ਕੈਨੇਡਾ ’ਚ ਪਿੰਡ ਰੱਤਾਗੁੱਦਾ ਦੇ ਦਵਿੰਦਰ ਸਿੰਘ ਸੰਧੂ ਦੀ ਦਿਲ ਦੇ ਦੌਰੇ ਕਾਰਨ ਮੌਤ
ਹਰੀਕੇ ਪੱਤਣ, 22 ਅਗਸਤ (ਸੰਜੀਵ ਕੁੰਦਰਾ)–ਜ਼ਿਲ੍ਹਾ ਤਰਨ ਤਾਰਨ ਦੇ ਕਸਬਾ ਹਰੀਕੇ ਪੱਤਣ ਨਜ਼ਦੀਕ ਪੈਂਦੇ ਪਿੰਡ ਰੱਤਾਗੁੱਦਾ ਵਿਖੇ ਉਸ ਵੇਲੇ ਸੋਗ ਦੀ ਲਹਿਰ ਦੌੜ ਗਈ, ਜਦੋਂ ਪਿੰਡ ਦਾ 40 ਸਾਲਾ ਵਿਅਕਤੀ ਦਵਿੰਦਰ ਸਿੰਘ ਸੰਧੂ ਦਾ ਕੈਨੇਡਾ ਦੇ ਸਰੀ ਸ਼ਹਿਰ ਵਿਚ ਦਿਹਾਂਤ ਹੋ ਗਿਆ। ਦਵਿੰਦਰ ਸਿੰਘ ਸੰਧੂ ਜੋ ਕਿ ਆਪਣੇ ਸੁਨਹਿਰੇ ਭਵਿੱਖ ਨੂੰ ਲੈ ਕੇ ਪਹਿਲਾਂ ਸਿੰਘਾਪੁਰ ਗਿਆ ਤੇ ਉਸ ਤੋਂ ਬਾਅਦ ਦੁਬਈ ਚਲਾ ਗਿਆ।
ਦ
ਦਵਿੰਦਰ ਸਿੰਘ ਸੰਧੂ ਦੀ ਮਾਤਾ, ਪਤਨੀ ਅਤੇ ਦੋ ਛੋਟੀਆਂ-ਛੋਟੀਆਂ ਧੀਆਂ। ਤਸਵੀਰਾਂ–ਕੁੰਦਰਾ
23-08-2026
ਹਰੀਕੇ ਪੱਤਣ, 22 ਅਗਸਤ (ਸੰਜੀਵ ਕੁੰਦਰਾ)–ਜ਼ਿਲ੍ਹਾ ਤਰਨ ਤਾਰਨ ਦੇ ਕਸਬਾ ਹਰੀਕੇ ਪੱਤਣ ਨਜ਼ਦੀਕ ਪੈਂਦੇ ਪਿੰਡ ਰੱਤਾਗੁੱਦਾ ਵਿਖੇ ਉਸ ਵੇਲੇ ਸੋਗ ਦੀ ਲਹਿਰ ਦੌੜ ਗਈ, ਜਦੋਂ ਪਿੰਡ ਦਾ 40 ਸਾਲਾ ਵਿਅਕਤੀ ਦਵਿੰਦਰ ਸਿੰਘ ਸੰਧੂ ਦਾ ਕੈਨੇਡਾ ਦੇ ਸਰੀ ਸ਼ਹਿਰ ਵਿਚ ਦਿਹਾਂਤ ਹੋ ਗਿਆ। ਦਵਿੰਦਰ ਸਿੰਘ ਸੰਧੂ ਜੋ ਕਿ ਆਪਣੇ ਸੁਨਹਿਰੇ ਭਵਿੱਖ ਨੂੰ ਲੈ ਕੇ ਪਹਿਲਾਂ ਸਿੰਘਾਪੁਰ ਗਿਆ ਤੇ ਉਸ ਤੋਂ ਬਾਅਦ ਦੁਬਈ ਚਲਾ ਗਿਆ। 2022 ਵਿਚ ਵਰਕ ਪਰਮਿਟ ’ਤੇ ਕੈਨੇਡਾ ਚਲਾ ਗਿਆ । ਉਹ ਕੈਨੇਡਾ ਦੇ ਸਰੀ ਸ਼ਹਿਰ ’ਚ ਟਰੱਕ ’ਤੇ ਡਰਾਈਵਰੀ ਕਰਦਾ ਸੀ । ਬੀਤੇ ਕੱਲ੍ਹ ਕੰਮ ਦੌਰਾਨ ਉਸ ਨੂੰ ਦਿਲ ਦਾ ਦੌਰਾ ਪੈ ਗਿਆ, ਜੋ ਜਾਨਲੇਵਾ ਸਾਬਤ ਹੋਇਆ ਜਦ ਦਵਿੰਦਰ ਸਿੰਘ ਦੀ ਸਿਹਤ ਵਿਗੜੀ ਤਾਂ ਉਸ ਦੇ ਨੇੜਲੇ ਸਾਥੀਆਂ ਨੇ ਤੁਰੰਤ ਹਸਪਤਾਲ ਲਿਜਾਇਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ । ਦਵਿੰਦਰ ਸਿੰਘ ਵਿਆਹਿਆ ਹੋਇਆ ਸੀ ਤੇ ਉਸ ਦੀ 2 ਬੇਟੀਆਂ ਹਨ, ਜਿਨ੍ਹਾਂ ਦੀ ਉਮਰ 11 ਸਾਲ ਅਤੇ 9 ਸਾਲ ਹੈ । ਦਵਿੰਦਰ ਸਿੰਘ ਦੇ ਕੈਨੇਡਾ ਰਹਿੰਦੇ ਦੋਸਤਾਂ ਨੇ ‘ਅਜੀਤ’ ਨੂੰ ਦੱਸਿਆ ਕਿ ਉਸਦੀ ਮ੍ਰਿਤਕ ਦੇਹ ਨੂੰ ਪਿੰਡ ਭੇਜਣ ਲਈ ਉਸ ਦੇ ਸੱਜਣਾਂ ਮਿੱਤਰਾਂ ਵਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤੇ ਕੁਝ ਦਿਨਾਂ ਤੱਕ ਦਵਿੰਦਰ ਸਿੰਘ ਦੀ ਮ੍ਰਿਤਕ ਦੇਹ ਪਿੰਡ ਪਹੁੰਚ ਜਾਵੇਗੀ ।