ਸੰਤ ਸਿੰਘ ਸੁੱਖਾ ਸਿੰਘ ਖ਼ਾਲਸਾ ਪਬਲਿਕ ਸਕੂਲ ਬੂਹ ਵਿਖੇ ਵਿਦਿਆਰਥੀਆਂ ਦੀਆਂ ਸਹਿ-ਅਕਾਦਮਿਕ ਗਤੀਵਿਧੀਆਂ ਕਰਵਾਈਆਂ
ਹਰੀਕੇ ਪੱਤਣ, 3 ਨਵੰਬਰ (ਸੰਜੀਵ ਕੁੰਦਰਾ)-ਸੰਤ ਸਿੰਘ ਸੁੱਖਾ ਸਿੰਘ ਖ਼ਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੂਹ ਹਰੀਕੇ ਪੱਤਣ ਵਿਖੇ ਵਿਦਿਆਰਥੀਆਂ ਦੀਆਂ ਸਹਿ-ਅਕਾਦਮਿਕ ਗਤੀਵਿਧੀਆਂ ਦੇ ਅਧੀਨ ਹਿੰਦੀ, ਇੰਗਲਿਸ਼ ਵਿਸ਼ਿਆਂ ਦੀਆਂ ਕਲਾ- ਪ੍ਰਦਰਸ਼ਨੀ ਅਤੇ ਇਕਨਾਮਿਕਸ ਵਿਸ਼ੇ ਦੇ ਸੈਮੀਨਾਰ ਕਰਵਾਏ ਗਏ, ਜਿਸ ਵਿਚ ਪਹਿਲੀ ਤੋਂ ਬਾਰ੍ਹਵੀਂ ਸ਼ਰੇਣੀ ਦੇ ਵਿਦਿਆਰਥੀਆਂ ਦੁਆਰਾ ਬੜੀ ਹੀ ਰੋਚਿਕਤਾ ਨਾਲ ਹਿੱਸਾ ਲਿਆ ਗਿਆ। ਇਹਨਾਂ ਸਹਿ-ਅਕਾਦਮਿਕ ਗਤੀਵਿਧੀਆਂ ਦੀ ਰੂਪ-ਰੇਖਾ ਪ੍ਰਿੰਸੀਪਲ ਸੰਦੀਪ ਕੌਰ ਢਿੱਲੋਂ ਦੁਆਰਾ ਬਣਾਈ ਗਈ ਅਤੇ ਵਿਸ਼ਾ ਅਧਿਆਪਕਾਂ ਦੀ ਨਿਗਰਾਨੀ ਹੇਠ ਇਹਨਾਂ ਦੀ ਤਿਆਰੀ ਕਰਵਾਈ ਗਈ।
ਹਰੀਕੇ ਪੱਤਣ, 3 ਨਵੰਬਰ (ਸੰਜੀਵ ਕੁੰਦਰਾ)-ਸੰਤ ਸਿੰਘ ਸੁੱਖਾ ਸਿੰਘ ਖ਼ਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੂਹ ਹਰੀਕੇ ਪੱਤਣ ਵਿਖੇ ਵਿਦਿਆਰਥੀਆਂ ਦੀਆਂ ਸਹਿ-ਅਕਾਦਮਿਕ ਗਤੀਵਿਧੀਆਂ ਦੇ ਅਧੀਨ ਹਿੰਦੀ, ਇੰਗਲਿਸ਼ ਵਿਸ਼ਿਆਂ ਦੀਆਂ ਕਲਾ- ਪ੍ਰਦਰਸ਼ਨੀ ਅਤੇ ਇਕਨਾਮਿਕਸ ਵਿਸ਼ੇ ਦੇ ਸੈਮੀਨਾਰ ਕਰਵਾਏ ਗਏ, ਜਿਸ ਵਿਚ ਪਹਿਲੀ ਤੋਂ ਬਾਰ੍ਹਵੀਂ ਸ਼ਰੇਣੀ ਦੇ ਵਿਦਿਆਰਥੀਆਂ ਦੁਆਰਾ ਬੜੀ ਹੀ ਰੋਚਿਕਤਾ ਨਾਲ ਹਿੱਸਾ ਲਿਆ ਗਿਆ। ਇਹਨਾਂ ਸਹਿ-ਅਕਾਦਮਿਕ ਗਤੀਵਿਧੀਆਂ ਦੀ ਰੂਪ-ਰੇਖਾ ਪ੍ਰਿੰਸੀਪਲ ਸੰਦੀਪ ਕੌਰ ਢਿੱਲੋਂ ਦੁਆਰਾ ਬਣਾਈ ਗਈ ਅਤੇ ਵਿਸ਼ਾ ਅਧਿਆਪਕਾਂ ਦੀ ਨਿਗਰਾਨੀ ਹੇਠ ਇਹਨਾਂ ਦੀ ਤਿਆਰੀ ਕਰਵਾਈ ਗਈ। ਇਨ੍ਹਾਂ ਪ੍ਰਦਰਸ਼ਨੀਆਂ ਵਿਚ ਅਧਿਆਪਕਾਂ ਦੀ ਮਿਹਨਤ ਦੀ ਝਲਕ ਸਪੱਸ਼ਟ ਪ੍ਰਤੀਤ ਹੋਈ। ਵਿਦਿਆਰਥੀਆਂ ਦੇ ਆਤਮ- ਵਿਸ਼ਵਾਸ ਨੂੰ ਉਤਸ਼ਾਹਿਤ ਕਰਨ ਹਿਤ ਬਤੌਰ ਵਿਸ਼ੇਸ਼ ਮਹਿਮਾਨ ਡਾ. ਰਘੂਨਾਥ ਜੈਨ (ਰਿਟਾਇਰਡ ਪ੍ਰਿੰਸੀਪਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਪੱਟੀ, ਡਾ. ਅਨੂਪਮ ਸੂਦ (ਅਸਿਸਟੈਂਟ ਪ੍ਰੋਫੈਸਰ ਹਿਸਟਰੀ), ਗੋਲਡ ਮੈਡਲਿਸਟ ਮੈਡਮ ਤਨਬੀਰ ਕੌਰ (ਅਸਿਸਟੈਂਟ ਪ੍ਰੋਫੈਸਰ ਇਕਨਾਮਿਕਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਪੱਟੀ) ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ।ਵਿਦਿਆਰਥੀਆਂ ਦੁਆਰਾ ਜੱਜਾਂ ਦੁਆਰਾ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਤਸੱਲੀਬਖਸ਼ ਦਿੱਤੇ ਗਏ । ਡਾ. ਰਘੂਨਾਥ ਜੈਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅਧਿਆਪਕ ਹੋਣਾ ਸਭ ਤੋਂ ਮਾਣ ਵਾਲੀ ਗੱਲ ਹੈ ਜੋ ਕਿ ਇਕ ਗਿੱਲੀ ਮਿੱਟੀ ਨੂੰ ਆਕਾਰ ਦੇਣਾ ਜਾਣਦਾ ਹੈ। ਉਨ੍ਹਾਂ ਨੇ ਆਪਣੇ ਮਨਮੋਹਕ ਸ਼ਾਇਰਾਨਾ ਅੰਦਾਜ਼ ਨਾਲ ਮਾਹੌਲ ਨੂੰ ਖੁਸ਼ਨਮਾ ਬਣਾ ਕੇ ਸਭ ਦਾ ਮਨ ਮੋਹ ਲਿਆ। ਉਨ੍ਹਾਂ ਕਿਹਾ ਕਿ ਫ਼ਖਰ ਵਾਲੀ ਗੱਲ ਹੈ ਕਿ ਇਸ ਸੰਸਥਾ ਦੇ ਵਿਦਿਆਰਥੀ ਰੱਟਾ ਲਗਾਉਣ ਦੀ ਬਜਾਇ ਪ੍ਰੈਕਟੀਕਲ ਗਤੀਵਿਧੀਆ ਰਾਹੀਂ ਗਿਆਨ ਹਾਸਲ ਕਰਦੇ ਹਨ। ਅਧਿਆਪਕਾਂ ਨੂੰ ਪ੍ਰੇਰਨਾ ਦਿੰਦਿਆਂ ਉਨ੍ਹਾਂ ਕਿਹਾ ਕਿ ਜਦ ਕੋਈ ਵਿਦਿਆਰਥੀ ਕਿਸੇ ਮੁਕਾਮ ਜਾਂ ਉੱਚੇ ਅਹੁਦੇ ’ਤੇ ਪਹੁੰਚਦਾ ਹੈ ਤਾਂ ਉਹੀ ਇਕ ਅਧਿਆਪਕ ਦੀ ਅਸਲ ਵਿਰਾਸਤ ਹੁੰਦੀ ਹੈ। ਡਾ. ਅਨੂਪਮ ਸੂਦ ਨੇ ਕਿਹਾ ਕਿ ਵਿਦਿਆਰਥੀਆਂ ਦੀਆਂ ਗਤੀਵਿਧੀਆਂ ਸਾਡੇ ਲਈ ਵੀ ਪ੍ਰੇਰਨਾ ਸਰੋਤ ਰਹੀਆਂ ਜੋ ਕਿ ਸਿੱਖਣ- ਸਿਖਾਉਣ ਦੀ ਕਲਾ ਉੱਪਰ ਨਿਰਧਾਰਿਤ ਸਨ। ਮੈਡਮ ਤਨਬੀਰ ਨੇ ਇਕਨਾਮਿਕਸ ਦੇ ਵਿਦਿਆਰਥੀਆਂ ਨੂੰ ਰੋਜਾਨਾ ਹੀ ਆਪਣੇ ਆਲੇ- ਦੁਆਲੇ ਦੇ ਸਮਾਜ ਵਿਚੋਂ ਅਰਥ ਸ਼ਾਸਤਰ ਨੂੰ ਸਮਝਣ ਦੇ ਲਈ ਕੁਝ ਉਦਾਹਰਨਾਂ ਵੀ ਦਿੱਤੀਆਂ। ਉਨ੍ਹਾਂ ਨੇ ਸਕੂਲ ਮੈਨੇਜਮੈਂਟ ਅਤੇ ਪ੍ਰਿੰਸੀਪਲ ਦਾ ਉਨ੍ਹਾਂ ਨੂੰ ਇੱਥੇ ਬੁਲਾਉਣ ਦੇ ਲਈ ਵਿਸ਼ੇਸ਼ ਧੰਨਵਾਦ ਕੀਤਾ। ਸਕੂਲ ਮੈਨੇਜਿੰਗ ਡਾਇਰੈਕਟਰ ਸਤੀਸ਼ ਕੁਮਾਰ ਨੇ ਅਧਿਆਪਕਾਂ ਨੂੰ ਸਫਲਤਾਪੂਰਵਕ ਸਾਰੀਆਂ ਗਤੀਵਿਧੀਆਂ ਸੰਪੂਰਨ ਹੋਣ ’ਤੇ ਵਧਾਈ ਦਿੱਤੀ। ਉਨ੍ਹਾਂ ਨੇ ਅਤੇ ਪ੍ਰਿੰਸੀਪਲ ਮੈਡਮ ਸੰਦੀਪ ਕੌਰ ਦੁਆਰਾ ਆਏ ਹੋਏ ਮਹਿਮਾਨਾਂ ਨੂੰ ਨਿੱਘੀ ਜੀ ਆਇਆਂ ਕਹਿੰਦੇ ਹੋਇਆ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।