20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਦਿਵਯ ਜਯੋਤੀ ਜਾਗਰਤੀ ਸੰਸਥਾਨ ਤਰਨ ਤਾਰਨ ਆਸ਼ਰਮ ਦੁਆਰਾ ਸਪਤਾਹਿਕ ਸਤਿਸੰਗ ਕਰਵਾਇਆ

ਤਰਨ ਤਾਰਨ, 19 ਅਕਤੂਬਰ (ਪਰਮਜੀਤ ਜੋਸ਼ੀ)–ਦਿਵਯ ਜਯੋਤੀ ਜਾਗਰਤੀ ਸੰਸਥਾਨ ਤਰਨ ਤਾਰਨ ਆਸ਼ਰਮ ਦੁਆਰਾ ਸਪਤਾਹਿਕ ਸਤਿਸੰਗ ਕਰਵਾਇਆ। ਇਸ ਮੌਕੇ ਸਾਧਵੀ ਪਰਮਜੀਤ ਭਾਰਤੀ ਨੇ ਨਵਰਾਤਿਆਂ ਦੇ ਬਾਰੇ ਦੱਸਦੇ ਹੋਏ ਕਿਹਾ ਕਿ ਭਾਰਤ ਦੀ ਪਾਵਨ ਧਰਤੀ ਉੱਪਰ ਤਿਉਹਾਰ ਅਤੇ ਪਰਵਾਂ ਨੂੰ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ।

ਅਜੀਤ ਡੈਸਕ 20-10-2026
ਤਰਨ ਤਾਰਨ, 19 ਅਕਤੂਬਰ (ਪਰਮਜੀਤ ਜੋਸ਼ੀ)–ਦਿਵਯ ਜਯੋਤੀ ਜਾਗਰਤੀ ਸੰਸਥਾਨ ਤਰਨ ਤਾਰਨ ਆਸ਼ਰਮ ਦੁਆਰਾ ਸਪਤਾਹਿਕ ਸਤਿਸੰਗ ਕਰਵਾਇਆ। ਇਸ ਮੌਕੇ ਸਾਧਵੀ ਪਰਮਜੀਤ ਭਾਰਤੀ ਨੇ ਨਵਰਾਤਿਆਂ ਦੇ ਬਾਰੇ ਦੱਸਦੇ ਹੋਏ ਕਿਹਾ ਕਿ ਭਾਰਤ ਦੀ ਪਾਵਨ ਧਰਤੀ ਉੱਪਰ ਤਿਉਹਾਰ ਅਤੇ ਪਰਵਾਂ ਨੂੰ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਤਿਉਹਾਰ ਲੌਕਿਕ ਉਤਸਵ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਜਿਸਦਾ ਆਰੰਭ ਵੀ ਹੈ ਅਤੇ ਅੰਤ ਵੀ ਪਰ ਪਰਵ ਅਲੌਕਿਕ ਹੁੰਦੇ ਹਨ। ਨਵਰਾਤੇ ਸਾਲ ਵਿਚ ਦੋ ਵਾਰ ਮੌਸਮ ਬਦਲਣ ਸਮੇਂ ਮਨਾਏ ਜਾਂਦੇ ਹਨ ਕਿਉਂਕਿ ਮੌਸਮ ਬਦਲਣ ਸਮੇਂ ਵਾਤਾਵਰਨ ਵਿਚ ਹਲਚਲ ਪੈਦਾ ਹੁੰਦੀ ਹੈ। ਪ੍ਰਕਿਰਤੀ ਅਨੇਕਾਂ ਪਰਿਵਰਤਨਾਂ ਦੇ ਦੌਰ ਵਿਚੋਂ ਲੰਘਦੀ ਹੈ। ਅਰੋਗ ਸ਼ਾਸਤਰ ਦੇ ਅਨੁਸਾਰ ਇਸ ਸਮੇਂ ਮਹਾਂਮਾਰੀ, ਬੁਖਾਰ, ਸ਼ੀਤਲਾ, ਕਫ, ਖਾਂਸੀ ਆਦਿ ਰੋਗਾਂ ਦੇ ਹੋਣ ਦੀਆਂ ਸੰਭਾਵਨਾਵਾਂ ਵੱਧ ਜਾਂਦੀਆਂ ਹਨ। ਇਸ ਲਈ ਖਾਣ ਪੀਣ ਦਾ ਵਿਸ਼ੇਸ਼ ਧਿਆਨ ਰੱਖਣ ਦੀ ਜਰੂਰਤ ਪੈਂਦੀ ਹੈ। ਪੁਰਾਤਨ ਰਿਸ਼ੀ ਮੁਨੀਆਂ ਦੀ ਸੋਚ ਵਿਗਿਆਨੀਕ ਦ੍ਰਿਸ਼ਟੀਕੋਣ ਵਾਲੀ ਸੀ। ਇਸੇ ਕਾਰਨ ਉਹਨਾਂ ਨੇ ਇਹਨਾਂ ਦਿਨਾਂ ਵਿਚ ਫਲਾਹਾਰ ਅਤੇ ਜਲਦੀ ਪਚਣ ਵਾਲੇ ਭੋਜਨ ਦੀ ਸਲਾਹ ਦਿੱਤੀ। ਦੁਰਗਾ- ਦੁਰਗਤੀ ਦੂਰ ਕਰਨ ਵਾਲੀ ਅਰਥਾਤ ਬੁਰਾਈਆਂ ਦਾ ਖਾਤਮਾ ਕਰਨ ਵਾਲੀ ਹੈ। ਦੁਰਗਾ ਮਾਂ ਸਾਡੇ ਅੰਦਰ ਦੀਆਂ ਸਾਰੀਆਂ ਦੁਸ਼ ਪ੍ਰਵਿਰਤੀਆਂ ਦਾ ਨਾਸ਼ ਕਰਦੀ ਹੈ।ਸਮਾਗਮ ਦੌਰਾਨ ਸਾਧਵੀ ਰਮਨਦੀਪ ਭਾਰਤੀ ਨੇ ਸੁੰਦਰ ਭਜਨਾਂ ਦਾ ਗਾਇਨ ਕੀਤਾ ।
ਪਿਛਲੀ ਖ਼ਬਰ ਸ੍ਰੀ ਗੁਰੂ ਅਰਜਨ ਦੇਵ ਖੂਨਦਾਨ ਸੇਵਾ ਸੁਸਾਇਟੀ ਦੇ ਅਹੁਦੇਦਾਰਾਂ ਦਾ ਸਨਮਾਨ ਅਗਲੀ ਖ਼ਬਰ ਪਿੰਡ ਜਾਮਾਰਾਏ ਵਿਖੇ ਕੁਲ ਹਿੰਦ ਸਭਾ ਦੀ ਨਵੀਂ ਕਮੇਟੀ ਦੀ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।