04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿਚ ਬਲਾਕ ਗੰਡੀਵਿੰਡ ਵਲੋਂ ਸ਼ਾਨਦਾਰ ਪ੍ਰਦਰਸ਼ਨ

ਝਬਾਲ, 3 ਨਵੰਬਰ (ਸੁਖਦੇਵ ਸਿੰਘ)-ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਤਰਨ ਤਾਰਨ ਦੀਆਂ ਸਰਕਾਰੀ ਐਲੀਮੈਂਟਰੀ ਸਕੂਲ ਕੈਰੋਂ ਵਿਖੇ ਹੋਈਆ ਪ੍ਰਾਇਮਰੀ ਸਕੂਲ ਖੇਡਾਂ ਵਿਚ ਬਲਾਕ ਗੰਡੀਵਿੰਡ ਦਾ ਸਾ਼ਨਦਾਰ ਪ੍ਰਦਰਸ਼ਨ ਰਿਹਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੈਂਡ ਟੀਚਰ ਜਰਨੈਲ ਸਿੰਘ ਦੋਦੇ ਨੇ ਦੱਸਿਆ ਕਿ ਰੱਸਾਕੱਸੀ ਮੁਕਾਬਲੇ ਵਿਚ ਬਲਾਕ ਗੰਡੀਵਿੰਡ ਨੇ ਪਹਿਲਾ ਸਥਾਨ ਹਾਸਲ ਕੀਤਾ।

ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕਰਦੇ ਹੋਏ ਅਧਿਆਪਕ। ਤਸਵੀਰ: ਸੁਖਦੇਵ ਸਿੰਘ 04-11-2026
ਝਬਾਲ, 3 ਨਵੰਬਰ (ਸੁਖਦੇਵ ਸਿੰਘ)-ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਤਰਨ ਤਾਰਨ ਦੀਆਂ ਸਰਕਾਰੀ ਐਲੀਮੈਂਟਰੀ ਸਕੂਲ ਕੈਰੋਂ ਵਿਖੇ ਹੋਈਆ ਪ੍ਰਾਇਮਰੀ ਸਕੂਲ ਖੇਡਾਂ ਵਿਚ ਬਲਾਕ ਗੰਡੀਵਿੰਡ ਦਾ ਸਾ਼ਨਦਾਰ ਪ੍ਰਦਰਸ਼ਨ ਰਿਹਾ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੈਂਡ ਟੀਚਰ ਜਰਨੈਲ ਸਿੰਘ ਦੋਦੇ ਨੇ ਦੱਸਿਆ ਕਿ ਰੱਸਾਕੱਸੀ ਮੁਕਾਬਲੇ ਵਿਚ ਬਲਾਕ ਗੰਡੀਵਿੰਡ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਹੀ ਚੈਸ ਵਿਚ ਸਰਕਾਰੀ ਐਲੀਮੈਂਟਰੀ ਸਕੂਲ ਝਬਾਲ ਕੰਨਿਆ ਨੇ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ, ਸਰਕਲ ਕਬੱਡੀ ਅਤੇ ਖੋ-ਖੋ ਵਿਚ ਜ਼ਿਲ੍ਹਾ ਪੱਧਰ ’ਤੇ ਦੂਸਰਾ ਸਥਾਨ ਹਾਸਲ ਕੀਤਾ । ਰਿਲੇਅ ਦੌੜ (ਲੜਕੇ) ਵਿਚ ਦੂਸਰਾ ਸਥਾਨ ਅਤੇ ਲੜਕੀਆਂ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਕੁਸ਼ਤੀ ਮੁਕਾਬਲੇ ਵਿਚ ਸਰਕਾਰੀ ਐਲੀਮੈਂਟਰੀ ਸਕੂਲ ਖੈਰਦੀਨ ਕੇ ਨੇ ਪਹਿਲਾ ਸਥਾਨ ਅਤੇ ਯੋਗਾ ਵਿਚ ਸਰਕਾਰੀ ਐਲੀਮੈਂਟਰੀ ਸਕੂਲ ਸ਼ੁਕਰਚੱਕ ਵਲੋਂ ਦੂਸਰਾ ਸਥਾਨ ਹਾਸਲ ਕੀਤਾ । ਇਨ੍ਹਾਂ ਖੇਡਾਂ ਵਿਚ ਸਰਕਾਰੀ ਐਲੀਮੈਂਟਰੀ ਸਕੂਲ ਮੀਆਂਪੁਰ, ਢੰਡ ਕਸੇਲ, ਭੁਸੇ, ਖੈਰਦੀਨਕੇ ਨਾਰਲੀ, ਸੋਹਲ, ਦੋਦੇ, ਕਲਸ ਅਤੇ ਗੱਗੋਬੂਆ ਦੇ ਬੱਚਿਆਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜ਼ਿਲ੍ਹਾ ਐਲੀਮੈਂਟਰੀ ਸਿੱਖਿਆ ਅਫਸਰ ਕੰਵਲਜੀਤ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਰਜਿੰਦਰ ਕੌਰ ਨੇ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ। ਇਸ ਮੌਕੇ ਬਲਾਕ ਗੰਡੀਵਿੰਡ ਦੇ ਬਲਾਕ ਸਿੱਖਿਆ ਅਫਸਰ ਰਜਿੰਦਰ ਸਿੰਘ ਨੇ ਬੱਚਿਆਂ ਨੂੰ ਸਟੇਟ ਪੱਧਰੀ ਖੇਡਾਂ ਲਈ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ।ਬਲਾਕ ਖੇਡ ਅਫਸਰ ਮੈਡਮ ਰਣਦੀਪ ਕੌਰ ਨੇ ਕਿਹਾ ਕਿ ਖੇਡਾਂ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਜ਼ਰੂਰੀ ਹਨ। ਇਸ ਲਈ ਹਰ ਬੱਚੇ ਨੂੰ ਖੇਡਾਂ ਵਿਚ ਭਾਗ ਲੈਣਾ ਚਾਹੀਦਾ ਹੈ। ਇਸ ਮੌਕੇ ਹੈਡ ਟੀਚਰ ਜਰਨੈਲ ਸਿੰਘ ਦੋਦੇ, ਗੁਰਵੇਲ ਸਿੰਘ ਠੱਠਾ, ਗੁਰਚਰਨ ਸਿੰਘ ਕੋਟ ਸਿਵਿਆ, ਹਰਪ੍ਰੀਤ ਸਿੰਘ ਕਸੇਲ, ਹਰਜੀਤ ਸਿੰਘ ਕਸੇਲ, ਰਾਮਪਾਲ, ਜਗਜੀਤ ਸਿੰਘ ਸੋਹਲ, ਵਰਿੰਦਰਪਾਲ ਸਿੰਘ ਢੰਡ, ਅਨੀਸ਼ ਗਾਬਾ, ਗੁਰਪ੍ਰੀਤ ਸਿੰਘ ਠੱਠੀ ਸੋਹਲ, ਰੇਸ਼ਮ ਸਿੰਘ, ਗੁਰਲਾਲ ਸਿੰਘ ਸਿੱਧਵਾਂ, ਜਗਮੋਹਣ ਸਿੰਘ ਭੁਸੇ, ਪ੍ਰਿਤਪਾਲ, ਮੈਡਮ ਮਨਦੀਪ ਕੌਰ, ਸੁਖਰਾਜ ਕੌਰ, ਜਸਪ੍ਰੀਤ ਕੌਰ, ਸੀਮਾ ਰਾਣੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਡੀ.ਏ.ਪੀ. ਖਾਦ ਦੀ ਉਪਲੱਬਧਤਾ ਅਤੇ ਵੰਡ ਨੂੰ ਖੇਤੀਬਾੜੀ ਅਧਿਕਾਰੀਆਂ ਨੇ ਬਣਾਇਆ ਯਕੀਨੀ ਅਗਲੀ ਖ਼ਬਰ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ’ਤੇ 7 ਲੋਕਾਂ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।