12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਮਹਾਰਾਜਾ ਗੈਸ ਸਰਵਿਸ ਵਲੋਂ ਐਫ. ਟੀ. ਐਲ. ਨਵੇਂ ਗੈਸ ਕੁਨੈਕਸ਼ਨ ’ਤੇ ਭਾਰੀ ਛੋਟ

ਗੋਇੰਦਵਾਲ ਸਾਹਿਬ, 11 ਅਕਤੂਬਰ (ਸਕੱਤਰ ਸਿੰਘ ਅਟਵਾਲ)-ਸਥਾਨਕ ਮਹਾਰਾਜਾ ਗੈਸ ਸਰਵਿਸ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਏਜੰਸੀ ਦੀ ਮਾਲਕ ਸ੍ਰੀਮਤੀ ਸਿਮਰਜੀਤ ਕੌਰ ਸੱਗੂ ਅਤੇ ਐਮ. ਡੀ.

ਸਿਮਰਜੀਤ ਕੌਰ ਸੱਗੂ ਅਤੇ ਐਮ. ਡੀ. ਅਮਰਿੰਦਰ ਸਿੰਘ ਸੰਨੀ 12-10-2026
ਗੋਇੰਦਵਾਲ ਸਾਹਿਬ, 11 ਅਕਤੂਬਰ (ਸਕੱਤਰ ਸਿੰਘ ਅਟਵਾਲ)-ਸਥਾਨਕ ਮਹਾਰਾਜਾ ਗੈਸ ਸਰਵਿਸ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਏਜੰਸੀ ਦੀ ਮਾਲਕ ਸ੍ਰੀਮਤੀ ਸਿਮਰਜੀਤ ਕੌਰ ਸੱਗੂ ਅਤੇ ਐਮ.ਡੀ. ਅਮਰਿੰਦਰ ਸਿੰਘ ਸੰਨੀ ਨੇ ਦੱਸਿਆ ਕਿ ਇੰਡੀਅਨ ਆਇਲ ਕਾਰਪੋਰੇਸ਼ਨ ਵਲੋਂ 5 ਅਤੇ 10 ਕਿਲੋ ਦੇ ਨਵੇਂ ਗੈਸ ਕਨੈਕਸ਼ਨ ਉਪਲੱਬਧ ਹਨ , ਜਿੰਨਾਂ ’ਤੇ 250 ਰੁਪਏ ਦੀ ਛੋਟ ਮਿਲੇਗੀ ਤੇ ਰੀਫਿਲ ਕਰਵਾਉਣ ’ਤੇ ਵੀ 200 ਰੁਪਏ ਤੱਕ ਦੀ ਛੋਟ ਮਿਲੇਗੀ। ਇਸ ਸੰਬੰਧੀ ਉਨ੍ਹਾਂ ਨੇ ਇੰਡੀਅਨ ਆਇਲ ਕਾਰਪੋਰੇਸ਼ਨ ਵੱਲੋਂ ਪ੍ਰਮਾਣਿਤ ਇਸ਼ਤਿਹਾਰ ਵੀ ਜਾਰੀ ਕੀਤਾ । ਉਨ੍ਹਾਂ ਨੇ ਦੱਸਿਆ ਕਿ ਇੰਡੇਨ ਗੈਸ ਕੰਪਨੀ ਵਲੋਂ ਗਾਹਕਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ 5 ਕਿੱਲੋ ਅਤੇ 10 ਕਿੱਲੋ ਦੇ ਗੈਸ ਸਿਲੰਡਰਾਂ ਸੰਬੰਧੀ ਵਿਸ਼ੇਸ਼ ਆਫ਼ਰ ਪੇਸ਼ ਕੀਤਾ ਗਿਆ ਹੈ। ਕੰਪਨੀ ਵਲੋਂ ਜਾਰੀ ਇਸ਼ਤਿਹਾਰ ਅਨੁਸਾਰ, ਨਵਾਂ ਗੈਸ ਕੁਨੈਕਸ਼ਨ ਲੈਣ ’ਤੇ 250 ਰੁਪਏ ਤੱਕ ਦੀ ਛੋਟ ਅਤੇ ਸਿਲੰਡਰ ਰੀਫਿਲ ਕਰਵਾਉਣ ’ਤੇ 200 ਰੁਪਏ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ। ਇਸ਼ਤਿਹਾਰ ਵਿੱਚ ਦੱਸਿਆ ਗਿਆ ਹੈ ਕਿ ਇਹ ਸਹੂਲਤ ਐਫ.ਟੀ.ਐਲ. ਤਹਿਤ ਉਪਲੱਬਧ ਹੈ। ਇਸ ਦੀ ਖ਼ਾਸ ਵਿਸ਼ੇਸ਼ਤਾ ਇਹ ਹੈ ਕਿ ਗਾਹਕਾਂ ਨੂੰ ਪੱਕੇ ਪਤੇ ਦੇ ਸਬੂਤ ਦੀ ਲੋੜ ਨਹੀਂ ਹੈ ਸਿਰਫ ਆਧਾਰ ਕਾਰਡ ਪੇਸ਼ ਕਰਨ ’ਤੇ ਹੀ ਗੈਸ ਕੁਨਕਸ਼ਨ ਮਿਲ ਸਕਦਾ ਹੈ। ਇਸ ਦੇ ਨਾਲ ਹੀ ਘੱਟ ਦਸਤਾਵੇਜ਼ਾਂ, ਡਿਜੀਟਲ ਬੁਕਿੰਗ ਅਤੇ ਤੇਜ਼ ਡਿਲਿਵਰੀ ਵਰਗੀਆਂ ਸਹੂਲਤਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਕੰਪਨੀ ਦੇ ਇਸ਼ਤਿਹਾਰ ਮੁਤਾਬਿਕ ਇਹ ਆਫ਼ਰ ਨਿਯਮਾਂ ਅਤੇ ਸ਼ਰਤਾਂ ਦੇ ਅਧੀਨ ਹੈ। ਗਾਹਕ ਵਧੇਰੇ ਜਾਣਕਾਰੀ ਲਈ ਆਪਣੇ ਨੇੜ੍ਹਲੇ ਇੰਡੇਨ ਗੈਸ ਵਿਤਰਕ ਨਾਲ ਸੰਪਰਕ ਕਰ ਸਕਦੇ ਹਨ ਅਤੇ ਕੁਨੈਕਸ਼ਨ ਲੈਣ ਤੋਂ ਪਹਿਲਾਂ ਛੋਟ ਦੀਆਂ ਸ਼ਰਤਾਂ ਦੀ ਪੁਸ਼ਟੀ ਕਰ ਸਕਦੇ ਹਨ। ਇੰਡੀਅਨ ਆਇਲ ਕਾਰਪੋਰੇਸ਼ਨ ਵਲੋਂ ਗਾਹਕਾਂ ਨੂੰ ਬੇਨਤੀ ਹੈ ਕਿ ਛੋਟ ਦੀ ਅਸਲ ਰਕਮ ਅਤੇ ਯੋਗਤਾ ਬਾਰੇ ਆਪਣੇ ਨੜਲੇ ਗੈਸ ਵਿਤਰਕ ਨਾਲ ਸੰਪਰਕ ਕਰ ਲੈਣ ।
ਪਿਛਲੀ ਖ਼ਬਰ ਗੁਰਦੁਆਰਾ ਬਾਬਾ ਅਲਖ ਰਾਮ ਜੀ ਪਿੰਡ ਡੱਲ ਵਿਖੇ ਧਾਰਮਿਕ ਮੁਕਾਬਲੇ ਕਰਵਾਏ ਅਗਲੀ ਖ਼ਬਰ ਗੁਰੂ ਅਮਰਦਾਸ ਸਕੂਲ ਗੋਇੰਦਵਾਲ ਸਾਹਿਬ ਦੇ ਖਿਡਾਰੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।