ਪੰਜਾਬ ’ਚ ਕਤਲੋਗਾਰਤ, ਫ਼ਿਰੌਤੀਆਂ ਤੇ ਲੁੱਟਾਂ ਖੋਹਾਂ ਕਾਰਨ ਲੋਕਾਂ ਵਿਚ ਭੈਅ ਦਾ ਮਾਹੌਲ - ਹਰਮਿੰਦਰ ਸਿੰਘ ਗਿੱਲ
ਹਰੀਕੇ ਪੱਤਣ 2 ਸਤੰਬਰ (ਸੰਜੀਵ ਕੁੰਦਰਾ)- ਵਿਧਾਨ ਸਭਾ ਹਲਕਾ ਪੱਟੀ ਵਿਚ ਕਾਂਗਰਸ ਪਾਰਟੀ ਨੂੰ ਉਸ ਸਮੇਂ ਭਾਰੀ ਹੁੰਗਾਰਾ ਮਿਲਿਆ ਜਦੋਂ ਪਿੰਡ ਕਿੜੀਆਂ ਵਿਖੇ ਕਾਂਗਰਸੀ ਆਗੂ ਮਨਜੀਤ ਸਿੰਘ ਕਿੜੀਆ ਦੀ ਪ੍ਰੇਰਨਾ ਨਾਲ 36 ਪਰਿਵਾਰ ਆਮ ਆਦਮੀ ਪਾਰਟੀ ਛੱਡ ਕੇ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਕਾਂਗਰਸ ਵਿਚ ਸ਼ਾਮਿਲ ਹੋ ਗਏ। ਇਸ ਮੌਕੇ ਕਾਂਗਰਸ ਪਾਰਟੀ ਵਿਚ ਆਉਣ ਵਾਲੇ ਪਰਿਵਾਰਾਂ ਨੂੰ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਜੀ ਆਇਆਂ ਕਿਹਾ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਪਿੰਡ ਕਿੜੀਆਂ ਵਿਖੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਨਾਲ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ। ਤਸਵੀਰ: ਕੁੰਦਰਾ
03-10-2026