18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਮੁੜ ਚੋਣ ਜਿੱਤਣ ਤੋਂ ਬਾਅਦ ਵਿਕਾਸ ਕੰਮਾਂ ਦੀ ਲੜੀ ਨੂੰ ਅੱਗੇ ਤੋਰਿਆ ਜਾਵੇਗਾ- ਡਲੀਰੀ <br/>

ਅਜੀਤ ਡੈਸਕ 22-05-2026
ਭਿੱਖੀਵਿੰਡ, 21 ਮਈ (ਬੌਬੀ)-ਨਗਰ ਪੰਚਾਇਤ ਭਿੱਖੀਵਿੰਡ ਦੀਆਂ ਹੋ ਰਹੀਆਂ ਚੋਣਾਂ ਸੰਬੰਧੀ ਗੱਲਬਾਤ ਕਰਦਿਆਂ ਨਗਰ ਪੰਚਾਇਤ ਭਿੱਖੀਵਿੰਡ ਦੇ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਦੇ ਵਾਰਡ ਨੰਬਰ-13 ਤੋਂ ਉਮੀਦਵਾਰ ਸਕੱਤਰ ਸਿੰਘ ਡਲੀਰੀ ਨੇ ਕਿਹਾ ਕਿ ਮੈਂ ਪ੍ਰਧਾਨ ਰਹਿੰਦਿਆਂ ਭਿੱਖੀਵਿੰਡ ਦੇ ਵਿਕਾਸ ਲਈ ਪਹਿਲ ਦੇ ਅਧਾਰ 'ਤੇ ਕੰਮ ਕੀਤੇ ਹਨ ਅਤੇ ਸਰਕਾਰ ਵਲੋਂ ਆਉਂਦੀਆਂ ਸਹੂਲਤਾਂ ਲੋਕਾਂ ਨੂੰ ਇੰਨ ਬਿੰਨ ਦਿੱਤੀਆਂ ਹਨ, ਜਿਸ ਕਰਕੇ ਲੋਕ ਮੇਰੇ ਕੀਤੇ ਵਿਕਾਸ ਕੰਮਾਂ ਕਾਰਨ ਪੂਰੀ ਤਰ੍ਹਾਂ ਮੇਰੇ ਨਾਲ ਹਨ ਅਤੇ ਇਹ ਚੋਣ ਜਿੱਤ ਕੇ ਮੁੜ ਤੋਂ ਭਿੱਖੀਵਿੰਡ ਦੇ ਵਿਕਾਸ ਕੰਮ ਜਾਰੀ ਰੱਖੇ ਜਾਣਗੇ | ਉਨ੍ਹਾਂ ਅੱਗੇ ਕਿਹਾ ਕਿ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਵਲੋਂ ਜਿਸ ਤਰ੍ਹਾਂ ਹਲਕੇ ਦੇ ਵਿਕਾਸ ਲਈ ਦਿਨ ਰਾਤ ਇਕ ਕਰਕੇ ਮਿਹਨਤ ਕੀਤੀ ਗਈ ਹੈ | ਇਸ ਤੋਂ ਲੋਕ ਆਮ ਆਦਮੀ ਪਾਰਟੀ ਤੋਂ ਪੂਰੀ ਤਰ੍ਹਾਂ ਖੁਸ਼ ਹਨ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਲੋਕਾਂ ਨੂੰ 300 ਯੂਨਿਟ ਪ੍ਰਤੀ ਮਹੀਨਾ ਮੁਫਤ ਬਿਜਲੀ ਅਤੇ ਹੁਣ 10 ਲੱਖ ਰੁਪਏ ਦਾ ਮੁਫਤ ਇਲਾਜ ਬੀਮਾ ਅਤੇ ਮੁਹੱਲਾ ਕਲੀਨਕਾਂ ਵਿਚ ਜੋ ਮੁਫਤ ਟੈਸਟ ਤੱਕ ਕੀਤੇ ਜਾਂਦੇ ਹਨ, ਉਸ ਤੋਂ ਲੋਕ ਆਮ ਆਦਮੀ ਪਾਰਟੀ ਤੋਂ ਪੂਰੀ ਤਰ੍ਹਾਂ ਖੁਸ਼ ਹਨ ਅਤੇ ਭਿੱਖੀਵਿੰਡ ਦੀਆਂ ਸਾਰੀਆਂ ਸੀਟਾਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾ ਕੇ ਮੁੜ ਤੋਂ ਨਗਰ ਪੰਚਾਇਤ ਭਖੀਵਿੰਡ ਵਿਚ ਆਮ ਆਦਮੀ ਪਾਰਟੀ ਦਾ ਪ੍ਰਧਾਨ ਬਣੇਗਾ ਅਤੇ ਭਿੱਖੀਵਿੰਡ ਦਾ ਵਿਕਾਸ ਹੋਵੇਗਾ | ਇਸ ਮੌਕੇ ਉਨ੍ਹਾਂ ਨਾਲ ਸਰਪੰਚ ਸ਼ਰਨਜੀਤ ਸਿੰਘ ਸ਼ੰਨੂ ਸਮੇਤ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ |

ਪਿਛਲੀ ਖ਼ਬਰ ਨਗਰ ਕੌਂਸਲ ਪੱਟੀ ਦੀਆਂ ਚੋਣਾਂ 'ਚ ਬੀਬਾ ਪ੍ਰਨੀਤ ਕੈਰੋਂ ਵਲੋਂ ਵਾਰਡ ਨੰਬਰ-9 ਵਿਚ ਸੀਮਾ ਰਾਣੀ ਲਈ ਕੀਤਾ ਚੋਣ ਪ੍ਰਚਾਰ <... ਅਗਲੀ ਖ਼ਬਰ ਨਗਰ ਪੰਚਾਇਤ ਭਿੱਖੀਵਿੰਡ ਦੀਆਂ ਚੋਣਾਂ 'ਚ ਕਾਂਗਰਸ ਵਧੀਆ ਪ੍ਰਦਰਸ਼ਨ ਕਰੇਗੀ- ਭੁੱਲਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।