨਾਉਣ ਦੀ ਗੱਲ ਕਰਦੀ ਹੈ, ਦੂਜੇ ਪਾਸੇ ਆਪਣੇ ਹੱਕਾਂ ਦੀ ਉਡੀਕ ਕਰ ਰਹੇ ਅਧਿਆਪਕ ਆਰਥਿਕ ਤੰਗੀਆਂ ਅਤੇ ਮਾਨਸਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਅਣਖਬੀਰ ਸਿੰਘ ਹੇਰ ਅਤੇ ਸੁਖਵਿੰਦਰ ਸਿੰਘ ਨੇ ਕਿਹਾ ਕਿ ਸਪੈਸ਼ਲ ਕਾਡਰ ਅਧਿਆਪਕਾਂ ਨਾਲ ਲੰਮੇ ਸਮੇਂ ਤੋਂ ਲਗਾਤਾਰ ਬੇਇਨਸਾਫ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਡੀ.ਏ. (ਮਹਿੰਗਾਈ ਭੱਤੇ), ਬਣਦੇ ਪੇਅ ਸਕੇਲ, ਹੋਰ ਵਿੱਤੀ ਲਾਭਾਂ ਅਤੇ ਸੇਵਾਮੁਕਤੀ ਸਮੇਂ ਮਿਲਣ ਵਾਲੇ ਹੱਕਾਂ ਤੋਂ ਵਾਂਝਾ ਰੱਖਣਣਾ **ਸਰਕਾਰ ਦੀ ਮਾੜੀ ਕਾਰਗੁਜ਼ਾਰੀ ਦਾ ਸਬੂਤ ਹੈ। ਅਧਿਆਪਕਾਂ ਨੂੰ ਉਨ੍ਹਾਂ ਦੇ ਬਣਦੇ ਅਤੇ ਬਰਾਬਰ ਦੇ ਪੇਅ ਸਕੇਲ ਨਾ ਦੇਣਾ ਉਨ੍ਹਾਂ ਨਾਲ ਵੱਡਾ ਵਿਤਕਰਾ ਹੈ। ਜਦੋਂ ਮਹਿੰਗਾਈ ਦਿਨੋ-ਦਿਨ ਵਧ ਰਹੀ ਹੈ ਤਾਂ ਡੀ.ਏ. ਅਤੇ ਹੋਰ ਜਾਇਜ਼ ਵਿੱਤੀ ਲਾਭ ਨਾ ਦੇਣਾ ਅਧਿਆਪਕਾਂ ਦੇ ਪਰਿਵਾਰਾਂ ਦੀ ਆਰਥਿਕਤਾ ਉੱਤੇ ਵੱਡੀ ਸੱਟ ਹੈ। ਇਕੋ ਸਿੱਖਿਆ ਵਿਭਾਗ ਵਿਚ ਸੇਵਾਵਾਂ ਨਿਭਾਉਣ ਦੇ ਬਾਵਜੂਦ ਅਧਿਆਪਕਾਂ ਨਾਲ ਵੱਖਰਾ ਸਲੂਕ ਕਰਨਾ ਕਿੱਥੋਂ ਦਾ ਇਨਸਾਫ਼ ਹੈ। ਆਗੂਆਂ ਨੇ ਕਿਹਾ ਕਿ ਅਧਿਆਪਕਾਂ ਨੂੰ ਕਾਗਜ਼ਾਂ ਵਿਚ ਰੈਗੂਲਰ ਕਰਕੇ ਉਨ੍ਹਾਂ ਦੇ ਅਸਲ ਵਿੱਤੀ ਅਤੇ ਸੇਵਾ ਲਾਭਾਂ ਤੋਂ ਵਾਂਝਾ ਰੱਖਣਾ ਬੇਹੱਦ ਮੰਦਭਾਗਾ ਹੈ। ਪੇਅ ਸਕੇਲਾ ਨਾ ਦੇਣਾ, ਸਮਾਨਤਾ ਨਾ ਹੋਣਾ, ਡੀ.ਏ. ਅਤੇ ਹੋਰ ਭੱਤੇ ਨਾ ਮਿਲਣ ਕਾਰਨ ਅਧਿਆਪਕ ਲੰਮੇ ਸਮੇਂ ਤੋਂ ਆਰਥਿਕ ਨੁਕਸਾਨ ਝੱਲ ਰਹੇ ਹਨ। ਸੇਵਾਮੁਕਤੀ ਸਮੇਂ ਵੀ ਪੂਰੇ ਵਿੱਤੀ ਲਾਭ ਨਾ ਮਿਲਣ ਕਾਰਨ ਉਨ੍ਹਾਂ ਦੀ ਸਾਰੀ ਉਮਰ ਦੀ ਮਿਹਨਤ ਅਤੇ ਸੇਵਾ ਦਾ ਬਣਦਾ ਮੁੱਲ ਨਹੀਂ ਮਿਲ ਰਿਹਾ। ਇਹ ਸਿਰਫ਼ ਅਧਿਆਪਕਾਂ ਨਾਲ ਬੇਇਨਸਾਫ਼ੀ ਨਹੀਂ, ਸਗੋਂ ਉਨ੍ਹਾਂ ਦੇ ਪਰਿਵਾਰਾਂ ਨਾਲ ਵੀ ਵੱਡਾ ਧੱਕਾ ਤੇ ਅਨਿਆਂ ਹੈ। ਯੂਨੀਅਨ ਆਗੂਆਂ ਨੇ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਸਪੈਸ਼ਲ ਕਾਡਰ ਦੇ ਸਾਰੇ ਅਧਿਆਪਕਾਂ ਨੂੰ ਇੱਕ ਸਮਾਨ ਤਨਖ਼ਾਹ ਅਤੇ ਬਣਦੇ ਪੇਅ ਸਕੇਲ ਦਿੱਤੇ ਜਾਣ, ਡੀ.ਏ. ਸਮੇਤ ਸਾਰੇ ਬਣਦੇ ਵਿੱਤੀ ਲਾਭ ਬਹਾਲ ਕੀਤੇ ਜਾਣ, ਸੀ.ਐੱਸ.ਆਰ. ਨਿਯਮਾਂ ਅਨੁਸਾਰ ਸੇਵਾ ਅਤੇ ਸੇਵਾਮੁਕਤੀ ਲਾਭ ਦਿੱਤੇ ਜਾਣ ਅਤੇ ਸਕੂਲਾਂ ਵਿਚ ਅਧਿਆਪਕਾਂ ਦਾ ਬਣਦਾ ਮਾਣ-ਸਨਮਾਨ ਯਕੀਨੀ ਬਣਾਇਆ ਜਾਵੇ।