ਸਾਬਕਾ ਵਿਧਾਇਕ ਭੁੱਲਰ ਵਲੋਂ ਖੇਮਕਰਨ ਸ਼ਹਿਰ ਦਾ ਦੌਰਾ ਕਰਕੇ ਬਾਜ਼ਾਰ ’ਚ ਦੁਕਾਨਦਾਰਾਂ ਨਾਲ ਮੁਲਾਕਾਤ
ਖੇਮਕਰਨ, 10 ਅਗਸਤ (ਰਾਕੇਸ਼ ਕੁਮਾਰ ਬਿੱਲਾ)-ਵਿਧਾਨ ਸਭਾ ਹਲਕਾ ਖੇਮਕਰਨ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਸਥਾਨਕ ਕਾਂਗਰਸੀ ਵਰਕਰਾਂ ਸਮੇਤ ਖੇਮਕਰਨ ਸ਼ਹਿਰ ਦਾ ਦੌਰਾ ਕੀਤਾ ਤੇ ਦੁਕਾਨਾਂ ’ਚ ਜਾ ਕੇ ਦੁਕਾਨਦਾਰਾਂ ਨਾਲ ਮੁਲਾਕਾਤ ਕੀਤੀ। ਸਥਾਨਕ ਬਾਜ਼ਾਰ ’ਚ ਦੁਕਾਨਦਾਰਾਂ ਨੇ ਸਾਬਕਾ ਵਿਧਾਇਕ ਭੁੱਲਰ ਦਾ ਸਵਾਗਤ ਕਰਦੇ ਹੋਏ ਬਾਜ਼ਾਰ ਦੀਆਂ ਸਮੱਸਿਆਵਾਂ ਤੇ ਜਾਣੂ ਕਰਵਾਉਂਦੇ ਹੋਏ ਦੱਸਿਆ ਕਿ ਸ਼ਹਿਰ ਦੇ ਗੰਦੇ ਪਾਣੀ ਦਾ ਉਚਿਤ ਨਿਕਾਸ ਨਾ ਹੋਣ ਕਰਕੇ ਬਹੁਤ ਮੁਸ਼ਕਿਲ ਆ ਰਹੀ ਹੈ ।
ਖੇਮਕਰਨ, 10 ਅਗਸਤ (ਰਾਕੇਸ਼ ਕੁਮਾਰ ਬਿੱਲਾ)-ਵਿਧਾਨ ਸਭਾ ਹਲਕਾ ਖੇਮਕਰਨ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਸਥਾਨਕ ਕਾਂਗਰਸੀ ਵਰਕਰਾਂ ਸਮੇਤ ਖੇਮਕਰਨ ਸ਼ਹਿਰ ਦਾ ਦੌਰਾ ਕੀਤਾ ਤੇ ਦੁਕਾਨਾਂ ’ਚ ਜਾ ਕੇ ਦੁਕਾਨਦਾਰਾਂ ਨਾਲ ਮੁਲਾਕਾਤ ਕੀਤੀ। ਸਥਾਨਕ ਬਾਜ਼ਾਰ ’ਚ ਦੁਕਾਨਦਾਰਾਂ ਨੇ ਸਾਬਕਾ ਵਿਧਾਇਕ ਭੁੱਲਰ ਦਾ ਸਵਾਗਤ ਕਰਦੇ ਹੋਏ ਬਾਜ਼ਾਰ ਦੀਆਂ ਸਮੱਸਿਆਵਾਂ ਤੇ ਜਾਣੂ ਕਰਵਾਉਂਦੇ ਹੋਏ ਦੱਸਿਆ ਕਿ ਸ਼ਹਿਰ ਦੇ ਗੰਦੇ ਪਾਣੀ ਦਾ ਉਚਿਤ ਨਿਕਾਸ ਨਾ ਹੋਣ ਕਰਕੇ ਬਹੁਤ ਮੁਸ਼ਕਿਲ ਆ ਰਹੀ ਹੈ । ਸ਼ਹਿਰ ਦਾ ਜ਼ਿਆਦਾਤਰ ਗੰਦਾ ਪਾਣੀ ਬਾਜ਼ਾਰ ਰਾਹੀਂ ਗੁਜਰਦਾ ਹੈ। ਖਾਸ ਕਰਕੇ ਬਰਸਾਤਾਂ ’ਚ ਬਾਜ਼ਾਰ ’ਚ ਪਾਣੀ ਭਰ ਜਾਂਦਾ ਹੈ, ਜਿਹੜਾ ਘੰਟਿਆਂਬੱਧੀ ਨਹੀਂ ਨਿਕਲਦਾ । ਗਾਹਕੀ ’ਤੇ ਵੀ ਜ਼ਿਆਦਾ ਪ੍ਰਭਾਵ ਪੈ ਰਿਹਾ ਹੈ । ਸਾਬਕਾ ਵਿਧਾਇਕ ਭੁੱਲਰ ਨੇ ਦੱਸਿਆ ਕਿ ਪਿਛਲੀ ਕਾਂਗਰਸ ਹਕੂਮਤ ਦੌਰਾਨ ਜ਼ਮੀਨਦੋਜ਼ ਪਾਈਪਾਂ ਪਾਉਣ ਦਾ ਕੰਮ ਚਾਲੂ ਕਰਵਾਇਆ ਸੀ। ਇਸ ਦੇ ਨਾਲ ਗੰਦੇ ਪਾਣੀ ਨੂੰ ਸਾਫ਼ ਕਰਨ ਵਾਲਾ ਪ੍ਰਾਜੈਕਟ ਵੀ ਮਨਜ਼ੂਰ ਕਰਵਾ ਕੇ ਦੋ ਏਕੜ ਜ਼ਮੀਨ ਵੀ ਸਰਕਾਰ ਨੇ ਖਰੀਦੀ । ਪਲਾਟ ਦਾ ਕੰਮ ਚਾਲੂ ਕਰਵਾਇਆ, ਪਰ ਅਫਸੋਸ ਇਹ ‘ਆਪ’ ਦੀ ਸਰਕਾਰ ਸਿਵਾਏ ਲਾਅਰਿਆਂ ਤੋਂ ਹੋਰ ਕੁਝ ਨਹੀਂ ਕਰ ਰਹੀ। ਉਨ੍ਹਾਂ ਭਰੋਸਾ ਦਿੱਤਾ ਕਿ ਸੂਬੇ ’ਚ ਕਾਂਗਰਸ ਦੀ ਸਰਕਾਰ ਬਣਨੀ ਯਕੀਨੀ ਹੈ । ਕਾਂਗਰਸ ਸਰਕਾਰ ਸ਼ਹਿਰ ਦੇ ਵਿਕਾਸ ਦੀ ਕੋਈ ਕਸਰ ਨਹੀਂ ਛੱਡੇਗੀ। ਇਸ ਮੌਕੇ ’ਤੇ ਬਲਾਕ ਕਾਂਗਰਸ ਪ੍ਰਧਾਨ ਸਰਪੰਚ ਦਵਿੰਦਰ ਸਿੰਘ ਵਲਟੋਹਾ, ਸਾਬਕਾ ਚੇਅਰਮੈਨ ਕੁਲਦੀਪ ਸਿੰਘ ਵਿਰਕ, ਸਾਬਕਾ ਕੌਂਸਲਰ ਗੁਰਬੀਰ ਸਿੰਘ ਖੇੜਾ ਤੇ ਵਰਿਆਮ ਸਿੰਘ ਚੱਠੂ, ਸਾਬਕਾ ਪ੍ਰਧਾਨ ਆਲਮ ਵਿਜੇ ਸਿੰਘ ਪੱਤੂ, ਸਾਬਕਾ ਕੌਂਸਲਰ ਸਾਬ ਸਿੰਘ ਪੱਤੂ, ਬਿੱਟੂ ਮਸੀਹ, ਗੁਰਨਾਮ ਸਿੰਘ, ਸਾਦਿਕ ਮਸੀਹ, ਅੰਗਰੇਜ ਸਿੰਘ ਪੱਤੂ, ਚਾਨਣ ਸਿੰਘ ਮਾਸਟਰ, ਸਰਪੰਚ ਜਜਬੀਰ ਸਿੰਖ ਵਲਟੋਹਾ, ਦਿਲਬਾਗ ਸਿੰਘ ਮਹਿੰਦੀਪੁਰ, ਵਿਕਾਸ ਵਿੱਜ, ਜ਼ੋਨ ਇੰਚਾਰਜ ਹਰਪਾਲ ਸਿੰਘ ਭੁੱਲਰ, ਡਾ. ਗੋਰਾ ਮਸੀਹ, ਹਰਪਾਲ ਸਿੰਘ, ਗੁਰਜੰਟ ਸਿੰਘ, ਜਿਊਣ ਸਿੰਘ, ਭਗਵਾਨ ਸਿੰਘ ਚਰੜ, ਆੜ੍ਹਤੀ ਦਿਲਬਾਗ ਸਿੰਘ ਪੱਤੂ ਤੋਂ ਇਲਾਵਾ ਭਾਰੀ ਗਿਣਤੀ ’ਚ ਕਾਂਗਰਸੀ ਵਰਕਰ ਹਾਜ਼ਰ ਸਨ।