ਪੰਜਾਬ ਪੈਨਸ਼ਨ ਯੂਨੀਅਨ 13 ਤੋਂ 19 ਨਵੰਬਰ ਦੇ ਚੰਡੀਗੜ੍ਹ ’ਚ ਪੱਕੇ ਮੋਰਚੇ ਵਿਚ ਵੱਧ ਚੜ੍ਹ ਕੇ ਹਿੱਸਾ ਲਵੇਗੀ
ਤਰਨ ਤਾਰਨ, 7 ਨਵੰਬਰ (ਪਰਮਜੀਤ ਜੋਸ਼ੀ)– ਪੰਜਾਬ ਪੈਨਸ਼ਨਰ ਯੂਨੀਅਨ ਜ਼ਿਲ੍ਹਾ ਤਰਨ ਤਾਰਨ ਦੀ ਮਹੀਨਾਵਾਰ ਮੀਟਿੰਗ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਪੁਰੀ, ਅਜਮੇਰ ਸਿੰਘ ਕੱਲ੍ਹਾ, ਸੂਬਾ ਸਿੰਘ, ਕਾਰਜ ਸਿੰਘ ਕੈਰੋਂ ਦੀ ਪ੍ਰਧਾਨਗੀ ਹੇਠ ਰੋਡਵੇਜ ਭਵਨ ਤਰਨ ਤਾਰਨ ਵਿਖੇ ਕੀਤੀ ਗਈ। ਇਸ ਸਮੇਂ ਪੈਨਸ਼ਨਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਚਰਚਾ ਕੀਤੀ ਗਈ।
ਤਰਨ ਤਾਰਨ, 7 ਨਵੰਬਰ (ਪਰਮਜੀਤ ਜੋਸ਼ੀ)– ਪੰਜਾਬ ਪੈਨਸ਼ਨਰ ਯੂਨੀਅਨ ਜ਼ਿਲ੍ਹਾ ਤਰਨ ਤਾਰਨ ਦੀ ਮਹੀਨਾਵਾਰ ਮੀਟਿੰਗ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਪੁਰੀ, ਅਜਮੇਰ ਸਿੰਘ ਕੱਲ੍ਹਾ, ਸੂਬਾ ਸਿੰਘ, ਕਾਰਜ ਸਿੰਘ ਕੈਰੋਂ ਦੀ ਪ੍ਰਧਾਨਗੀ ਹੇਠ ਰੋਡਵੇਜ ਭਵਨ ਤਰਨ ਤਾਰਨ ਵਿਖੇ ਕੀਤੀ ਗਈ। ਇਸ ਸਮੇਂ ਪੈਨਸ਼ਨਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਚਰਚਾ ਕੀਤੀ ਗਈ। ਇਸ ਸਮੇਂ ਜਥੇਬੰਦੀ ਦੇ ਆਗੂ ਸਵਰਨ ਸਿੰਘ ਕੁਹਾੜਕਾ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਵਾਰ ਵਾਰ ਮੁਲਾਜ਼ਮਾਂ ਤੇ ਪੈਨਸ਼ਨਰ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗ ਦਾ ਸਮਾਂ ਦੇ ਕੇ ਭੱਜ ਰਹੀ ਹੈ ਅਤੇ ਸਰਕਾਰ ਦੇ ਮੰਤਰੀ ਮਸਲੇ ਹੱਲ ਕਰਨ ਦੀ ਬਜਾਏ ਪ੍ਰੈਸ ਵਾਰਤਾ ਕਰਕੇ ਪੰਜਾਬ ਦੇ ਲੋਕਾਂ ਵਿਚ ਮੁਲਾਜ਼ਮਾਂ/ ਪੈਨਸ਼ਨਰਾਂ ਪ੍ਰਤੀ ਗਲਤ ਪ੍ਰਚਾਰ ਕਰ ਰਹੇ ਹਨ ਕਿ ਸੂਬੇ ਦੀ ਕੁੱਲ ਆਮਦਨ ਦਾ 51 ਫੀਸਦੀ ਹਿੱਸਾ ਤਨਖਾਹਾਂ ਦੇ ਰੂਪ ਵਿਚ ਦਿੱਤਾ ਜਾਂਦਾ ਹੈ, ਜਦਕਿ ਸਰਕਾਰ ਆਪਣੇ ਫਜ਼ੂਲ ਦੇ ਖ਼ਰਚੇ ਘਟਾਉਣ ਦੀ ਬਜਾਏ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ ਤੇ ਬਣਦੇ ਹੋਰ ਭੱਤੇ ਦੇਣ ਤੋਂ ਵੀ ਮੁਕਰ ਰਹੀ ਹੈ। ਮਹਿੰਗਾਈ ਭੱਤਾ ਸਰਕਾਰਾਂ ਵਲੋਂ ਮੁਲਾਜ਼ਮਾਂ ਨੂੰ ਖ਼ੈਰਾਤ ਨਹੀ ਸਗੋਂ ਸਮੇਂ ਸਮੇਂ ’ਤੇ ਬਣਦੇ ਤਨਖਾਹ ਕਮਿਸ਼ਨਾਂ ਰਾਹੀ ਕਾਨੂੰਨ ਅਨੁਸਾਰ ਮਹਿੰਗਾਈ ਵਧਣ ਨਾਲ ਮਿਲਦਾ ਹੈ ਤੇ ਸਰਕਾਰ ਦੇ ਮੰਤਰੀਆਂ ਸਮੇਤ ਉੱਚ ਅਫਸਰਸਾਹੀ 63 ਫੀਸਦੀ ਭੱਤਾ ਲੈ ਰਹੀ ਹੈ ਪਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਕੋਰਟ ਦੀ ਮੁੱਖ ਸਕੱਤਰ ਨੂੰ ਦਿੱਤੀ ਘੁਰਕੀ ਤੋਂ ਬਾਅਦ 3 ਫੀਸਦੀ ਮਹਿੰਗਾਈ ਭੱਤਾ ਦਿੱਤਾ ਹੈ ਜਦ ਕਿ ਕੇਂਦਰ ਸਰਕਾਰ ਨਾਲੋ 10 ਫੀਸਦੀ ਅਜੇ ਵੀ ਘੱਟ ਹੈ ਅਤੇ ਪੰਜਾਬ ਸਰਕਾਰ ਵੱਲ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਕਰੋੜਾਂ ਦੇ ਰੂਪ ’ਚੋ ਬਕਾਇਆ ਖੜਾ ਹੈ, ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨਾ, ਮੈਡੀਕਲ ਭੱਤਾ ਦੁੱਗਣਾ ਕਰਨਾ ਅਤੇ ਪੈਨਸ਼ਨਰਾਂ ਦਾ 2.59 ਦਾ ਗੁਣਾਂਕ ਲਾਗੂ ਕਰਨ ਤੋਂ ਸਰਕਾਰ ਟਾਲ ਮਟੋਲ ਕਰ ਰਹੀ ਹੈ, ਇਸ ਲਈ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਝਾਂ ਮੁਲਾਜ਼ਮ ਫਰੰਟ ਵੱਲੋ ਚੰਡੀਗੜ੍ਹ ਵਿਖੇ 13 ਨਵੰਬਰ ਤੋਂ 19 ਨਵੰਬਰ ਤੱਕ ਲੱਗਣ ਜਾ ਰਹੇ ਪੱਕੇ ਮੋਰਚੇ ਚੋ ਪੰਜਾਬ ਪੈਨਸ਼ਨ ਯੂਨੀਅਨ ਵੱਧ ਚੜ੍ਹ ਕੇ ਸ਼ਮੂਲੀਅਤ ਕਰੇਗੀ। ਪੈਨਸ਼ਨਰ ਆਗੂਆਂ ਨੇ ਇਹ ਵੀ ਦੱਸਿਆ ਕਿ ਪੈਨਸ਼ਨ ਦਿਵਸ ਦਸੰਬਰ ਮਹੀਨੇ ਦੀ ਪੰਜ ਤਾਰੀਖ ਨੂੰ ਜ਼ਿਲ੍ਹਾ ਤਰਨ ਤਾਰਨ ਵਾਲੇ ਸਾਥੀ ਰੋਡਵੇਜ ਭਵਨ ਤਰਨ ਤਾਰਨ ਵਿਖੇ ਵੱਡੀ ਪੱਧਰ ’ਤੇ ਮਨਾਉਣਗੇ। ਇਸ ਸਮੇਂ ਗੁਰਦੀਪ ਸਿੰਘ, ਮਹਿੰਦਰ ਸਿੰਘ, ਲਾਭ ਸਿੰਘ, ਜੀਵਨ ਸਿੰਘ, ਅਮਰੀਕ ਸਿੰਘ, ਸੇਵਾ ਸਿੰਘ, ਹਰਬੰਸ ਸਿੰਘ ਭੁੱਲਰ, ਬਚਨ ਸਿੰਘ, ਸੰਤੋਖ ਸਿੰਘ, ਲਖਵਿੰਦਰ ਸਿੰਘ, ਹਰਜਿੰਦਰ ਸਿੰਘ, ਬਲਰਾਜ ਸਿੰਘ, ਬਲਵਿੰਦਰ ਸਿੰਘ, ਸੁਖਦੇਵ ਸਿੰਘ, ਆਸਾ ਸਿੰਘ, ਕਸ਼ਮੀਰ ਸਿੰਘ, ਜਸਵੰਤ ਸਿੰਘ, ਰਾਮ ਸਿੰਘ, ਰਣਜੀਤ ਸਿੰਘ, ਰੋਡਵੇਜ ਸਾਥੀ ਪ੍ਰਧਾਨ ਸਤਨਾਮ ਸਿੰਘ, ਕੁਲਵਿੰਦਰ ਸਿੰਘ, ਨਵਦੀਪ ਸਿੰਘ, ਸੋਨੂੰ ਆਦਿ ਆਗੂ ਹਾਜ਼ਰ ਸਨ।