ਵਿਆਹੁਤਾ ਔਰਤ ਨੂੰ ਘਰੋਂ ਕੱਢਣ ’ਤੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ
ਤਰਨ ਤਾਰਨ, 1 ਨਵੰਬਰ (ਪਰਮਜੀਤ ਜੋਸ਼ੀ)–ਵਿਆਹੁਤਾ ਔਰਤ ਨੂੰ ਘਰੋਂ ਕੱਢਣ ’ਤੇ ਥਾਣਾ ਸਦਰ ਤਰਨ ਤਾਰਨ ਦੀ ਪੁਲਿਸ ਵਲੋਂ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਅਰਸ਼ਦੀਪ ਕੌਰ ਪੁੱਤਰੀ ਗੁਰਦੇਵ ਸਿੰਘ ਵਾਸੀ ਕਲੇਰ ਨੇ ਦੱਸਿਆ ਕਿ ਹਰਦਿਆਲ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਮੁਗਲਚੱਕ ਪੰਨੂੰਆਂ ਨੇ ਉਸ ਕੋਲੋਂ ਦਹੇਜ ਵਿਚ ਗੱਡੀ ਮੰਗਣ, ਉਸ ਨੂੰ ਧਮਕਾਉਣ ਅਤੇ ਉਸ ਨੂੰ ਘਰ ਵਿਚ ਨਾ ਵਸਾਉਣ ਦੀ ਨੀਅਤ ਨਾਲ ਘਰੋਂ ਕੱਢ ਦਿੱਤਾ।
ਅਜੀਤ ਡੈਸਕ
02-11-2026