ਪ੍ਰਧਾਨ ਮੰਤਰੀ ਸੇਵਾ ਸੰਕਲਪ ਅਭਿਆਨ ਤਹਿਤ ਭਾਜਪਾ ਆਗੂ ਭਰੋਵਾਲ ਨੇ ਆਂਗਣਵਾੜੀ ਬੱਚਿਆਂ ਨੂੰ ਵੰਡੀਆਂ ਕਾਪੀਆਂ
ਫਤਿਆਬਾਦ, 8 ਅਕਤੂਬਰ (ਹਰਵਿੰਦਰ ਸਿੰਘ ਧੂੰਦਾ)– ਭਾਰਤੀ ਜਨਤਾ ਪਾਰਟੀ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 25 ਸਾਲਾ ਜਨਤਕ ਕਾਰਜਕਾਲ ਨੂੰ ਸਮਰਪਿਤ ਸ਼ੁਰੂ ਕੀਤੇ ਗਏ ‘ਸੇਵਾ ਸੰਕਲਪ ਅਭਿਆਨ’ ਤਹਿਤ ਭਾਜਪਾ ਦੇ ਹਲਕਾ ਖਡੂਰ ਸਾਹਿਬ ਤੋਂ ਸੀਨੀਅਰ ਆਗੂ ਰਮਨਦੀਪ ਸਿੰਘ ਭਰੋਵਾਲ ਵਲੋਂ ਪਿੰਡ ਭਰੋਵਾਲ ਅਤੇ ਫਤਿਆਬਾਦ ਦੇ ਆਂਗਨਵਾੜੀ ਕੇਂਦਰਾਂ ਵਿਚ ਪੜ੍ਹਦੇ ਬੱਚਿਆਂ ਨੂੰ ਕਾਪੀਆਂ ਵੰਡੀਆਂ ਗਈਆਂ। ਇਸ ਮੌਕੇ ਪਿੰਡ ਭਰੋਵਾਲ ਦੇ ਚਾਰ ਆਂਗਨਵਾੜੀ ਕੇਂਦਰਾਂ ਦੇ 60 ਬੱਚਿਆਂ ਅਤੇ ਪਿੰਡ ਫਤਿਆਬਾਦ ਦੇ ਛੇ ਆਂਗਨਵਾੜੀ ਕੇਂਦਰਾਂ ਦੇ 82 ਬੱਚਿਆਂ ਨੂੰ ਕੇਂਦਰ ਸਰਕਾਰ ਵਲੋਂ ਪ੍ਰਾਪਤ ਹੋਈਆਂ ਕਾਪੀਆਂ ਵੰਡੀਆਂ ਗਈਆਂ।
ਅਜੀਤ ਡੈਸਕ
09-10-2026