12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਸ਼ਹੀਦ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਪੱਟੀ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨਾਲ ਸੰਬੰਧਿਤ ਸੈਮੀਨਾਰ ਕਰਵਾਇਆ

ਪੱਟੀ, 11 ਅਕਤੂਬਰ (ਕੁਲਵਿੰਦਰਪਾਲ ਸਿੰਘ ਕਾਲੇਕੇ)-ਸ਼ਹੀਦ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸਹੀਦੀ ਨਾਲ ਸੰਬੰਧਿਤ ਸੈਮੀਨਾਰ ਲਗਾਇਆ ਗਿਆ। ਸ਼ਹੀਦ ਭਗਤ ਸਿੰਘ ਸੀਨੀਅਰ ਸਕੂਲ ਦੀ ਮੈਨੇਜਮੈਂਟ ਦੀ ਯੋਗ ਅਗਵਾਈ ਹੇਠ ਸਕੂਲ ਦੇ ਰਾਮ ਇਕਬਾਲ ਹਾਲ ਵਿਚ ਸ੍ਰੀ ਵਿਵੇਕਾਨੰਦ ਸ਼ਹੀਦ ਭਗਤ ਸਿੰਘ ਐਨ.

ਅਜੀਤ ਡੈਸਕ 12-10-2026
ਪੱਟੀ, 11 ਅਕਤੂਬਰ (ਕੁਲਵਿੰਦਰਪਾਲ ਸਿੰਘ ਕਾਲੇਕੇ)-ਸ਼ਹੀਦ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸਹੀਦੀ ਨਾਲ ਸੰਬੰਧਿਤ ਸੈਮੀਨਾਰ ਲਗਾਇਆ ਗਿਆ। ਸ਼ਹੀਦ ਭਗਤ ਸਿੰਘ ਸੀਨੀਅਰ ਸਕੂਲ ਦੀ ਮੈਨੇਜਮੈਂਟ ਦੀ ਯੋਗ ਅਗਵਾਈ ਹੇਠ ਸਕੂਲ ਦੇ ਰਾਮ ਇਕਬਾਲ ਹਾਲ ਵਿਚ ਸ੍ਰੀ ਵਿਵੇਕਾਨੰਦ ਸ਼ਹੀਦ ਭਗਤ ਸਿੰਘ ਐਨ.ਜੀ.ਓ. ਦੇ ਪ੍ਰਮੁੱਖ ਸੇਵਾਦਾਰ ਗੌਰੀ ਸ਼ੰਕਰ ਦਾ ਭਾਸ਼ਣ ਕਰਵਾਇਆ ਗਿਆ । ਇਸ ਮੌਕੇ ਸਕੂਲ ਦੇ ਚੇਅਰਮੈਨ ਡਾ. ਰਾਜੇਸ਼ ਭਾਰਦਵਾਜ, ਐੱਮ.ਡੀ. ਡਾ. ਮਰਿਦੁਲਾ ਭਾਰਦਵਾਜ, ਡਾਇਰੈਕਟਰ ਸੱਤਿਅਮ ਭਾਦਰਵਾਜ ਤੇ ਸ਼ੁਭੀ ਭਾਰਦਵਾਜ ਹਾਜ਼ਰ ਸਨ। ਆਪਣੇ ਭਾਸ਼ਣ ਦੌਰਾਨ ਸ੍ਰੀ ਗੌਰੀ ਸ਼ੰਕਰ ਨੇ ਸਮਾਜ ਕਲਿਆਣ, ਨੌਜਵਾਨਾਂ ਨੂੰ ਨਸ਼ੇ ਦੀ ਆਦਤ ਤੋਂ ਦੂਰ ਰਹਿਣ ਤੇ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਦੀ ਗੱਲ ਕੀਤੀ ਗਈ। ਉਨ੍ਹਾਂ ਨੇ ਆਪਣੇ ਭਾਸ਼ਣ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ’ਤੇ ਚਾਨਣਾ ਪਾਉਦਿਆਂ ਕਿਹਾ ਕਿ ਸਾਨੂੰ ਇਨ੍ਹਾਂ ਮਹਾਨ ਗੁਰੂਆਂ ਦੇ ਜੀਵਨ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਸੁਆਮੀ ਵਿਵੇਕਾਨੰਦ ਤੇ ਸ਼ਹੀਦ ਭਗਤ ਸਿੰਘ ਜੀ ਦੀ ਵਿਚਾਰਧਾਰਾ ’ਤੇ ਚੱਲਦੇ ਹੋਏ ਸਮਾਜ ਦੇ ਜ਼ਰੂਰਤਮੰਦ ਵਰਗਾਂ ਦੀ ਸਹਾਇਤਾ ਦੇ ਲਈ ਹਮੇਸ਼ਾਂ ਤੱਤਪਰ ਹੈ। ਐੱਮ.ਡੀ. ਡਾ. ਮਰਿਦੁਲਾ ਭਾਰਦਵਾਜ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਕੇ ਉਹਨਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ’ਤੇ ਸਕੂਲ ਦੇ ਪ੍ਰਿੰਸੀਪਲ ਸੋਨੀਆ ਸ਼ਰਮਾ ਤੇ ਹੋਰ ਸਕੂਲ ਸਟਾਫ ਤੇ ਬੱਚੇ ਹਾਜ਼ਰ ਸਨ ।
ਪਿਛਲੀ ਖ਼ਬਰ ਤਰਨ ਤਾਰਨ ਵਿਖੇ ‘ਜੋਸ਼-ਟੀ.ਬੀ ਮੁਕਤ ਭਾਰਤ ਅਭਿਆਨ’ ਦੀ ਸ਼ੁਰੂਆਤ ਅਗਲੀ ਖ਼ਬਰ ਗੁਰਦੁਆਰਾ ਬਾਬਾ ਅਲਖ ਰਾਮ ਜੀ ਪਿੰਡ ਡੱਲ ਵਿਖੇ ਧਾਰਮਿਕ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।